ताज़ा खबरपंजाब

ਐਸ. ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਦਾ ਨਤੀਜਾ 100 ਫੀਸਦੀ

ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਚੋਹਲਾ ਸਾਹਿਬ/ਤਰਨਤਾਰਨ, 13 ਮਈ (ਰਾਕੇਸ਼ ਨਈਅਰ) : ਸੀ.ਬੀ.ਐਸ.ਈ ਨਵੀਂ ਦਿੱਲੀ ਵਲੋਂ ਐਲਾਨੇ ਗਏ ਦਸਵੀਂ ਸ਼੍ਰੇਣੀ ਦੇ ਨਤੀਜਿਆਂ ਵਿੱਚ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਐਸ.ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਐਲਾਨੇ ਗਏ ਨਤੀਜੇ ਵਿੱਚ ਇਸ ਸਕੂਲ ਦੇ ਸਾਰੇ ਵਿਦਿਆਰਥੀ ਜਿਥੇ ਚੰਗੇ ਨੰਬਰ ਲੈਕੇ ਪਾਸ ਹੋਏ ਉਥੇ ਜਸ਼ਨਪ੍ਰੀਤ ਕੌਰ,ਅਮਰਪ੍ਰੀਤ ਕੌਰ, ਮਨਪ੍ਰੀਤ ਕੌਰ,ਸਤਵਿੰਦਰ ਕੌਰ,ਗੁਰਪ੍ਰੀਤ ਸਿੰਘ ਅਤੇ ਮਨਿੰਦਰ ਸਿੰਘ ਨੇ ਮੈਰਿਟ ਵਿੱਚ ਰਹਿ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।ਮੈਰਿਟ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ.ਗੁਲਵਿੰਦਰ ਸਿੰਘ ਸੰਧੂ,ਪ੍ਰਿੰਸੀਪਲ ਮੈਡਮ ਨਵਦੀਪ ਕੌਰ ਸੰਧੂ ਨੇ ਵਿਦਿਆਰਥੀਆਂ,ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਘੱਟ ਖਰਚੇ ਵਿੱਚ ਸਾਡੇ ਪੇਂਡੂ ਏਰੀਏ ਦੇ ਸਧਾਰਨ ਪਰਿਵਾਰਾਂ ਦੇ ਬੱਚਿਆਂ ਨੇ ਮਹਿੰਗੇ ਸ਼ਹਿਰੀ ਸਕੂਲਾਂ ਦੇ ਬੱਚਿਆਂ ਤੋਂ ਵੀ ਚੰਗੇ ਨਤੀਜੇ ਲਿਆ ਕੇ ਜਿਥੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ।

ਉਥੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ।ਇਹ ਸਾਰੀ ਕਾਮਯਾਬੀ ਦਾ ਸਿਹਰਾ ਉਨ੍ਹਾਂ ਆਪਣੇ ਮਿਹਨਤੀ ਅਧਿਆਪਕ ਹਰਦੀਪ ਕੌਰ,ਸੰਦੀਪ ਕੌਰ, ਕੁਲਬੀਰ ਕੌਰ,ਮੀਨਾ ਸੂਦ,ਅਜੇ ਸਰ ਅਤੇ ਕੁਲਵੰਤ ਸਿੰਘ ਆਦਿ ਨੂੰ ਦਿੱਤਾ ਜਿਨ੍ਹਾਂ ਵਲੋਂ ਵਿਦਿਆਰਥੀਆਂ ਦੇ ਚੰਗੇ ਨਤੀਜੇ ਲਿਆਉਣ ਲਈ ਪੂਰੀ ਮਿਹਨਤ ਕੀਤੀ ਗਈ ਹੈ।ਇਸ ਖੁਸ਼ੀ ਦੇ ਮੌਕੇ ਪ੍ਰਿੰਸੀਪਲ ਨਿਰਭੈ ਸਿੰਘ ਸੰਧੂ(ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਪ.ਸ.ਸ.ਬ) ਨੇ ਵਧਾਈ ਦੇਂਦਿਆਂ ਕਿਹਾ ਕਿ ਮਾਪਿਆਂ ਨੂੰ ਸਕੂਲ ਦੀ ਸਮੁੱਚੀ ਮੈਨੇਜਮੈਂਟ ‘ਤੇ ਮਾਣ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਉਸ ਸੰਸਥਾ ਦੇ ਵਿਦਿਆਰਥੀ ਹਨ,ਜੋ ਬੱਚਿਆਂ ਦੇ ਬਿਹਤਰ ਨਤੀਜਿਆਂ ਲਈ ਪੂਰੀ ਮਿਹਨਤ ਨਾਲ ਹਮੇਸ਼ਾ ਤੱਤਪਰ ਰਹਿੰਦੇ ਹਨ।ਜਿਸ ਦਾ ਅੰਦਾਜ਼ਾ ਅੱਜ ਬੱਚਿਆਂ ਵਲੋਂ ਲਿਆਂਦੇ ਨਤੀਜੇ ਤੋਂ ਲਗਾਇਆ ਜਾ ਸਕਦਾ ਹੈ।

Related Articles

Leave a Reply

Your email address will not be published.

Back to top button