ਜਲੰਧਰ, 17 ਸਤੰਬਰ (ਕਬੀਰ ਸੌਂਧੀ) : ਅੱਜ ਮਾਨਯੋਗ ਸ਼੍ਰੀ ਪ੍ਰਵੀਨ ਕੁਮਾਰ ਸਿੰਨਹਾ ADGP , ਪੰਜਾਬ ਅਤੇ ਮਾਨਯੋਗ ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ , ਸ਼੍ਰੀ ਜਸਕਿਰਨਜੀਤ ਸਿੰਘ ਤੇਜਾ DCP , ਇੰਨਵੈਸ਼ਟੀਗੇਸ਼ਨ ਜਲੰਧਰ , ਸ਼੍ਰੀ ਜਗਮੋਹਨ ਸਿੰਘ DCP , ਸਿਟੀ ਜਲੰਧਰ , ਸ਼੍ਰੀ ਅਨੰਕੁਰ ਗੁਪਤਾ DCP , ਲਾਅ ਐਂਡ ਆਰਡਰ ਜਲੰਧਰ , ਸ਼੍ਰੀ ਨਰੇਸ਼ ਕੁਮਾਰ ਡੋਗਰਾ DCP , ਉਪਰੇਸ਼ਨਲ ਜਲੰਧਰ , ਸ਼੍ਰੀ ਮੋਹਿਤ ਕੁਮਾਰ ਸਿੰਗਲਾ ACP , ਉੱਤਰੀ ਜਲੰਧਰ ਦੀ ਯੋਗ ਅਗਵਾਈ ਹੇਠ SI ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ-1 ਜਲੰਧਰ ਦੀ ਨਿਗਰਾਨੀ ਹੇਠ ਕਰੀਬ 200 ਪੁਲਿਸ ਕਰਮਚਾਰੀਆਂ ਦੇ ਨਾਲ ਥਾਣਾ ਡਵੀਜ਼ਨ ਨੰਬਰ-1 ਜਲੰਧਰ ਦੀ ਹਦੂਦ ਅੰਦਰ ਪੈਂਦੇ ਮੁੱਹਲਾ ਸ਼ਿਵ ਨਗਰ , ਨਾਗਰਾ ਜਲੰਧਰ ਦੇ ਏਰੀਆ ਦੀ ਸਪੈਸ਼ਲ ਸਰਚ ਕੀਤੀ ਗਈ।
ਸਰਚ ਦੌਰਾਨ ਥਾਣਾ ਹਜਾ ਦੇ ਰਿਹਾਇਸ਼ੀ ਸ਼ੱਕੀ ਵਿਆਕਤੀਆਂ ( ਜੁਰਾਇਮ ਪੇਸ਼ਾਵਰ ) ਦੇ ਘਰਾਂ ਦੀ ਸਰਚ ਕੀਤੀ ਗਈ। ਸਰਚ ਦੌਰਾਨ ਵਰਿੰਦਰ ਕੁਮਾਰ ਉਰਫ ਕਾਲੀ ਪੁੱਤਰ ਬੋਲੀ ਰਾਮ ਵਾਸੀ ਮੁੱਹਲਾ ਸ਼ਿਵ ਨਗਰ ਨੇੜੇ ਨਾਗਰਾ ਧੋਬੀ ਘਾਟ ਜਲੰਧਰ ਦੇ ਘਰ ਵਿੱਚੋ 125 ਬਾਕਸ ਫਾਇਰ ਕਰੈਕਰ ਦੇ ਬਰਾਮਦ ਹੋਏ। ਜਿਸ ਸਬੰਧੀ ਥਾਣਾ ਹਜਾ ਵਿੱਚ ਮੁੱਕਦਮਾ ਨੰਬਰ 110 ਮਿਤੀ 17.09.2022 ਅ / ਧ 336 ਭ.ਦ , 9 B ( 2 ) Explosive Act ਥਾਣਾ ਡਵੀਜ਼ਨ ਨੰਬਰ-1 ਜਲੰਧਰ ਵਿਖੇ ਦਰਜ ਕੀਤਾ ਗਿਆ ਹੈ। ਮੁੱਹਲਾ ਸ਼ਿਵ ਨਗਰ , ਨਾਗਰਾ ਜਲੰਧਰ ਵਿੱਚ ਰਹਿੰਦੇ ਕਿਰਾਏਦਾਰ ਵਿਆਕਤੀਆਂ ਦਾ ਵੇਰਵਾ ਹਾਸਲ ਕੀਤਾ ਗਿਆ। ਜਿਹਨਾਂ ਦੇ ਸਟੈਂਜਰ ਰੋਲ ਕੱਟ ਕੇ ਮੁਤਲਕਾ ਥਾਣਿਆਂ ਨੂੰ ਭੇਜੇ ਜਾਣਗੇ।
ਸਰਚ ਦੌਰਾਨ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸ਼ੱਕੀ ਵਹੀਕਲ ਐਕਟਿਵਾ PB08 – CE – 6140 ਦੇ ਚਾਲਕ ਗਗਨਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਗਲੀ ਨੰਬਰ 1 ਮੁੱਹਲਾ ਸ਼ਿਵ ਨਗਰ ਜਲੰਧਰ ਦਾ ਟਰੈਫਿਕ ਚਲਾਨ ਕੱਟਿਆ ਗਿਆ। ਵਾਹਨ ਐਪ ਅਤੇ Pias Software ਰਾਹੀਂ ਸ਼ੱਕੀ ਵਿਆਕਤੀਆਂ ਦੀ ਚੈਕਿੰਗ ਕੀਤੀ ਗਈ। ਸ਼ੱਕੀ ਵਿਆਕਤੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ, ਜਿਹਨਾਂ ਨੂੰ ਬਾਅਦ ਪੁੱਛਗਿੱਛ ਮੌਕਾ ਤੋ ਹੀ ਫਾਰਗ ਕੀਤਾ ਗਿਆ।