ताज़ा खबरपंजाब

ਏ.ਡੀ.ਸੀ.ਪੀ ਸ਼ਹਿਰ-1 ਵੱਲੋਂ ਸਮੇਤ ਫੋਰਸ ਕੱਢਿਆ ਗਿਆ ਫਲੈਗ ਮਾਰਚ ਅਤੇ ਕੀਤੀ ਸਪੈਸ਼ਲ ਨਾਕਾਬੰਦੀ

ਜੰਡਿਆਲਾ ਗੁਰੂ, 19 ਜਨਵਰੀ (ਕੰਵਲਜੀਤ ਸਿੰਘ ਲਾਡੀ) : ਡਾ. ਸੁਖਚੈਨ ਸਿੰਘ ਗਿੱਲ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਡੀ.ਸੀ.ਪੀ ਲਾਅ ਐਂਡ ਆਰਡਰ ਦੇ ਦਿਸ਼ਾ ਨਿਰਦੇਸ਼ਾ ਤੇ ਚੋਣ ਪ੍ਰਕਿਰਿਆ ਨੂੰ ਅਮਨ ਸ਼ਾਂਤੀ ਨਾਲ ਮੁਕੰਮਲ ਕਰਨ ਅਤੇ ਕਾਨੂੰਨੀ ਵਿਵਸਥਾ ਨੂੰ ਬਣਾਈ ਰੱਖਣ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਜੋਨ ਨੰਬਰ-1 ਦੇ ਏ.ਡੀ.ਸੀ.ਪੀ ਸ਼ਹਿਰ-1, ਸ੍ਰੀ ਨਵਜੋਤ ਸਿੰਘ ਦੀ ਅਗਵਾਈ ਹੇਠ ਏ.ਸੀ.ਪੀ ਸਾਉਥ,

ਏ.ਸੀ.ਪੀ ਲਾਇਸੰਸਿੰਗ ਐਂਡ ਸਕਿਉਰਟੀ, ਅੰਮ੍ਰਿਤਸਰ ਸਮੇਤ ਪੰਜਾਬ ਪੁਲਿਸ ਦੇ (SOG) ਕਮਾਂਡੋ, SWAT ਟੀਮਾਂ ਅਤੇ ਪੈਰਾਮਿਲਟ੍ਰੀ ਫੋਰਸ ਵੱਲੋਂ ਜੋਨ-1 ਦੇ ਸੰਵੇਦਨਸ਼ੀਲ ਏਰੀਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਹਾਲ ਗੇਟ ਤੋਂ ਸ਼ੁਰੂ ਹੋ ਕੇ ਸੁਲਤਾਨਵਿੰਡ ਗੇਟ ਦੇ ਏਰੀਆਂ ਤੋਂ ਹੁੰਦੇ ਹੋਏ, ਸੁਲਤਾਨਵਿੰਡ ਪਿੰਡ, ਕੋਟ ਮਿੱਤ ਸਿੰਘ, ਚਾਟੀਵਿੰਡ ਗੇਟ, ਗੁਜਰਪੁਰਾ, ਦਾਣਾ ਮੰਡੀ, ਅਨੁਗੜ ਏਰੀਆਂ, ਗੇਟ ਹਕੀਮਾਂ, ਲਾਹੋਰੀ ਗੇਟ ਦਾ ਏਰੀਆਂ, ਲੋਹਗੜ੍ਹ, ਹਰੀ ਪੁਰਾ, ਇਸਲਾਮਾਬਾਦ ਏਰੀਆਂ ਆਦਿ ਇਲਾਕਿਆਂ ‘ਚ ਕੱਢਿਆ ਗਿਆ। ਫਲੈਗ ਮਾਰਚ ਸ਼ਹਿਰ ਦੇ ਹੋਰ ਵੱਖ-ਵੱਖ ਏਰੀਆ ਵਿੱਚ ਕੱਢਿਆ ਜਾਵੇਗਾ।

ਇਸ ਤੋਂ ਇਲਾਵਾ ਜੋਨ ਨੰਬਰ 1, 2 ਤੇ 3 ਦੇ ਬਾਹਰਵਾਰ ਅਤੇ ਅੰਦਰੂਨੀ ਇਲਾਕਿਆਂ ਦੇ ਨਾਕਾ ਪੁਆਇੰਟਾਂ ਤੇ ਹਲਕਾ ਅਫ਼ਸਰਾਨ, ਮੁੱਖ ਅਫ਼ਸਰ ਥਾਣਾ, ਚੋਕੀ ਇੰਨਾਰਜ਼ਾਂ, ਸਮੇਤ ਪੁਲਿਸ ਫੋਰਸ ਅਤੇ ਪੈਰਾਮਿਲਟਰੀ ਫੋਰਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਬੜੀ ਬਾਰੀਕੀ ਨਾਲ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਅਤੇ PAis (punjab artificial intelligence system) app ਰਾਹੀ ਨਾਕਿਆ ਦੌਰਾਨ ਫੋਟੋ ਖਿੱਚ ਕੇ ਕ੍ਰਿਮੀਨਲ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਗਈ ਅਤੇ ਵਾਹਨ ਐਪ ਰਾਂਹੀ ਵਹੀਕਲਾਂ ਦੀ ਮਾਲਕੀ ਬਾਰੇ ਜਾਂਚ ਕੀਤੀ ਗਈ।

Related Articles

Leave a Reply

Your email address will not be published.

Back to top button