
ਜਲੰਧਰ, 03 ਮਾਰਚ (ਕਬੀਰ ਸੌਂਧੀ) : ਕਲਾ ਤੇ ਕਲਾਕਾਰ ਮੰਚ ਜਲੰਧਰ ਵੱਲੋਂ ਪੰਜਾਬ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਪੰਜਾਬ ਪ੍ਰੈਸ ਕਲੱਬ ਵਿਖੇ ਹਰ ਸਾਲ ਦੀ ਤਰ੍ਹਾਂ ਦੋ ਦਿਨਾਂ ਚਿੱਤਰਕਲਾ ਅੱਖਰਕਾਰੀ ਤੇ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਵਿੱਚ ਵੱਖ-ਵੱਖ ਚਿੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਵੱਲੋਂ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਮਾਣਕ ਹੋਣਾਂ ਨੇ ਕੀਤਾ।
ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨੀ ਦੇ ਪ੍ਰਬੰਧਕ ਇੰਦਰਜੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਦੁਆਬੇ ਅਤੇ ਮਾਲਵੇ ਦੇ ਨਾਮਵਰ ਕਲਾਕਾਰਾਂ ਅਤੇ ਚਿੱਤਰਕਾਰਾਂ ਨੇ ਹਿੱਸਾ ਲਿਆ। ਇਸ ਪ੍ਰਦਰਸ਼ਨੀ ਵਿੱਚ ਵੱਖ-ਵੱਖ ਪੇਂਟਿੰਗ ਅੱਖਰਕਾਰੀ ਅਤੇ ਵੱਖ ਵੱਖ ਫੋਟੋਆਂ ਜੋ ਅੱਜ ਦੀ ਦੁਨੀਆ ਵਿੱਚ ਹੋ ਰਹੇ ਸਮਿਆਂ ਨੂੰ ਦਰਸ਼ਾਉਂਦੀਆਂ ਹਨ ਪੇਸ਼ ਕੀਤੀਆਂ ਗਈਆਂ।ਪ੍ਰਦਰਸ਼ਨੀ ਦੌਰਾਨ ਦੂਰ ਦੂਰ ਤੋਂ ਕਲਾ ਦੇ ਪ੍ਰੇਮੀ ਪਹੁੰਚੇ ਅਤੇ ਇਸ ਪ੍ਰਦਰਸ਼ੀ ਦਾ ਆਨੰਦ ਮਾਣਿਆ ਇਸ ਪ੍ਰਦਰਸ਼ਨੀ ਦੌਰਾਨ ਦਿਖਾਏ ਜਾ ਰਹੇ ਕਲਾ ਕ੍ਰਿਤੀਆਂ ਦੀ ਪ੍ਰਸ਼ੰਸਾ ਕੀਤੀ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਗੁਰਦੀਸ਼ ਪੁੰਨੂ, ਮੰਜ਼ਿਲ ਸਿੰਘ, ਇੰਦਰਜੀਤ ਸਿੰਘ ਚਿੱਤਰਕਾਰੀ ਤੋਂ ਇਲਾਵਾ ਲੁਧਿਆਣਾ ਕੰਵਰਦੀਪ ਸਿੰਘ ਅੱਖਰਕਾਰੀ ਕਪੂਰਥਲਾ ਚਿੱਤਰਕਾਰ ਰਣਜੀਤ ਕੌਰ ਮਲੋਟ ਉਚੇਚੇ ਤੌਰ ਤੇ ਪਹੁੰਚੇ ਅਤੇ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਕਮਲੇਸ਼ ਦੁੱਗਲ ਰਾਜੇਸ਼ ਥਾਪਾ, ਜੋਗਿੰਦਰ ਵਿਰਦੀ ਕੁਲਵਿੰਦਰ ਸਿੰਘ ਐਸਪੀ ਸਿੰਘ ਵੀ.ਕੇ ਘਾਰੂ, ਗੁਰਜੀਤ ਸਿੰਘ, ਪ੍ਰਿੰਸੀਪਲ ਗੋਹਰੀਨਾ, ਜਸਪਾਲ ਸਿੰਘ ਯੂਕੇ, ਸੁਖਦੀਪ ਸਿੰਘ ਬੋਲਪੁਰੀ, ਹਰਜੋਤ ਸੈਦਪੁਰੀ,
ਡਾਕਟਰ ਸੋਹਨ ਲਾਲ, ਸੁਖਵਿੰਦਰ ਆਰਟਿਸਟ ਵਰਿੰਦਰ ਮਲੋਟ ਹਰਭਜਨ ਸਿੰਘ ਤਜਿੰਦਰ ਕੌਰ ਥਿੰਦ, ਸ਼ਿਵ ਸ਼ਰਮਾ, ਡਾਕਟਰ ਗੁਰਿੰਦਰ ਪਾਲ ਛਾਬੜਾ, ਮੇਹਰ ਮਲਿਕ , ਵਿਸ਼ਾਲ (ਬਿਆਸ) ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹਾਜ਼ਰ ਸਨ। ਪ੍ਰਦਰਸ਼ਨੀ ਦੌਰਾਨ ਸਕੂਲਾਂ ਕਾਲਜਾਂ ਤੋਂ ਕਲਾਕਾਰ ਕਲਾ ਪ੍ਰੇਮੀ ਬੱਚੇ ਵੀ ਪਹੁੰਚੇ ਜਿਨਾਂ ਨੇ ਪ੍ਰਦਰਸ਼ਨੀ ਵਿੱਚ ਵੱਖ-ਵੱਖ ਕਲਾ ਅਤੇ ਫੋਟੋਗ੍ਰਾਫੀ ਅਤੇ ਅੱਖਰ ਕਾਰੀ ਦੀ ਬਹੁਤ ਸ਼ਲਾਘਾ ਕੀਤੀ।