ताज़ा खबरपंजाब

ਐੱਨ.ਸੀ.ਸੀ. ਕੈਂਪ ਵਿੱਚ ਲੜਕੀਆਂ ਵੀ ਆਈਆਂ ਮੂਹਰੇ

ਅੰਮ੍ਰਿਤਸਰ,ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ/ ਦਵਿੰਦਰ ਸਿੰਘ ਸਹੋਤਾ) : ਵਨ ਪੰਜਾਬ ਬਟਾਲੀਅਨ ਦੇ ਕੈਂਪ ਕਮਾਂਡੈਂਟ ਕਰਨਲ ਵੀ.ਕੇ.ਪੰਦੇਰ ਸੈਨਾ ਮੈਡਲ ਅਤੇ ਡਿਪਟੀ ਕੈਂਪ ਕਮਾਂਡੈਂਟ ਆਰ.ਐੱਨ ਸਿਨੇਹਾਂ ਦੀ ਅਗਵਾਈ ਹੇਠ ਸਤਲਾਣੀ ਸਾਹਿਬ ਅੰਮ੍ਰਿਤਸਰ ਵਿਖੇ ਅੱਠ ਰੋਜ਼ਾ ਟ੍ਰੇਨਿੰਗ ਲਈ ਐੱਨ.ਸੀ.ਸੀ. ਕੈਂਪ ਲਗਾਇਆ ਗਿਆ। ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਧਰਦਿਉ ਬੁੱਟਰ ਦੇ ਪ੍ਰਿੰਸੀਪਲ ਸ਼੍ਰੀ ਮਤੀ ਮਨਜੀਤ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਦੇ ਸੌਲਾਂ ਵਿਦਿਆਰਥੀਆਂ ਨੇ ਐੱਨ.ਸੀ.ਸੀ. ਕੈਂਪ ਵਿੱਚ ਭਾਗ ਲਿਆ ਹੈ। ਜਿੰਨ੍ਹਾਂ ਵਿੱਚ ਦਸ ਲੜਕੀਆਂ ਅਤੇ ਛੇ ਲੜਕੇ ਸਨ। ਰਮਿੰਦਰ ਕੌਰ+2 ਕਾਮਰਸ, ਕਿਰਨਜੋਤ ਕੌਰ +2 ਆਰਟਸ, ਸਿਮਰਨਜੀਤ ਕੌਰ +2 ਕਾਮਰਸ, ਸੁਖਮਨੀ ਕੌਰ +2 ਆਰਟਸ, ਮਨਪ੍ਰੀਤ ਕੌਰ +2 ਕਾਮਰਸ, ਪਵਨਦੀਪ ਕੌਰ 9th, ਨਵਪ੍ਰੀਤ ਕੌਰ 9th, ਮੁਸਕਾਨ 9th, ਕੋਮਲਪ੍ਰੀਤ ਕੌਰ 9th, ਸੁਖਜਿੰਦਰ ਕੌਰ 9th, ਪ੍ਰਭਜੋਤ ਸਿੰਘ 8th, ਗੁਰਚੇਤਨ ਸਿੰਘ 8th, ਹਰਮਨ ਸਿੰਘ 8th, ਦਲੇਰ ਸਿੰਘ 9th, ਅਰਜੁਨ ਸਿੰਘ +2 ਨਾਨ ਮੈਡੀਕਲ, ਰਾਜਨ ਸਿੰਘ +2 ਆਰਟਸ ਇਹਨਾ ਵਿਦਿਆਰਥੀਆਂ ਵੱਲੋਂ ਕੈਂਪ ਦੌਰਾਨ ਮੈਪ ਰੀਡਿੰਗ, ਵੈਪਨ ਟ੍ਰੇਨਿੰਗ, ਡ੍ਰਿਲ, ਪੁਆਇੰਟ ਟੂ ਪੁਆਇੰਟ ਮਾਰਚ, ਮੋਟੀਵੇਸ਼ਨਲ ਲੈਕਚਰ, ਟ੍ਰੀ ਪਲਾਂਟੇਸ਼ਨ, ਫਾਇਰਿੰਗ, ਰੀਟਰੀਟ ਸੈਰਮਾਨੀ ਆਦਿ ਗਤੀਵਿਧੀਆ ਕਰਵਾਈਆਂ ਗਈਆਂ। ਦੱਸਣਯੋਗ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀਆ ਦੇ ਭਵਿੱਖ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੰਨ੍ਹਾਂ ਵਿਦਿਆਰਥੀਆਂ ਨੇ ਐੱਨ.ਸੀ.ਸੀ. ਕੈਂਪ ਵਿੱਚ ਭਾਗ ਲੈ ਕੇ ਮੈਡਲ ਅਤੇ ਸਰਟੀਫਿਕੇਟ ਹਾਸਿਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਨੇ ਵਿਦਿਆਰਥੀਆਂ ਤੇ ਐੱਨ.ਸੀ.ਸੀ. ਇੰਚਾਰਜ ਸ਼੍ਰੀ ਬਬਲਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸਨ।

Related Articles

Leave a Reply

Your email address will not be published.

Back to top button