
ਜੰਡਿਆਲਾ ਗੁਰੂ, 15 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਅੱਜ ਪੀ ਐਸ ਪੀ ਸੀ ਐਲ ਦੇ ਦਫਤਰ ਜੰਡਿਆਲਾ ਗੁਰੂ ਵਿਖੇ ਇੰਪਲਾਈਜ ਫੈਡਰੇਸ਼ਨ ਚਾਹਲ ਵੱਲੋਂ ਪਾਵਰਕਾਮ ਦੀ ਨਵੀਂ ਬਣਾਈ ਗਈ ਮੰਡਲ ਕਮੇਟੀ ਦੀ ਪਲੇਠੀ ਮੀਟਿੰਗ ਮੁੱਖ ਇੰਨਜੀਨਅਰ ਗੁਰਮੁੱਖ ਸਿੰਘ ਜੀ ਦੇ ਨਾਲ ਮੰਡਲ ਜੰਡਿਆਲਾ ਗੁਰੂ ਦੇ ਪ੍ਰਧਾਨ ਮਨਿੰਦਰ ਮਨੀ ਤੇ ਮੰਡਲ ਕਮੇਟੀ ਦੇ ਮੈਬਰਾਂ ਵਿਚਕਾਰ ਹੋਈ I ਇਸ ਮੀਟਿੰਗ ਵਿੱਚ ਵੱਖ ਵੱਖ ਮਸਲਿਆਂ ਤੇ ਵਿਚਾਰ ਵਟਾਦਰਾ ਕੀਤਾ ਗਿਆ।
ਇਸ ਮੌਕੇ ਤੇ ਮੁੱਖ ਇੰਨਜੀਨਅਰ ਜੀ ਨੇ ਮੰਡਲ ਜੰਡਿਆਲਾ ਕਮੇਟੀ ਨੂੰ ਵਿਸ਼ਵਾਸ ਦਿੱਤਾ ਕਿ ਜੋ ਵੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜਾਂ ਆਉਂਦੀਆਂ ਮੁਸ਼ਕਲਾਂ ਦਾ ਸੰਭਵ ਹੱਲ ਕੀਤਾ ਜਾਵੇਗਾ ।ਮੁੱਖ ਇੰਨਜੀਨਅਰ ਗੁਰਮੁੱਖ ਸਿੰਘ ਨੇ ਨਵੀਂ ਚੁਣੀ ਮੰਡਲ ਕਮੇਟੀ ਨੂੰ ਸ਼ੁਭਕਾਮਨਾਵਾ ਦਿੱਤੀਆਂ,ਇਸ ਮੌਕੇ ਤੇ ਪ੍ਰਤਾਪ ਸਿੰਘ ਬਾਡਰ ਜੋਨ ਪ੍ਧਾਨ ਤੇ ਸੁਖਦੇਵ ਸਿੰਘ ਸਰਕਲ ਪ੍ਧਾਨ ਤੇ ਮਨਿੰਦਰ ਸਿੰਘ ਮਨੀ ਪ੍ਧਾਨ ਮੰਡਲ ਜੰਡਿਆਲਾ ਗੁਰੂ ਨੇ ਮੁੱਖ ਇੰਨਜੀਨਅਰ ਗੁਰਮੁੱਖ ਸਿੰਘ ਜੀ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਮੰਡਲ ਜੰਡਿਆਲਾ ਦੇ ਪ੍ਰਧਾਨ ਮਨਿੰਦਰ ਸਿੰਘ ਮਨੀ ਜੰਡਿਆਲਾ ਨੇ ਕਿਹਾ ਕਿ ਬੀਤੇ ਦਿਨ ਮੈਨੂੰ ਮੰਡਲ ਪ੍ਰਧਾਨ ਵਜੋਂ ਮਿਲੀਆਂ ਸੇਵਾਵਾਂ ਨੂੰ ਨਿਭਾਉਣ ਦਾ ਯਤਨ ਕਰਾਂਗਾ ਅੱਗੇ ਪ੍ਰਧਾਨ ਮਨਿੰਦਰ ਸਿੰਘ ਮਨੀ ਨੇ ਕਿਹਾ ਕਿ ਜਿਸ ਦਿਨ ਮੈਨੂੰ ਮੰਡਲ ਜੰਡਿਆਲਾ ਗੁਰੂ ਦੀਆਂ ਸੇਵਾਵਾਂ ਮਿਲੀਆਂ ਸਨ ਉਸ ਦਿਨ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਸ੍ ਹਰਭਜਨ ਸਿੰਘ ਈ ਟੀ ਉ ਜੀ ਤੇ ਪੰਜਾਬ ਪ੍ਧਾਨ ਗੁਰਵੇਲ ਸਿੰਘ ਬਲਪੁਰੀਆਂ ,ਬਾਡਰ ਜੋਨ ਪ੍ਧਾਨ ਪ੍ਰਤਾਪ ਸਿੰਘ ਸੁਖੇਵਾਲ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ। ਇਸ ਮੌਕੇ ਤੇ ਸਰਪ੍ਰਸਤ ਕਰਨ ਸਿੰਘ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਦਵਿੰਦਰ ਸਿੰਘ ਭੰਗੂ, ਸਕੱਤਰ ਪ੍ਰਤਾਪ ਸਿੰਘ, ਸਹਾਇਕ ਸਕੱਤਰ ਲਖਬੀਰ ਸਿੰਘ, ਕੈਸ਼ੀਅਰ ਮਨਜੀਤ ਸਿੰਘ, ਪ੍ਚਾਰ ਸਕੱਤਰ ਦਿਲਬਾਗ ਸਿੰਘ ਮੌਕੇ ਤੇ ਹਾਜ਼ਰ ਸਨ।