ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖ਼ਾਲਸਾ ਫੌਜ ਦਿੱਲੀ ਫਤਿਹ ਕਰਕੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਵਿੱਚ ਲੈ ਕਿ ਪਹੁੰਚੇ ਪੰਜਾਬ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਜਥੇਦਾਰ ਬਲਬੀਰ ਸਿੰਘ ਮੁੱਛਲ ਨੇ ਕੀਤਾ ।ਉਨ੍ਹਾਂ ਅੱਗੇ ਕਿਹਾ ਕਿ ਕਿਰਤ ਕਰੋ ਵੰਡ ਛਕੋ ਦਾ ਉਪਦੇਸ਼ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਡੀ ਝੋਲੀ ‘ਚ ਪਾਇਆ ਹੈ ਲੇਕਿਨ ਮੌਕੇ ਦੀ ਭਾਰਤ ਸਰਕਾਰ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲਾਗੂ ਕਰਕੇ ਦੇਸ਼ ਦੇ ਕਿਰਤੀਆਂ ਨੂੰ ਗੁਲਾਮ ਬਣਾਉਣਾ ਚਾਹੁੰਦੀ ਸੀ ।
ਜਿਸ ਦੇ ਵਿਰੋਧ ਵਿੱਚ ਦੇਸ਼ ਦਾ ਕਿਸਾਨ ਮਜ਼ਦੂਰ ਤੇ ਗੁਰੂ ਕੇ ਖਾਲਸੇ ਵੱਲੋਂ ਦਿੱਲੀ ਦੇ ਬਾਡਰਾਂ ਤੇ ਠੰਡ ਗਰਮੀ ਦੇ ਮੌਸ਼ਮ ‘ਚ ਚੌਦਾਂ ਮਹੀਨਿਆਂ ਦੇ ਕਰੀਬ ਲੰਮਾ ਸਮਾਂ ਸ਼ਾਂਤਮਈ ਬੈਠ ਕਿ ਜਾਲਮ ਹਕੂਮਤ ਦਾ ਡੱਟ ਕਿ ਵਿਰੋਧ ਕੀਤਾ । ਮੁੱਛਲ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਗੁਰੂ ਕਾ ਖਾਲਸਾ ਨੇ ਪਹਿਲੇ ਦਿਨ ਦਿੱਲੀ ਦੇ ਬਾਡਰਾਂ ਨੂੰ ਤੋੜ ਕੇ ਦਿੱਲੀ ਵਿੱਚ ਦਾਖਲ ਹੋ ਗਿਆ ਅਤੇ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਸਾਹਿਬ ਝੂਲਾਣ ਵਾਲੇ ਯੋਧੇ ਭਾਈ ਯੁਵਰਾਜ ਸਿੰਘ ਨੇ ਦਿੱਲੀ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਅਤੇ ਖਾਲਸੇ ਦੀ,ਦੇਸ਼ ਦੇ ਕਿਸਾਨ ਮਜ਼ਦੂਰ ਅਤੇ ਹਰ ਇਕ ਦੇਸ਼ ਵਾਸੀ ਦੀ ਇਸ ਮੋਰਚੇ ਵਿੱਚ ਜਿੱਤ ਪ੍ਰਾਪਤ ਹੋਈ ਹੈ੍ ਅਤੇ ਇਸੇ ਖੁਸ਼ੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਤੇ ਗੁਰੂ ਕੇ ਖਾਲਸੇ ਵੱਲੋਂ ਫੁੱਲਾਂ ਨਾਲ ਸੱਜੀ ਪਾਲਕੀ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਇਮਾਨ ਕਰ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਦਿੱਲੀ ਤੋਂ ਨਗਰ ਕੀਰਤਨ ਲੈ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਆਕਾਲ ਤਖਤ ਸਾਹਿਬ ਵਿਖੇ ਪਹੁੰਚਿਆ ਅਤੇ ਇਹ ਨਗਰ ਕੀਰਤਨ ਦਿੱਲੀ ਤੋਂ ਚੱਲ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਪਿੰਡ ਭਿੰਡਰ ਵਿਖੇ ਪਹੁੰਚਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੀ ਜਥੇਬੰਦੀ ਵੱਲੋਂ ਅਤੇ ਇੰਗਲੈਂਡ ਵਾਸੀ ਭਾਈ ਗੁਰਦਿਆਲ ਸਿੰਘ ਭਾਈ ਜਰਨੈਲ ਸਿੰਘ ਜੀ ਦੇ ਪ੍ਰੀਵਾਰ। ਵੱਲੋਂ ਅਤੇ , ਗੁਰਮੁੱਖ ਸਿੰਘ ਨਿਸ਼ਾਨ ਸਿੰਘ ਸਿਆਲਕਾ, ਭਾਈ ਬਚਿੱਤਰ ਸਿੰਘ ਧੂਲਕਾ, ਭਾਈ ਕਰਤਾਰ ਸਿੰਘ, ਇਲਾਕੇ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਜੈਕਾਰਿਆਂ ਦੀ ਗੂੰਜ਼ ਨਾਲ ਸਵਾਗਤ ਕੀਤਾ ਗਿਆ ਅਤੇ ਆਈਆਂ ਸੰਗਤਾਂ ਲਈ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ ਅਤੇ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਸਾਹਿਬ ਜੀ ਝੂਲਾਉਣ ਵਾਲਾ ਸਿੱਖ ਕੌਮ ਦਾ ਸੂਰਬੀਰ ਯੋਧਾ ਭਾਈ ਯੁਵਰਾਜ ਸਿੰਘ , ਬਾਬਾ ਰਾਜਾ ਰਾਜ ਸਿੰਘ ਮਿਸਲ ਬਾਬਾ ਸੰਗਤ ਸਿੰਘ ਜੀ, ਭਾਈ ਗੁਰਦਿਆਲ ਸਿੰਘ ਸਰਜਾ, ਜਥੇਦਾਰ ਜਸਕਰਨ ਸਿੰਘ ਬਾਬਾ ਕ੍ਰਿਪਾਲ ਸਿੰਘ ਘੋੜਿਆਂ ਦੇ ਜਥੇਦਾਰ ਚਮਕੌਰ ਸਾਹਿਬ, ਬਾਬਾ ਬਿਕਰਮ ਸਿੰਘ ਅਹਿਮਦਾਬਾਦ, ਜਥੇਦਾਰ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਸਹਿਬਯਾਦਾ ਬਾਬਾ ਜੁਝਾਰ ਸਿੰਘ ਤਰਨਾ ਦਲ, ਜਥੇਦਾਰ ਬਾਬਾ ਚੜ੍ਹਤ ਸਿੰਘ, , ਜਥੇਦਾਰ ਬਾਬਾ ਨਰਾਇਣ ਸਿੰਘ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ, ਜਥੇਦਾਰ ਬਾਬਾ ਪ੍ਰਗਟ ਸਿੰਘ ਮਜੀਠਾ ਰੋਡ , ਬਾਬਾ ਸ਼ਮਸ਼ੇਰ ਸਿੰਘ ਬਾਲੇਵਾਲ, ਬਾਬਾ ਸਤਨਾਮ ਸਿੰਘ ਲੁਧਿਆਣਾ ਜੀ ਦਾ ਫੁੱਲਾਂ ਦੀ ਵਰਖਾ ਕਰਕੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ I