ਰਾਮਾਂ ਮੰਡੀ (ਬਲਵੀਰ ਬਾਘਾ ਭੀਮ ਚੰਦ ਸੋਕੀ ) : ਸਥਾਨਕ ਐਮ. ਐਸ.ਡੀ.ਸੀ. ਸੈ. ਸਕੂਲ , ਰਾਮਾਂ ਮੰਡੀ ਦੇ ਅੰਗਰੇਜੀ ਵਿੰਗ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸਕੂਲ ਪ੍ਰਿੰਸੀਪਲ ਮੈਡਮ ਹਰਕਿਰਨ ਕੌਰ ਤੇ ਵਾਈਸ- ਪ੍ਰਿੰਸੀਪਲ ਮੈਡਮ ਪ੍ਰਾਚੀ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ । ਇਸ ਵਿੱਚ ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਸਟੇਜ ਸੰਚਾਲਨ ਦਾ ਕੰਮ ਮੈਡਮ ਅਮਨਦੀਪ ਕੌਰ ਅਤੇ ਅਨਿਲ ਕੁਮਾਰ ਨੇ ਬਾਖੂਬੀ ਨਿਭਾਇਆ । ਨੰਨ੍ਹੇ-ਮੁੰਨ੍ਹੇ ਬੱਚੇ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਜੀ ਦੇ ਰੂਪ ਵਿੱਚ ਬੜੇ ਹੀ ਮਨਮੋਹਕ ਲੱਗ ਰਹੇ ਸਨ । ਬੱਚਿਆਂ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਨਾਲ ਸੰਬੰਧਤ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ । ਇਸ ਮੌਕੇ ਬੱਚਿਆਂ ਵੱਲੋਂ ਧਾਰਮਿਕ ਭਜਨਾਂ ਤੇ ਡਾਂਸ ਵੀ ਪੇਸ਼ ਕੀਤਾ ਗਿਆ ।
ਸਕੂਲ ਪ੍ਰਿੰਸੀਪਲ ਮੈਡਮ ਹਰਕਿਰਨ ਕੌਰ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਨਮ ਅਸ਼ਟਮੀ ਦਾ ਤਿਉਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਨ ਦੇ ਰੂਪ ਵਿੱਚ ਭਾਦੋਂ ਮਹੀਨੇ ਦੀ ਅਸ਼ਟਮੀ ਦੇ ਦਿਨ ਮਨਾਇਆ ਜਾਂਦਾ ਹੈ । ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਮਥੁਰਾ ਦੇ ਰਾਜਾ ਉਗਰਸੇਨ ਦੇ ਪੁੱਤਰ ਕੰਸ ਨੂੰ ਮਾਰਨ ਲਈ ਹੋਇਆ ਸੀ । ਇਸ ਮੌਕੇ ਸ਼੍ਰੀ ਕ੍ਰਿਸ਼ਨ ਜੀ ਨੂੰ ਝੂਲਾ-ਝੁਲਾਉਣ ਦੀ ਰਸਮ ਵੀ ਅਦਾ ਕੀਤੀ ਗਈ । ਮੱਖਣ ਤੇ ਮਿਸਰੀ ਦਾ ਭੋਗ ਵੀ ਲਗਾਇਆ ਗਿਆ । ਸਕੂਲ ਪ੍ਰਧਾਨ ਮਦਨ ਲਾਲ ਲਹਿਰੀ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਨੂੰ ਹੀ ਸ਼੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਗਈਆਂ । ਸਾਰਿਆਂ ਨੂੰ ਹੀ ਇਸ ਮੌਕੇ ਪ੍ਰਸ਼ਾਦ ਵੰਡਿਆ ਗਿਆ ।