ताज़ा खबरदुख्द समाचारपंजाब

ਕਮਰੇ ਦੀ ਛੱਤ ਡਿੱਗਣ ਨਾਲ ਹੇਠਾਂ ਸੁੱਤੇ ਮਾਂ-ਪੁੱਤ ਦੀ ਹੋਈ ਮੌਤ

ਚੋਹਲਾ ਸਾਹਿਬ/ਤਰਨਤਾਰਨ, 20 ਜੂਨ (ਨਈਅਰ) : ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਮੋਹਨਪੁਰ ਵਿਖੇ ਐਤਵਾਰ ਦੀ ਰਾਤ ਇੱਕ ਗਰੀਬ ਪਰਿਵਾਰ ਲਈ ਉਸ ਵੇਲੇ ਕਹਿਰ ਬਣ ਕੇ ਆਈ ਜਦੋਂ ਅਚਾਨਕ ਘਰ ਦੇ ਕਮਰੇ ਦੀ ਬਾਲਿਆਂ ਵਾਲੀ ਛੱਤ ਦੀ ਸ਼ਤੀਰੀ ਟੁੱਟ ਜਾਣ ਨਾਲ ਛੱਤ ਡਿੱਗ ਪਈ ਅਤੇ ਹੇਠਾਂ ਸੁੱਤੇ ਸੁੱਤੇ ਮਾਂ ਪੁੱਤ ਦੀ ਮਲਬੇ ਹੇਠਾਂ ਆਉਣ ਨਾਲ ਦਰਦਨਾਕ ਮੌਤ ਹੋ ਗਈ। ਘਰ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਉਹ ਮਿਹਨਤ ਮਜ਼ਦੂਰੀ ਕਰਦਾ ਹੈ।

ਐਤਵਾਰ ਰਾਤ ਨੂੰ ਉਹ ਕੰਮ ਤੋਂ ਆਇਆ ਥੱਕਿਆ ਟੁੱਟਿਆ ਹੋਇਆ ਕਮਰੇ ਦੇ ਬਾਹਰ ਹੀ ਸੌਂ ਗਿਆ ਜਦਕਿ ਉਸਦੀ ਪਤਨੀ ਮਨਜਿੰਦਰ ਕੌਰ ਅਤੇ ਛੋਟਾ ਲੜਕਾ ਏਕਮਜੀਤ ਸਿੰਘ (9 ਸਾਲ) ਅੰਦਰ ਕਮਰੇ ਵਿੱਚ ਸੌਂ ਗਏ।ਉਸਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਅਚਾਨਕ ਹੋਏ ਖੜਾਕ ਨਾਲ ਉਹ ਉਠਿਆ ਤਾਂ ਦੇਖਿਆ ਕਿ ਕਮਰੇ ਦੀ ਛੱਤ ਦੀ ਛਤੀਰੀ ਟੁੱਟ ਜਾਣ ਕਰਕੇ ਸਾਰੀ ਛੱਤ ਹੇਠਾਂ ਡਿੱਗੀ ਹੋਈ ਸੀ।ਉਸ ਵਲੋਂ ਰੌਲਾ ਪਾਉਣ ਤੇ ਆਂਢ-ਗੁਆਂਢ ਦੇ ਲੋਕਾਂ ਵਲੋਂ ਭਾਰੀ ਜੱਦੋ-ਜਹਿਦ ਤੋਂ ਬਾਅਦ ਪਤਨੀ ਅਤੇ ਬੇਟੇ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ।ਪਰ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਦੋਹਾਂ ਮਾਂ ਪੁੱਤ ਦੀ ਮੌਤ ਹੋ ਗਈ।

ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਅਤੇ ਉਹ ਖੁਦ ਮਿਹਨਤ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸੀ।ਇਸ ਹਾਦਸੇ ਨਾਲ ਉਸਦਾ ਪਰਿਵਾਰ ਹੀ ਉੱਜੜ ਗਿਆ ਹੈ।ਮ੍ਰਿਤਕ ਏਕਮਜੀਤ ਸਿੰਘ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਸੀ।ਹੁਣ ਪਰਿਵਾਰ ਵਿੱਚ ਉਹ ਤੇ ਉਸਦਾ 9 ਸਾਲਾ ਵੱਡਾ ਬੇਟਾ ਹੀ ਰਹਿ ਗਏ ਹਨ।ਇਸ ਵਾਪਰੇ ਦਰਦਨਾਕ ਹਾਦਸੇ ਨਾਲ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਪੈਸੇ ਨਾ ਹੋਣ ਕਰਕੇ ਹੀ ਕਮਰੇ ਦੀ ਛੱਤ ਦੀ ਮੁਰੰਮਤ ਨਹੀਂ ਸੀ ਕਰਵਾ ਸਕੇ ਜਿਸ ਕਰਕੇ ਇਹ ਭਾਣਾ ਵਾਪਰਿਆ। ਪਿੰਡ ਵਾਸੀਆਂ ਵਲੋਂ ਸਰਕਾਰ ਕੋਲੋਂ ਪਿੱਛੇ ਰਹਿ ਗਏ ਪਰਿਵਾਰ ਲਈ ਮੱਦਦ ਦੀ ਅਪੀਲ ਕੀਤੀ ਗਈ ਹੈ।

Related Articles

Leave a Reply

Your email address will not be published.

Back to top button