
ਹੁਸ਼ਿਆਰਪੁਰ (ਜਸਵੀਰ ਸਿੰਘ ਪੁਰੇਵਾਲ) ਕਾਂਗਰਸ ਪਾਰਟੀ ਦੁਆਰਾ ਪ੍ਰਦੇਸ਼, ਸ਼ਹਿਰਾਂ, ਕਸਬਿਆ ਅਤੇ ਪਿੰਡਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਲੋਕ ਕਾਫੀ ਪ੍ਰਭਾਵਿਤ ਹੋ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਅੱਜ ਹਲਕਾ ਚੱਬੇਵਾਲ ਦੇ ਪਿੰਡ ਸਲੇਮਪੁਰ ਦੇ ਆਪ ਵਰਕਰਾਂ ਨੇ ਕਾਂਗਰਸ ਦਾ ਹੱਥ ਫੜਿਆ ਹੈ। ਇਸ ਮੌਕੇ ਤੇ ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਪਾਰਟੀ ਵਿੱਚ ਸ਼ਾਮਿਲ ਦਵਿੰਦਰ ਕੁਮਾਰ ਪੰਚ, ਅਸ਼ਵਨੀ ਕੁਮਾਰ, ਮੋਤੀ ਰਾਮ, ਅਮੀਰ ਚੰਦ, ਦਵਿੰਦਰ ਕੁਮਾਰ ਟਿੱਕੀ, ਜਤਿੰਦਰ ਕੁਮਾਰ, ਰਾਜ ਕੁਮਾਰ, ਸਰੂਪ ਲਾਲ, ਬਲਵੀਰ ਚੰਦ, ਚਮਨ ਲਾਲ, ਅਸ਼ੋਕ ਕੁਮਾਰ, ਖੁਸ਼ਵਿੰਦਰ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੁਆਰਾ ਹਰ ਇੱਕ ਵਰਕਰ ਨੂੰ ਪਾਰਟੀ ਵਿੱਚ ਮਾਣ ਸਨਮਾਨ ਅਤੇ ਮਿਹਨਤ ਅਤੇ ਲਗਨ ਨੂੰ ਪਾਰਟੀ ਵਿੱਚ ਸਮੇਂ-ਸਮੇਂ ਤੇ ਵਰਕਰ ਨੂੰ ਵਿਸ਼ੇਸ਼ ਸਥਾਨ ਵੀ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਦੇਸ਼ ਭਲਾਈ ਦੇ ਲਈ ਵੱਖ-ਵੱਖ ਯੋਜਨਵਾਂ ਚਲਾ ਕੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰ ਰਹੇ ਹਨ। ਇਸ ਮੌਕੇ ਤੇ ਮੇਜਰ ਸਿੰਘ ਪੰਚ, ਹਰਜਿੰਦਰ ਕੁਮਾਰ, ਜਸਪਾਲ ਸਿੰਘ, ਸੁਰਿੰਦਰ ਪਾਲ ਸੋਡੀ ਆਦਿ ਮੌਜੂਦ ਸਨ