ताज़ा खबरपंजाब

ਏਡਜ ਪ੍ਰਤੀ ਜਾਣਕਾਰੀ ਹੀ ਇਸ ਤੋਂ ਬਚਾਓ ਲਈ ਮੱਦਦਗਾਰ ਹੋ ਸਕਦੀ ਹੈ : ਡਾ. ਚਰਨਜੀਤ ਸਿੰਘ

ਅੰਮ੍ਰਿਤਸਰ, 28 ਫਰਵਰੀ (ਕੰਵਲਜੀਤ ਸਿੰਘ ਲਾਡੀ) : ਜਨ ਜਾਗਰੂਕਤਾ ਮੁਹਿੰਮ ਤਹਿਤ ਆਮ ਲੋਕਾਂ ਨੂੰ ਐਚ.ਆਈ.ਵੀ./ਏਡਜ ਵਰਗੀ ਭਿਆਨਕ ਬੀਮਾਰੀ ਪ੍ਰਤੀ ਜਾਗਰੂਕ ਕਰਨ ਲਈ ਦਫਤਰ ਸਿਵਲ ਸਰਜਨ ਤੋਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਵਲੋਂ ਇੱਕ ਐਚ.ਆਈ.ਵੀ ਏਡਜ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਅਵਸਰ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇਹ ਵੈਨ ਏਡਜ ਬੀਮਾਰੀ ਨੂੰ ਦਰਸ਼ਾਉਦੇ ਲੱਛਣ, ਇਲਾਜ ਤੇ ਬਚਾਓ ਦੇ ਸਾਧਨਾਂ ਪ੍ਰਤੀ ਜਾਣਕਾਰੀ ਨਾਲ ਭਰਪੂਰ ਹੈ। ਏਡਜ ਪ੍ਰਤੀ ਜਾਣਕਾਰੀ ਹੀ ਇਸਤੋਂ ਬਚਾਓ ਲਈ ਮੱਦਦਗਾਰ ਹੋ ਸਕਦੀ ਹੈ ਕਿਉਕਿ ਬਚਾਓ ਵਿੱਚ ਹੀ ਬਚਾਉ ਹੈ। ਉਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਏਡਜ ਪ੍ਰਤੀ ਸਾਵਧਾਨ ਰਹਿਣ ਅਤੇ ਇਸ ਬੀਮਾਰੀ ਦਾ ਸ਼ੱਕ ਹੋਣ ਦੀ ਸੂਰਤ ਵਿੱਚ ਕਿਸੇ ਵੀ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਸੰਪਰਕ ਕੀਤਾ ਜਾ ਸਕਦਾ ਹੈ।

ਇਥੇ ਇਹ ਦੱਸਣਯੋਗ ਹੈ ਕਿ ਏਡਜ ਦਾ ਟੈਸਟ ਮੁਫਤ ਕੀਤਾ ਜਾਂਦਾ ਹੈ ਤੇ ਮਰੀਜ ਦਾ ਨਾਮ ਅਤੇ ਰਿਪੋਰਟ ਵੀ ਗੁੱਪਤ ਰੱਖੀ ਜਾਦੀ ਹੈ।ਉਨਾਂ ਨੇ ਹੋਰ ਦੱਸਿਆ ਕਿ ਜੋ ਲੋਕ ਨਸ਼ੇ ਨੂੰ ਟੀਕੇ ਦੇ ਰੂਪ ਵਿਚ ਲੈਦੇ ਹਨ ਉਨਾ ਨੂੰ ਏਡਜ ਹੋਣ ਦਾ ਜਿਆਦਾ ਖਤਰਾ ਹੁੰਦਾ ਹੈ। ਇਹ ਵੈਨ ਮਿਤੀ 28 ਫਰਵਰੀ ਤੋਂ ਮਿਤੀ 18 ਮਾਰਚ 2023 ਤੱਕ ਕੁੱਲ 20 ਦਿਨ ਜਿਲਾ੍ ਅੰਮ੍ਰਿਤਸਰ ਵਿੱਚ ਰਹੇਗੀ ਅਤੇ ਲਗਭਗ 100 ਪਿੰਡਾ ਨੂੰ ਕਵਰ ਕਰੇਗੀ। ਹਰ ਪਿੰਡ ਵਿੱਚ ਐਚ.ਆਈ.ਵੀ ਟੈਸਟ ਮੁਫਤ ਕੀਤੇ ਜਾਣਗੇ। ਇਸ ਵੈਨ ਦੇ ਨਾਲ ਇੱਕ ਨੁੱਕੜ ਨਾਟਕ ਦੀ ਟੀਮ ਰਾਹੀਂ ਵੀ ਰੋਜਾਨਾਂ ਜਾਗਰੂਕਤਾ ਦਾ ਸੁਨੇਹਾ ਦਿੱਤਾ ਜਾਵੇਗਾ। ਇਸ ਅਵਸਰ ਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ, ਜਿਲਾ੍ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ, ਜਿਲਾ੍ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਡਾ ਨਵਦੀਪ ਕੌਰ, ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਜਿਲਾ੍ ਅਕਾਂਉਟ ਅਫਸਰ ਮਲਵਿੰਦਰ ਸਿੰਘ, ਡੀ.ਪੀ.ਐਮ. ਮਨਪ੍ਰੀਤ ਕੌਰ, ਮੈਡਮ ਸ਼ਿਖਾ, ਮੈਡਮ ਅੰਜੂ, ਮੈਡਮ ਨੇਹਾ ਅਤੇ ਸਮੂਹ ਹਾਜਰ ਸਨ।

Related Articles

Leave a Reply

Your email address will not be published.

Back to top button