ਕਪੂਰਥਲਾ 19 ਦਸੰਬਰ (ਬਿਊਰੋ) : ਕਪੂਰਥਲਾ ਦੇ ਨਿਜ਼ਾਮਪੁਰ ਪਿੰਡ ਵਿਚਲੇ ਗੁਰਦੁਆਰਾ ਸਾਹਿਬ ਵਿੱਚ ਐਤਵਾਰ ਸਵੇਰੇ ਬੇਅਦਬੀ ਦੀ ਕੋਸ਼ਿਸa ਦੇ ਸ਼ੱਕ ਵਿੱਚ ਫੜੇ ਗਏ ਵਿਅਕਤੀ ਨੂੰ ਲੋਕਾਂ ਨੇ ਕੁੱਟ-ਕੱਟ ਕੇ ਮਾਰ ਦਿੱਤਾ।
ਸਿਵਲ ਹਸਪਤਾਲ ਕਪੂਰਥਲਾ ਦੇ ਐੱਸਐੱਮਓ ਸੰਦੀਪ ਧਵਨ ਨੇ ਇਸਦੀ ਪੁਸ਼ਟੀ ਕੀਤੀ ਹੈ।
ਇਸ ਵਿਅਕਤੀ ਬਾਰੇ ਨਿਜ਼ਾਮਪੁਰ ਗੁਰਦੁਆਰੇ ਦੇ ਗ੍ਰੰਥੀ ਨੇ ਇੱਕ ਵੀਡੀਓ ਪਾ ਕੇ ਦਾਅਵਾ ਕੀਤਾ ਸੀ ਕਿ ਇਹ ਵਿਅਕਤੀ ਗੁਰਦੁਆਰੇ ਵਿੱਚ ਐਵਤਾਰ ਤੜਕੇ 4 ਵਜੇ ਬੇਅਦਬੀ ਕਰਨ ਦੀ ਨੀਅਤ ਨਾਲ ਦਾਖ਼ਲ ਹੋਇਆ ਸੀ।
ਭਾਵੇਂ ਕਿ ਪੁਲਿਸ ਨੇ ਬੇਅਦਬੀ ਹੋਣ ਜਾਂ ਕੋਸ਼ਿਸ਼ ਬਾਰੇ ਪੁਸ਼ਟੀ ਨਹੀਂ ਕੀਤੀ ਅਤੇ ਜ਼ਿਲ੍ਹੇ ਦੇ ਐੱਸਐੱਸਪੀ ਇਸ ਨੂੰ ਤਫ਼ਤੀਸ਼ ਦਾ ਮਾਮਲਾ ਦੱਸ ਰਹੇ ਹਨ।
ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗ੍ਰੰਥੀ ਵੱਲੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ।
ਕਥਿਤ ਮੁਲਜ਼ਮ ਨੂੰ ਗੁਰਦੁਆਰੇ ਦੇ ਕਮਰੇ ਵਿੱਚ ਹੀ ਬੰਦ ਕਰਕੇ ਰੱਖਿਆ ਗਿਆ ਸੀ। ਭੜਕੇ ਲੋਕ ਉਸ ਨੂੰ ਉਨ੍ਹਾਂ ਹਵਾਲੇ ਕਰਨ ਦੀ ਮੰਗ ਕਰ ਰਹੇ ਸਨ।
ਪੁਲਿਸ ਨੇ ਉਨ੍ਹਾਂ ਨੂੰ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਲੋਕ ਨਹੀਂ ਮੰਨੇ, ਹਾਲਾਤ ਤਣਾਅ ਵਾਲਾ ਸੀ, ਪੁਲਿਸ ਨੇ ਲਾਠੀਚਾਰਜ ਤੋਂ ਗੁਰੇਜ਼ ਕੀਤਾ, ਪਰ ਲੋਕ ਜ਼ਬਰੀ ਅੰਦਰ ਦਾਖ਼ਲ ਹੋ ਗਏ ਅਤੇ ਉਨ੍ਹਾਂ ਕਥਿਤ ਮੁਲਜ਼ਮ ਦੀ ਕੁੱਟਮਾਰ ਕੀਤੀ।
ਪੁਲਿਸ ਨੇ ਕਥਿਤ ਮੁਲਜ਼ਮ ਨੂੰ ਜਦੋਂ ਤੱਕ ਕਬਜ਼ੇ ਵਿੱਚ ਲਿਆ ਉਹ ਬੇਸੁਧ ਹੋ ਗਿਆ ਸੀ। ਉਸ ਨੂੰ ਜਦੋਂ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਪਹੁੰਚਣ ਤੋਂ ਪਹਿਲਾਂ ਹੀ ਮ੍ਰਿਤਕ ਐਲਾਨ ਦਿੱਤਾ।ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਉਸ ਵਿਅਕਤੀ ਨੂੰ ਮਾਰਿਆ ਹੈ ਉਨ੍ਹਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਹੋਵੇਗਾ।
