ਅੰਮ੍ਰਿਤਸਰ/ਜੰਡਿਆਲਾ ਗੁਰੂ, 28 ਜੂਨ (ਕੰਵਲਜੀਤ ਸਿੰਘ) : ਔਰਤਾਂ ਤੇ ਕੇਂਦਰਿਤ ਮੁਦਿਆਂ ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ 100 ਦਿਨੀ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ। ਇਹ ਅਭਿਆਨ 21 ਜੂਨ ਤੋਂ 4 ਅਕਤੂਬਰ ਤਕ ਚਲਾਇਆ ਜਾਏਗਾ ਇਸਦੇ ਤਹਿਤ ਅੱਜ 27.06.2024 ਨੂੰ ਦਫਤਰ ਜਿਲਾ ਪ੍ਰੋਗਰਾਮ ਅਫਸਰ, ਹਰਦੀਪ ਕੌਰ ਦੀ ਯੋਗ ਰਹਿਨੁਮਾਈ ਹੇਠ ਮਿਸ਼ਨ ਸ਼ਕਤੀ ਦੇ DHEW ਅਤੇ SAKHI ONE STOP CENTRE ਦੇ ਇਨਚਾਰਜ ਪ੍ਰੀਤੀ ਸ਼ਰਮਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਖੀ ਵਨ ਸਟੋਪ ਦੇ ਇੰਚਾਰਜ ਮੈਡਮ ਪ੍ਰੀਤੀ ਸ਼ਰਮਾ ਵੱਲੋਂ ਸਖੀ ਵਨ ਸਟੋਪ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।
ਜਿਨ੍ਹਾਂ ਵਲੋਂ ,PMMVY, ਪਾਲਣਾ ,ਸਖੀ ਵਨ ਸਟਾਪ ਸੈਂਟਰ ,ਵੂਮਨ ਹੈਲਪ ਲਾਈਨ ,ਚਾਈਲਡ ਹੈਲਪ ਲਾਈਨ ,ਬਾਲ ਸੁਰੱਖਿਆ ਸੇਵਾਵਾਂ, ਪੋਸ਼ਣ-ਅਭਿਆਨ, ਘਰੇਲੂ ਹਿੰਸਾ, POSH ACT ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ। ਸ੍ਰੀ ਹਰਨੀ ਭਨੋਟ ਵੱਲੋਂ ਮੁਫਤ ਕਾਨੂੰਨੀ ਸੇਵਾਵਾਂ ਅਤੇ ਘਰੇਲੂ ਹਿੰਸਾ ਬਾਰੇ ਖਾਸ ਤੌਰ ਤੇ ਜਾਣਕਾਰੀ ਦਿੱਤੀ ਗਈ। ਇਹ ਕੈਂਪ ਆਗਣਵਾੜੀ ਵਰਕਰਾਂ ਲਈ ਸਖੀ ਵਨ ਸਟਾਪ ਸੈਂਟਰ ਸਿਵਲ ਹਸਪਤਾਲ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਅੰਮ੍ਰਿਤਸਰ ਅਰਬਨ 1ਅਤੇ 2 ਦੀਆਂ ਆਂਗਣਵਾੜੀ ਵਰਕਰਾਂ ਅਤੇ ਸਖੀ ਵਨ ਸਟੋਪ ਸੈਂਟਰ ਦੇ ਸਟਾਫ ਮੈਂਬਰ ਮੌਜੂਦ ਸਨ।