ਭੁੰਨਰਹੇੜੀ,ਪਟਿਆਲਾ 22 ਅਕਤੂਬਰ (ਕ੍ਰਿਸ਼ਨ ਗਿਰ): ਵਿਗਿਆਨੀ ਸੰਸਥਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਲਈ ਵਿਗਿਆਨਕ ਪ੍ਰੀਖਿਆ ’ਚ ਪਿੰਡ ਮਗਰ ਸਾਹਿਬ ਦੇ ਵਿਦਿਆਰਥੀ ਕਮਲਦੀਪ ਸ਼ਰਮਾ ਦਾ ਦੇਸ਼ ਵਿਚ ਤੀਸਰਾ ਸਥਾਨ ਅਤੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕਰਕੇ ਕੀਤੀ ਗਈ ਚੋਣ ਹਲਕਾ ਸਨੌਰ ਲਈ ਮਾਣ ਦੀ ਗੱਲ ਹੈ, ਇਹ ਪ੍ਰਗਟਾਵਾ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿਘ ਹੈਰੀਮਾਨ ਨੇ ਪਿੰਡ ਮਗਰ ਸਾਹਿਬ ਵਿਖੇ ਕਮਲਦੀਪ ਸ਼ਰਮਾ ਦਾ ਸਨਮਾਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਕਮਲਦੀਪ ਸ਼ਰਮਾ ਵਲੋਂ ਸਖ਼ਤ ਮਿਹਨਤ ਕਰਕੇ ਜੋ ਕਾਮਯਾਬੀ ਹਾਸਲ ਕੀਤੀ ਹੈ ਉਹ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣ ਗਏ ਹਨ ਜੋ ਕਿ ਪੜ੍ਹਾਈ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ’ਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਸਕੂਲਾਂ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਲੈਬਾਰਟਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ ਅਤੇ ਜੋਗਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਨੌਜਵਾਨਾਂ ਨੂੰ ਮੁਕਾਬਲੇ ਦੀ ਸਿੱਖਿਆ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਮਦਨਜੀਤ ਡਕਾਲਾ ਚੇਅਰਮੈਨ ਮਾਰਕੀਟ ਕਮੇਟੀ ਡਕਾਲਾ, ਚੇਅਰਮੈਨ ਅਸ਼ਵਨੀ ਕੁਮਾਰ ਬੱਤਾ, ਲਾਲਜੀਤ ਸਿੰਘ ਲਾਲੀ, ਸ਼ਿੰਦਰ ਸਿੰਘ ਸਰਪੰਚ ਮਗਰ ਸਾਹਿਬ, ਤਰਲੋਚਨ ਸਿੰਘ ਭੋਲਾ ਮੈਂਬਰ ਬਲਾਕ ਸੰਮਤੀ, ਪ੍ਰਭਜਿੰਦਰ ਸਿੰਘ ਬਚੀ ਪੀ. ਏ. ਹੈਰੀਮਾਨ, ਵੇਦ ਪ੍ਰਕਾਸ਼, ਅਮਰਿੰਦਰ ਸਿੰਘ ਕੱਛਵਾ, ਹਰਪ੍ਰੀਤ ਸਿੰਘ ਸਰਪੰਚ ਕੱਛਵੀ ਆਦਿ ਵੀ ਮੌਜੂਦ ਸਨ।