ਚੋਹਲਾ ਸਾਹਿਬ/ਤਰਨਤਾਰਨ, 29 ਦਸੰਬਰ (ਰਾਕੇਸ਼ ਨਈਅਰ) : ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਈ ਟੀ ਟੀ ਅਧਿਆਪਕਾਂ ਦੀਆਂ ਆਸਾਂ ਨੂੰ ਬੂਰ ਪਿਆ ਜਦੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੇ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਤਹਿਤ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਤਰਨ ਤਾਰਨ ਸ.ਜਗਵਿੰਦਰ ਸਿੰਘ ਦੀ ਅਗਵਾਈ ਹੇਠ ਗਠਤ ਸਕਰੀਨਿੰਗ ਕਮੇਟੀ ਮੈਂਬਰ ਡਿਪਟੀ ਡੀ.ਈ.ਓ ਪਰਮਜੀਤ ਸਿੰਘ, ਬੀ.ਈ.ਈ.ਓ ਜਸਵਿੰਦਰ ਸਿੰਘ,ਬੀ.ਈ.ਈ.ਓ ਹਰਜਿੰਦਰਪ੍ਰੀਤ ਸਿੰਘ,ਬੀ.ਈ.ਈ.ਓ ਵੀਰਜੀਤ ਕੌਰ,ਦਫ਼ਤਰੀ ਅਮਲਾ ਮੈਡਮ ਰੀਨਾ ਰਾਏ,ਸੀਨੀਅਰ ਸਹਾਇਕ ਤੇ ਕਲਰਕ ਮੈਡਮ ਪਵਨਦੀਪ ਕੌਰ ਵਲੋਂ 75% ਕੋਟੇ ਦੀਆਂ ਅਸਾਮੀਆਂ ਤਹਿਤ ਰੋਸਟਰ ਮੁਤਾਬਕ ਵੱਖ-ਵੱਖ ਕੈਟਾਗਰੀਆਂ ਦੇ ਬਣਦੇ 37 ਈ.ਟੀ.ਟੀ ਅਧਿਆਪਕਾਂ ਨੂੰ ਤਰੱਕੀਆਂ ਦੇ ਕੇ ਹੈੱਡ ਟੀਚਰ ਪਦ ਉੱਨਤ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ.ਜਗਵਿੰਦਰ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਨੇ ਤਰੱਕੀਆਂ ਲੈ ਕੇ ਪਦ ਉੱਨਤ ਹੈੱਡ ਟੀਚਰਾਂ ਨੂੰ ਮੁਬਾਰਕਬਾਦ ਦਿੱਤੀ ਤੇ ਉਹਨਾਂ ਨੂੰ ਆਪਣੀ ਡਿਊਟੀ ਤਨਦੇਹੀ,ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਬੱਚਿਆਂ ਦੀ ਪੜਾਈ ਤੇ ਸਕੂਲਾਂ ਦੇ ਸਰਬ ਪੱਖੀ ਵਿਕਾਸ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਸਾਰੇ ਪਦ ਉੱਨਤ ਹੋਏ ਅਧਿਆਪਕਾਂ ਵਿਚ ਖ਼ੁਸ਼ੀ ਦੀ ਲਹਿਰ ਸੀ।ਇਸ ਮੌਕੇ ਬੀਐਡ ਅਧਿਆਪਕ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ ,ਜ਼ਿਲ੍ਹਾ ਕਮੇਟੀ ਮੈਂਬਰ ਤੇ ਪਦ ਉੱਨਤ ਅਧਿਆਪਕਾਂ ਵਲੋਂ ਡੀ.ਈ.ਓ ਐਲੀਮੈਂਟਰੀ ਤੇ ਸਮੂਹ ਸਕਰੀਨਿੰਗ ਕਮੇਟੀ ਮੈਂਬਰਾਂ ਦਾ ਤਰੱਕੀਆਂ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਸੰਚਾਲਿਤ ਕਰਨ ਲਈ ਧੰਨਵਾਦ ਕੀਤਾ।ਇਸ ਮੌਕੇ ਐਸ.ਸੀ.ਬੀ.ਸੀ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਸ਼ਾਹਪੁਰ,ਬੀਐਡ ਅਧਿਆਪਕ ਫ਼ਰੰਟ ਦੇ ਆਗੂ ਗੁਰਪ੍ਰੀਤ ਸਿੰਘ ਛੀਨਾ,ਰਵਿੰਦਰ ਸਿੰਘ ਪੱਟੀ,ਅਮਨਦੀਪ ਸਿੰਘ ਭੁੱਲਰ,ਜਗਜੀਤ ਸਿੰਘ ਖਹਿਰਾ,ਗਗਨਦੀਪ ਸਿੰਘ,ਦਵਿੰਦਰ ਸਿੰਘ ਖਹਿਰਾ,ਬਲਜਿੰਦਰ ਸਿੰਘ,ਜਗਪ੍ਰੀਤ ਸਿੰਘ ਗੰਡੀਵਿੰਡ, ਗੁਰਭੇਜ ਸਿੰਘਪੁਰਾ,ਗੁਰਸਾਹਿਬ ਸਿੰਘ ਝਬਾਲ,ਵਰਿੰਦਰਪਾਲ ਸਿੰਘ, ਗੁਰਦੇਵ ਸਿੰਘ ਧੁੰਨ,ਸਾਹਿਬਜੀਤ ਸਿੰਘ ਪੂਨੀਆ,ਗੁਰਦੇਵ ਸਿੰਘ ਪਰਿੰਗੜੀ,ਵਿਜੇ ਮਹਿਤਾ,ਰਾਜਨ, ਗੁਰਬੀਰ ਕੌਰ,ਪਰਵਿੰਦਰ ਕੌਰ, ਸੁਖਵਿੰਦਰ ਕੌਰ,ਕਵਲਜੀਤ ਕੌਰ ਹਾਜਰ ਸਨ।