ਕਰਤਾਰਪੁਰ, 11 ਮਈ (ਕਬੀਰ ਸੌਂਧੀ) : ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਅੱਜ ਕਰਤਾਰਪੁਰ ਹਲਕੇ ਦੇ ਦੌਰੇ ਆ ਦੌਰਾਨ ਮਿਲਿਆ ਕਰਤਾਰਪੁਰ ਵਾਸੀਆਂ ਦਾ ਭਰਮਾ ਹੁੰਗਾਰਾ ਕਰਤਾਰਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਅੱਜ ਚੁਣਾਵੀ ਮੀਟਿੰਗਾਂ ਦੌਰਾਨ ਲੋਕਾਂ ਵੱਲੋਂ ਮਹਿੰਦਰ ਸਿੰਘ ਕੇਪੀ ਨੂੰ ਜਿੱਤ ਦਾ ਅਸਵਾਸਨ ਦਵਾਇਆ ਗਿਆ ਅਤੇ ਇਸ ਮੌਕੇ ਹਰੇਕ ਪਿੰਡ ਵਿੱਚ ਛੋਟੀਆਂ ਛੋਟੀਆਂ ਮੀਟਿੰਗਾਂ ਵੀ ਵੱਡੀਆਂ ਰੈਲੀਆਂ ਦਾ ਰੂਪ ਧਾਰਨ ਕਰਦੀਆਂ ਰਹੀਆਂ ਜੇਕਰ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੀ ਤਾਂ ਲੋਕਾਂ ਦੀ ਇੱਕੋ ਹੀ ਆਵਾਜ਼ ਹੈ ਕਿ ਜਦੋਂ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ।
ਉਦੋਂ ਹੀ ਵਿਕਾਸ ਕਾਰਜਾਂ ਨੂੰ ਬੂਰ ਪਿਆ ਹੈ ਅਤੇ ਆਮ ਲੋਕਾਂ ਨੂੰ ਖੁਸ਼ਹਾਲੀ ਮਿਲੀ ਹੈ ਕਿਉਂਕਿ ਉਹਨਾਂ ਦੇ ਰੋਜ਼ਮਰਾ ਦੇ ਕੰਮ ਪਿੰਡਾਂ ਵਿੱਚ ਹੀ ਸੇਵਾ ਕੇਂਦਰ ਸਾਂਝ ਕੇਂਦਰਾਂ ਵਿੱਚ ਹੋ ਜਾਂਦੇ ਸਨ ਪਰ ਹੁਣ ਜਦੋਂ ਦੀ ਕਾਂਗਰਸ ਸਰਕਾਰ ਪੰਜਾਬ ਵਿੱਚ ਰਾਜ ਕਰਕੇ ਗਈ ਉਸ ਤੋਂ ਬਾਅਦ ਆਮ ਪਾਰਟੀ ਦੀ ਸਰਕਾਰ ਪੰਜਾਬ ਪੰਜਾਬ ਵਿੱਚ ਰਾਜ ਕਰ ਰਹੀ ਹੈ ਇਹਨਾਂ ਦੋਨਾਂ ਨੈਸ਼ਨਲ ਪਾਰਟੀਆਂ ਨੇ ਪੰਜਾਬ ਦੇ ਵਿੱਚ ਇੱਕ ਵੀ ਵਿਕਾਸ ਕਾਰਜ ਇਹਨਾਂ ਸੱਤਾ ਸਾਲਾਂ ਦੇ ਵਿੱਚ ਨਹੀਂ ਕੀਤਾ।
ਅਤੇ ਮਹਿੰਦਰ ਸਿੰਘ ਕੇਪੀ ਵੱਲੋਂ ਵੀ ਅੱਜ ਇਸ ਮੀਟਿੰਗਾਂ ਦੌਰਾਨ ਹਲਕੇ ਦੀ ਜਨਤਾ ਨੂੰ ਇਹ ਯਕੀਨ ਦਵਾਇਆ ਗਿਆ ਮੈਂ ਸੰਸਦ ਬਣ ਕੇ ਜਲੰਧਰ ਜਿਲ੍ੇ ਦੀ ਜਨਤਾ ਦੇ ਮਸਲੇ ਅਤੇ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਕਰਵਾਵਾਂਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਅਤੇ ਖੇਤਰੀ ਪਾਰਟੀ ਸਿਰਫ ਪੰਜਾਬ ਦਾ ਹੀ ਭਲਾ ਅਤੇ ਅਮਨ ਸ਼ਾਂਤੀ ਚਾਹੁੰਦੀ ਹੈ।
ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇੱਕੋ ਹੀ ਟੀਚਾ ਸੀ ਕਿ ਪੰਜਾਬ ਦੀ ਜਨਤਾ ਅਤੇ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਕਿਸਾਨੀ ਖੁਸ਼ਹਾਲ ਰਹੇ ਕਿਸਾਨਾਂ ਦੀਆਂ ਸਮੇਂ ਸਿਰ ਵੰਡੀਆਂ ਦੇ ਵਿੱਚੋਂ ਫਸਲਾਂ ਚੱਕੀਆਂ ਜਾਣ ਅਤੇ ਉਹਨਾਂ ਨੂੰ ਸਹੀ ਮੁੱਲ ਮਿਲ ਸਕੇ ਅਤੇ ਜੇਕਰ ਕੁਦਰਤੀ ਆਫਤਾਂ ਦੇ ਨਾਲ ਕੋਈ ਫਸਲ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ ਤਾਂ ਜੋ ਉਹਨਾਂ ਦੀ ਮਿਹਨਤ ਪਸੀਨੇ ਦਾ ਮੁੱਲ ਮੁੜ ਸਕੇ ਪਰ ਹੁਣ ਦੀਆਂ ਸਰਕਾਰਾਂ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਣਦੇਖਿਆ ਕਰਕੇ ਸਿਰਫ ਵੋਟਾਂ ਲੈ ਕੇ ਬਾਅਦ ਵਿੱਚ ਪੰਜਾਬ ਦੀ ਜਨਤਾ ਦੀ ਸਾਰ ਨਹੀਂ ਲਈ ਜਾਂਦੀ
ਪਰ ਜੇਕਰ ਪੰਜਾਬ ਦੇ ਵਿੱਚ ਲੋਕਾਂ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਪੰਜਾਬ ਦੀ ਮਿੱਟੀ ਦੀ ਪਾਰਟੀ ਹੈ ਤਾਂ ਪੰਜਾਬ ਦੀ ਹੀ ਗੱਲ ਕਰੇਗੀ ਅਤੇ ਪੰਜਾਬ ਦਾ ਹੀ ਭਲਾ ਚਾਵੇਗੀ ਅਤੇ ਮਹਿੰਦਰ ਸਿੰਘ ਕੇਪੀ ਵੱਲੋਂ ਹਲਕਾ ਕਰਤਾਰਪੁਰ ਵਾਸੀਆਂ ਨੂੰ ਇਹ ਅਪੀਲ ਕੀਤੀ ਗਈ ਕਿ ਵੱਧ ਚੜ ਕੇ ਉਹ ਆਪਣੇ ਵੋਟ ਬੈਂਕ ਦਾ ਇਸਤੇਮਾਲ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਰੇ ਜਿਸ ਨਾਲ ਕੀ ਜਲੰਧਰ ਨੂੰ ਚੰਗਾ ਸੰਸਦ ਅਤੇ ਵਿਕਾਸ ਮਿਲ ਸਕੇ।
ਅੱਜ ਕਰਤਾਰਪੁਰ ਦੇ ਪਿੰਡ ਹੁਸੈਨਪੁਰ, ਲਾਂਬੜਾ, ਮੰਡ, ਫਤਿਹ ਜਲਾਲ, ਅਤੇ ਸੰਗਲ ਸੋਹਲ , ਕਰਤਾਰਪੁਰ ਸ਼ਹਿਰ ਵਿੱਚ ਵਿਸ਼ਾਲ ਮੀਟਿੰਗਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹੋਈਆਂ ,ਇਸ ਮੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸੁਰਿੰਦਰ ਸਿੰਘ ਛਿੰਦਾ, ਜਸਵੰਤ ਸਿੰਘ ਸਰਕਲ ਪ੍ਰਧਾਨ, ਹਰਬੰਸ ਸਿੰਘ ਮੰਡ, ਭਗਵੰਤ ਸਿੰਘ ਸਰਕਲ ਪ੍ਰਧਾਨ, ਜਗਰੂਪ ਸਿੰਘ ਚੋਹਲਾ, ਗੁਰਜੀਤ ਸਿੰਘ ਮਰਵਾਹਾ ਇਹਨਾਂ ਵੱਲੋਂ ਆਪਣੇ ਸਰਕਲਾਂ ਦੇ ਵਿੱਚ ਅਤੇ ਸ਼ਹਿਰ ਵਿੱਚ ਵਿਸ਼ਾਲ ਮੀਟਿੰਗਾਂ ਕਰ ਸ਼੍ਰੋਮਣੀ ਕਲ ਦਲ ਦੇ ਜਲੰਧਰ ਤੋਂ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ।