ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਅੱਜ ਜੰਡਿਆਲਾ ਗੁਰੂ ਦੇ ਮੁਹੱਲਾ ਪਟੇਲ ਨਗਰ ਵਿੱਚ ਆਲ ਇੰਡੀਆ ਮਜ਼ਦੂਰ ਪਾਰਟੀ (ਰੰਘਰੇਟਾ) ਦੇ ਨੈਸ਼ਨਲ ਪਾਰਟੀ ਪ੍ਰਦਾਨ ਗੁਰਪਾਲ ਸਿੰਘ ਵਲੋ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਓਨਾ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਰਕਾਰ ਬਣਾਉਣ ਤੋ ਪਹਿਲਾ ਕੀਤੇ ਹੋਏ ਵਾਦਿਆ ਨੂੰ ਯਾਦ ਕਰਵਾਉਂਦਿਆਂ ਹੋਇਆ ਦਸਿਆ ਕਿ ਓਨਾ ਵਲੋ ਕੀਤਾ ਪਹਿਲਾ ਵਾਅਦਾ ਕੀ 18 ਸਾਲ ਤੋ ਉਪਰ ਵਾਲੀ ਹਰ ਮਹਿਲਾ ਨੂੰ ਉਸਦੇ ਅਕਾਊਂਟ ਵਿੱਚ 1000/ਰੁਪਏ ਦੇਵਾਗੇ ਉਹ ਵੀ ਪੂਰਾ ਨਹੀਂ ਕੀਤਾ ਗਿਆ, ਦੂਸਰਾ ਵਾਅਦਾ ਕਿ ਬੁਜਰਗਾ ਦੀ ਬੁਢਾਪਾ ਪੈਨਸ਼ਨ ਸਕੀਮ ਨੂੰ ਵਧਾ ਕੇ 2500/ਰੁਪਏ ਕਰ ਦਿੱਤਾ ਜਾਵੇਗਾ। ਜੋ ਕਿ ਇਹ ਵਾਅਦਾ ਵੀ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ, ਤੇ ਤੀਸਰਾ ਵਾਅਦਾ ਸੀ ਕੱਚੇ ਮਕਾਨ ਨੂੰ ਪੱਕੇ ਕਰਨ ਦਾ ਜੋਂ ਕਿ ਉਹ ਵੀ ਹਜੇ ਗਰੀਬਾ ਨੂੰ ਓਹ ਵੀ ਨਹੀਂ ਮਿਲ ਸਕਿਆ ਜਿਨਾ ਦੇ ਮਕਾਨ ਹਜੇ ਵੀ ਕੱਚੇ ਹਨ ਜੋਂ
ਕਿ ਬਰਸਾਤ ਆਉਣ ਨਾਲ ਛੱਤਾਂ ਤੋ ਪਾਣੀ ਚੋਣ ਨਾਲ ਪਾਣੀ ਨਾਲ ਭਰ ਜਾਂਦੇ ਹਨ ਕਈਆਂ ਦੇ ਤਾਂ ਮਕਾਨ ਬਰਸਾਤ ਨਾਲ ਡਿੱਗ ਗਏ ਹਨ ਇਸ ਸਕੀਮ ਦਾ ਫਾਇਦਾ ਜਿਨਾ ਲੋਕਾ ਨੂੰ ਮਿਲਣਾ ਚਾਹੀਦਾ ਸੀ ਓਹਨਾ ਨੂੰ ਇਸ ਸਕੀਮ ਦਾ ਕੋਈ ਲਾਭ ਨਹੀਂ ਮਿੱਲ ਰਿਹਾ ਜਿਨਾ ਨੂੰ ਇਸ ਸਕੀਮ ਦੀ ਲੋੜ ਨਹੀਂ ਓਹ ਲੋਗ ਇਸ ਸਕੀਮ ਦਾ ਲਾਭ ਉਠਾ ਰਹੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਜੋਂ ਲੋਗ ਗਰੀਬੀ ਰੇਖਾ ਵਿੱਚ ਆਉਂਦੇ ਹਨ ਇਹ ਲਾਭ ਓਹਨਾ ਲੋਕਾ ਨੂੰ ਮਿਲਣਾ ਚਾਹੀਦਾ ਹੈ ਤੇ ਤੀਸਰਾ ਵਾਅਦਾ ਗਰੀਬੀ ਰੇਖਾ ਵਿੱਚ ਆਉਂਦੇ ਹਰ ਗਰੀਬ ਨੂੰ ਸਰਕਾਰ ਦੇ ਵਾਅਦੇ ਮੁਤਾਬਕ 5-5 ਮਰਲੇ ਦੇ ਪਲਾਟ ਅਲਾਟ ਕਰਨੇ ਚਾਹੀਦੇ ਹਨ ਤਾਂ ਜਿਸ ਕੋਲ ਆਪਣਾ ਮਕਾਨ ਨਹੀਂ ਹੈ ਓਹ ਆਪਣਾ ਮਕਾਨ ਬਣਾ ਸਕਣ, ਤੇ ਚੌਥਾ ਵਾਅਦਾ ਇਹ ਕਿ ਸਰਕਾਰ ਵਲੋ ਜੋਂ ਗਰੀਬੀ ਰੇਖਾ ਵਿੱਚ ਆਉਂਦੇ ਗਰੀਬ ਪਰਿਵਾਰਾਂ ਨੂੰ ਕਣਕ ਮਿਲਦੀ ਹੈ ਓਹ ਲੋਕਾ ਤਕ ਪੂਰੀ ਤਰ੍ਹਾਂ ਨਹੀਂ ਮਿਲ ਰਹੀ।
ਉਸ ਵਿੱਚ ਵੀ ਡਿਪੋ ਹੋਲਡਰ ਹੇਰਾ ਫ਼ੇਰੀ ਕਰਦੇ ਹਨ ਕਣਕ ਦੀਆ ਬੋਰੀਆ ਵਿੱਚ ਬੰਬੁ ਮਾਰ ਕੇ ਹਰ ਬੋਰੀ ਵਿਚੋਂ ਦੋ ਕਿਲੋ ਕਣਕ ਓਡਾ ਦਿੰਦੇ ਹਨ ਜਿਸਤੇ ਸਰਕਾਰ ਨੇ ਘਰ ਘਰ ਕਣਕ ਪਹਿਚਾਉਣ ਦਾ ਜੋਂ ਵੱਡਾ ਵਾਧਾ ਕੀਤਾ ਗਿਆ ਸੀ ਓਹ ਵੀ ਓਥੇ ਦਾ ਓਥੇ ਧਰਿਆ ਰਿਹ ਗਿਆ ਪੰਜਾਬ ਸਰਕਾਰ ਨੂੰ ਅਸੀ ਅਪੀਲ ਕਰਦੇ ਹਾਂ ਕਿ ਇਸ ਵੱਲ ਵੀ ਥੋੜਾ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਜਿਹੜੇ ਲੋਕ ਗਰੀਬੀ ਰੇਖਾ ਵਿੱਚ ਆਉਂਦੇ ਹਨ ਓਹਨਾ ਦੇ ਘਰ ਦੇ ਬਾਹਰ ਇਕ ਸਰਕਾਰੀ ਸਲਿਪ ਲਾਉਣੀ ਚਾਹੀਦੀ ਹੈ ਤਾਂ ਜੋਂ ਇਸਦੀ ਦੁਰਵਰਤੋਂ ਨਾ ਹੋ ਸਕੇ, ਅੱਗੇ ਜੋਂ ਐਸ ਸੀ ਕੋਟਾ ਪੂਰਾ ਕੀਤਾ ਜਾਵੇ ਜਿਹੜੇ ਮੁਲਾਜਮ ਨੂੰ ਸਰਕਾਰੀ ਮਿਹਕਮੇ ਵਿੱਚ 10 ਸਾਲ ਤੋ ਕੰਮ ਕਰਦੇ ਹਨ ਓਨਾ ਨੂੰ ਪਕਾ ਕੀਤਾ ਜਾਵੇ। ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਹਨ ਪਰ ਲੋਕਾ ਨੇ ਜੋਂ ਭਰੋਸਾ ਆਮ ਆਦਮੀ ਪਾਰਟੀ ਦੀ ਸਰਕਾਰ ਦਿਖਾਈਆਂ ਹੈ ਉਸਨੂੰ ਵੇਖਦੇ ਹੋਏ ਲੋਕਾ ਦੀਆ ਮੰਗਾ ਵੱਲ ਆਮ ਆਦਮੀ ਪਾਰਟੀ ਨੂੰ ਜਰੂਰ ਧਿਆਨ ਦੇਣਾ ਚਾਹੀਦਾ ਹੈ ਇਸ ਮੌਕੇ ਨੈਸ਼ਨਲ ਪ੍ਰਧਾਨ ਰੰਘਰੇਟਾ ਗੁਰਪਾਲ ਸਿੰਘ,ਦਿਲਬਾਗ ਸਿੰਘ ਪੰਜਾਬ ਪ੍ਰਦਾਨ,ਨਰਿੰਦਰ ਸਿੰਘ ਜਿਲ੍ਹਾ ਪ੍ਰਧਾਨ ਤਰਨਤਾਰਨ,ਰਸ਼ਪਾਲ ਸਿੰਘ ਲਾਡੀ ਜਿਲਾ ਪ੍ਰਧਾਨ ਅੰਮ੍ਰਿਤਸਰ, ਡਾ,ਲਖਵਿੰਦਰ ਸਿੰਘ ਸੈਕਟਰੀ ਕਟਪੰਜਾਬ,ਸਰਬਜੀਤ ਸਿੰਘ ਪ੍ਰਧਾਨ ਬਲਾਕ ਖਡੂਰਸਾਹਿਬ, ਬੀਬੀ ਰਣਜੀਤ ਕੌਰ ਪ੍ਰਧਾਨ ਜੰਡਿਆਲਾ ਗੁਰੂ,ਬੀਬੀ ਕਸ਼ਮੀਰ ਕੌਰ,ਬੀਬੀ ਕੰਵਲਜੀਤ ਕੌਰ,ਹਾਜਿਰ ਸਨ।