
ਜੰਡਿਆਲਾ ਗੁਰੂ, 22 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਅੱਜ ਇੰਪਲਾਈਜ ਫੈਡਰੇਸ਼ਨ ਦੀ ਇੱਕ ਅਹਿਮ ਮੀਟਿੰਗ ਪੀ ਐਸ ਪੀ ਸੀ ਐਲ ਦੀ ਸਬ ਡਵੀਜ਼ਨ ਬੰਡਾਲਾ ਦੇ ਦਫਤਰ ਵਿਖੇ ਹੋਈ। ਜਿਸ ਵਿੱਚ ਜਥੇਬੰਦੀ ਦਾ ਕੇਸਰੀ ਝੰਡਾ ਚੜਾਉਣ ਦੀ ਰਸਮ ਕਰਨ ਸਿੰਘ ਤੇ ਮਨਿੰਦਰ ਸਿੰਘ ਮਨੀ ਪ੍ਧਾਨ ਡਵੀਜ਼ਨ ਜੰਡਿਆਲਾ ਗੁਰੂ ਵੱਲੋਂ ਕੀਤੀ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪ੍ਰਤਾਪ ਸਿੰਘ ਪ੍ਧਾਨ ਬਾਡਰ ਜੋਨ, ਸੁਖਦੇਵ ਸਿੰਘ ਸਰਕਲ ਪ੍ਧਾਨ ਨੇ ਜਥੇਬੰਦੀ ਦੇ ਸਾਥੀਆਂ ਨਾਲ ਵਿਚਾਰ ਸਾਂਝੇ ਕੀਤੇ ਤੇ ਜਥੇਬੰਦੀ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਮੁਲਾਜ਼ਮ ਸਾਥੀਆਂ ਨੂੰ ਵਿਸ਼ਵਾਸ ਦਿੱਤਾ।
ਇਸ ਮੌਕੇ ਤੇ ਮਨਿੰਦਰ ਸਿੰਘ ਮਨੀ ਪ੍ਧਾਨ ਨੇ ਜਥੇਬੰਦੀ ਦੇ ਅਹੁਦੇਦਾਰਾਂ ਤੇ ਸਾਥੀਆਂ ਨੂੰ ਯਕੀਨ ਦਿੱਤਾ ਕਿ ਉਹ ਹਰ ਸਮੇਂ ਉਹਨਾਂ ਦੀ ਕੋਈ ਵੀ ਡਿਊਟੀ ਦੌਰਾਨ ਮੁਸ਼ਕਲ ਹੋਵੇਗੀ ਉਸ ਨੂੰ ਜਥੇਬੰਦੀ ਦੇ ਸੀਨੀਅਰ ਆਹੁਦੇਦਾਰਾ ਨਾਲ ਵਿਚਾਰ ਕਰਕੇ ਹੱਲ ਕਰਵਾਇਆ ਜਾਵੇਗਾ ਤੇ ਜਥੇਬੰਦੀ ਦੀ ਤਰੱਕੀ ਲਈ ਵੱਧ ਚੜ ਕੇ ਕੰਮ ਕਰਾਂਗਾ। ਇਸ ਮੌਕੇ ਤੇ ਨਿਰਮਲ ਸਿੰਘ,ਗੁਰਸੇਵਕ ਸਿੰਘ, ਹਰਮੀਤ ਸਿੰਘ, ਵਰਿੰਦਰ ਸਿੰਘ, ਮਨਪ੍ਰੀਤ ਸਿੰਘ,ਗੁਰਦੇਵ ਸਿੰਘ, ਵਿਕਰਮਜੀਤ ਸਿੰਘ, ਕੰਧਾਰ ਸਿੰਘ, ਜਸਪਾਲ ਸਿੰਘ, ਦਵਿੰਦਰ ਸਿੰਘ ਭੰਗੂ, ਗੁਰਦੇਵ ਸਿੰਘ ਦਿਊ, ਰੋਮਨਦੀਪ ਕੌਰ, ਮਨਜੀਤ ਸਿੰਘ ਤੋਂ ਇਲਾਵਾ ਹੋਰ ਵੀ ਜਥੇਬੰਦੀ ਦੇ ਸਾਥੀਆਂ ਵੱਲੋਂ ਮੀਟਿੰਗ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਈ ਗਈ।