ਜੰਡਿਆਲਾ ਗੂਰੁ, 11 ਨਵੰਬਰ (ਕੰਵਲਜੀਤ ਸਿੰਘ ਲਾਡੀ) : ਹਲਕਾ ਜੰਡਿਆਲਾ ਗੂਰੁ ਵਿਖੇ ਮਾਨਯੋਗ ਐਸ ਐਸ ਪੀ ਸ੍ਰੀ ਸਵੰਪਨ ਸ਼ਰਮਾ ਜੀ ਆਈ ਪੀ ਐਸ ਅਤੇ ਐਸ ਪੀ ਹੈਂਡ ਕੁਆਟਰ ਸ੍ਰੀ ਮਤੀ ਜਸਵੰਤ ਕੋਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਏ ਐਸ ਆਈ ਕਮਲ ਜੀਤ,ਏ ਐਸ ਆਈ ਰਣਜੀਤ ਸਿੰਘ ਨੇ ਬੱਚਿਆਂ ਨੂੰ ਟਰੈਫਿਕ ਬਾਰੇ ਜਾਣਕਾਰੀ ਦਿਤੀ ਕਿ ਬਿਨਾਂ ਲਾਈਸੈਂਸ ਕੋਈ ਵੀ ਵਹੀਕਲ ਨਾ ਚਲਾਉ /ਮੋਟਰਸਾਇਕਲ ਚਲਾਉਣ ਸਮੇਂ ਹੈਂਲਮਟ ਜਰੂਰ ਪਾਉ/ਫੋਰ ਵੀਲਰ ਚਲਾਉਦੇ ਸਮੇਂ ਸੀਟ ਬੈਲਟ ਜਰੂਰ ਲਗਾਉ/ ਡਰਾਇਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾਂ ਕਰੋ ਅਤੇ ਟਰੈਫਿਕ ਸਬੰਧੀ ਹੋਰ ਵੀ ਕਈ ਜਾਣਕਾਰੀਆਂ ਦਿੱਤੀਆਂ ਗਈਆਂ
ਤਾਂ ਜੋ ਐਕਸੀਡੈਂਟਾਂ ਤੋ ਬਚਾ ਹੋ ਸਕੇ ਅਤੇ ਕੀਮਤੀ ਜਾਂਨਾ ਨੂੰ ਬਚਾਇਆ ਜਾ ਸਕੇ ਅਤੇ ਲੜਕੀਆਂ ਨੂੰ ਹੈਲਪਲਾਈਨ 181/112 ਤੋਂ ਜਾਣੂ ਕਰਵਾਇਆ ਅਤੇ ਸਕੂਲ ਆਉਦੇ ਜਾਂਦੇ ਸਮੇਂ ਰਸਤੇ ਵਿੱਚ ਕਿਸੇ ਅਨਜਾਣ ਵਿਅਕਤੀ ਕੋਲੋ ਕੋਈ ਚੀਜ਼ ਲੈ ਕੇ ਨਹੀ ਖਾਣੀ । ਬਾਰੇ ਵੀ ਪ੍ਰੇਰਿਤ ਕੀਤਾ ਅਤੇ ਸਾਂਝ ਕੇਂਦਰ ਦੀਆਂ ਸਹੂਲਤਾਂ ਬਾਰੇ ਵੀ ਜਾਗਰੂਕ ਕੀਤਾ ਅਤੇ ਵੱਧ ਰਹੇ ਨਸੇ਼, ਕਰਾਇਮ ਨੂ ਰੋਕਣ ਲਈ ਪੁਲਿਸ ਦੀ ਮਦਦ ਕਰਨ ਲਈ ਕਿਹਾ ਇਸ ਮੌਕੇ ਸਕੂਲ ਦੇ ਚੇਅਰਮੈਨ ਸ:ਮੰਗਲ ਸਿੰਘ ਜੀ ਪਿ੍ੰਸੀਪਲ ਸ੍ਰੀ ਮਤੀ ਅਮਰਪ੍ਰੀਤ ਕੋਰ ਜੀ, ਅਤੇ ਹੋਰ ਟੀਚਰ ਸਹਿਬਾਨ ਵੀ ਹਾਜਰ ਸਨ