ਕਪੂਰਥਲਾ ਦੇ ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਜ਼ਿਲ੍ਹੇ ਦੇ ਪਿੰਡ ਨਿਜ਼ਾਮਪੁਰ ਵਿੱਚ ਬੇਅਦਬੀ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਕਿਹਾ ਕਿ ਇਸਦੀ ਅਜੇ ਤਫ਼ਤੀਸ਼ ਹੋਣੀ ਬਾਕੀ ਹੈ
ਮੁਢਲੀ ਜਾਂਚ ‘ਚ ਘਟਨਾ ਚੋਰੀ ਦੀ ਲੱਗ ਰਹੀ ਹੈ – ਐਸ ਐਸ ਪੀ
ਕਪੂਰਥਲਾ ਦੇ ਨਿਜਾਮਪੁਰ ‘ਚ ਵਾਪਰੀ ਘਟਨਾ ਨੂੰ ਲੈ ਕੇ ਐਸ ਐਸ ਪੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਐਸ ਐਸ ਪੀ ਵੱਲੋਂ ਬੇਅਬਦੀ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ‘ਚ ਇਹ ਮਾਮਲਾ ਚੋਰੀ ਦਾ ਲੱਗ ਰਿਹਾ ਹੈ ਨਾ ਕਿ ਬੇਅਦਵੀ ਦਾ।
ਇਸ ਮਾਮਲੇ ‘ਚ ਗੁਰਦਾਆਰਾ ਸਾਹਿਬ ਦੇ 3 ਗ੍ਰੰਥੀਆਂ ਨੂੰ ਵੀ ਪੁਲਿਸ ਵੱਲੋਂ ਜਾਂਚ ਦੇ ਘੇਰੇ ‘ਚ ਲਿਆ ਗਿਆ ਹੈ। ਜਿਸ ਤੋਂ ਬਾਅਦ ਇਸ ਦੇ ਵਿਰੋਧ ‘ਚ ਸੰਗਤ ਵੱਲੋਂ ਰਾਸਤਾ ਬੰਦ ਕਰਕੇ ਧਰਨਾ ਲਾ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਨਿਜਾਮਪੁਰ ਗੁਰਦਾਆਰਾ ਸਾਹਿਬ ‘ਚ ਇੱਕ ਨੌਜਵਾਨ ‘ਤੇ ਨਿਸ਼ਾਨ ਸਾਹਿਬ ਜੀ ਦੀ ਬੇਅਦਵੀ ਦੇ ਦੋਸ਼ ਲੱਗੇ ਸਨ ਜਿਸ ਤੋਂ ਬਾਅਦ ਭੀੜ ਵੱਲੋਂ ਗੁੱਸੇ ‘ਚ ਆ ਕੇ ਉਕਤ ਸ਼ਖਸ਼ ਨੂੰ ਕੁੱਟ-ਕੁੱਟ ਮਾਰ ਦਿੱਤਾ ਸੀ।
ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਹਿਰਦੇਵੇਦਕ ਘਟਨਾ ਨੂੰ ਅਤਿ ਨਿੰਦਣਯੋਗ ਦੱਸਦਿਆਂ ਇਸ ਦੀ ਸਖਤ ਨਿੰਦਿਆ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਘਟਨਾ ਦੀ ਜਾਂਚ ਲਈ ਡੀ.ਸੀ.ਪੀ. ਲਾਅ ਐਡ ਆਰਡਰ ਦੀ ਅਗਵਾਈ ਵਿਚ ਸਿੱਟ ਬਣਾ ਦਿੱਤੀ ਹੈ ਅਤੇ ਇਹ ਸਿੱਟ ਇਸ ਘਟਨਾ ਸਬੰਧੀ ਦੋ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰੇਗੀ।