क्राइमताज़ा खबरपंजाब

ਕਮਿਸ਼ਨਰੇਟ ਪੁਲਿਸ ਨੇ ਪੰਜਾਬ ਰੋਡਵੇਜ਼ ਦੇ 3 ਦੋਸ਼ੀਆਂ ਨੂੰ 55 ਗ੍ਰਾਮ ਹੈਰੋਇਨ ਸਣੇ ਕੀਤਾ ਗਿਰਫ਼ਤਾਰ

ਜਲੰਧਰ, 03 ਫਰਵਰੀ (ਕਬੀਰ ਸੌਂਧੀ) : ਨਸ਼ਾ ਤਸਕਰਾਂ ‘ਤੇ ਹੋਰ ਸ਼ਿਕੰਜਾ ਕੱਸਦੇ ਹੋਏ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੰਜਾਬ ਰੋਡਵੇਜ਼ ਦੇ ਤਿੰਨ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਕੁੱਲ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਇਤਲਾਹ ਦੇ ਆਧਾਰ ‘ਤੇ ਬੱਸ ਸਟੈਂਡ ਨੇੜੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੇ ਪਾਸਪੋਰਟ ਦਫ਼ਤਰ ਦੇ ਪਾਸਿਓਂ ਇੱਕ ਵਿਅਕਤੀ ਹੱਥ ਵਿੱਚ ਪੋਲੀਥੀਨ ਦਾ ਲਿਫਾਫਾ ਫੜੀ ਪੈਦਲ ਆ ਰਿਹਾ ਦੇਖਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਕੋਲ ਖੜ੍ਹੀ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਹੱਥ ‘ਚ ਫੜਿਆ ਪਾਲੀਥੀਨ ਦਾ ਲਿਫਾਫਾ ਸੜਕ ਕਿਨਾਰੇ ਸੁੱਟ ਕੇ ਤੇਜ਼ੀ ਨਾਲ ਪਿੱਛੇ ਮੁੜ ਗਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਅਜੀਤ ਸਿੰਘ ਉਰਫ਼ ਰਾਜੂ ਪੁੱਤਰ ਅਵਤਾਰ ਸਿੰਘ ਵਾਸੀ ਸੰਜੇ ਗਾਂਧੀ ਨਗਰ ਵਾਰਡ ਨੰ: 13 ਮੱਖੂ ਫਿਰੋਜ਼ਪੁਰ, ਹੁਣ ਐਚ. 121/4 ਮੁਹੱਲਾ ਅਮਰਗੜ੍ਹ ਬਸ਼ੀਰਪੁਰਾ ਰਾਮਾ ਮੰਡੀ ਜਲੰਧਰ ਅਤੇ ਉਸ ਵੱਲੋਂ ਸੁੱਟੇ ਕਾਲੇ ਪੋਲੀਥੀਨ ਲਿਫਾਫੇ ‘ਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਐਫ.ਆਈ.ਆਰ ਨੰਬਰ 18 ਮਿਤੀ 31.01.2025 ਅਧੀਨ 21-61-85 ਐਨ.ਡੀ.ਪੀ.ਐਸ ਐਕਟ, ਬਾਅਦ ਵਿਚ 29 ਐਨ.ਡੀ.ਪੀ.ਐਸ ਐਕਟ, ਥਾਣਾ ਡਿਵੀਜ਼ਨ ਨੰਬਰ 6 ਜਲੰਧਰ ਦਰਜ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਅਜੀਤ ਸਿੰਘ ਉਰਫ ਰਾਜੂ, ਦੀਪਕ ਸ਼ਰਮਾ ਪੁੱਤਰ ਵਰਿੰਦਰ ਕੁਮਾਰ ਸ਼ਰਮਾ ਵਾਸੀ ਐੱਮ. 89 ਸ਼ਹੀਦ ਭਗਤ ਸਿੰਘ ਨਗਰ ਕਲੋਨੀ ਜਲੰਧਰ ਅਤੇ ਦੀਪਕ ਸ਼ਰਮਾ, ਕੀਰਤ ਸਿੰਘ ਪੁੱਤਰ ਸਵਰਗੀ ਪ੍ਰੀਤਮ ਸਿੰਘ ਵਾਸੀ ਸੁਲਤਾਨਵਿੰਡ ਥਾਣਾ ਦੋਬੁਰਜੀ ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ ਰੋਡਵੇਜ਼ ਡਿਪੂ ਜਲੰਧਰ 2 ਵਿੱਚ ਬਤੌਰ ਇੰਸਪੈਕਟਰ ਤਾਇਨਾਤ ਸਨ, ਵੀ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਸਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ, 20 ਛੋਟੇ ਖਾਲੀ ਪਲਾਸਟਿਕ ਦੇ ਲਿਫ਼ਾਫ਼ੇ ਅਤੇ 01 ਛੋਟੀ ਇਲੈਕਟ੍ਰਾਨਿਕ ਵੇਟ ਮਸ਼ੀਨ ਸਮੇਤ ਬਰਾਮਦ ਕੀਤੀ ਗਈ ਹੈ।

Related Articles

Leave a Reply

Your email address will not be published.

Back to top button