ਆਪ ਦੀ ਸਰਕਾਰ ਆਉਣ ਤੇ ਪੰਜਾਬ ਵਿਚ ਨਸ਼ਾ ਮਾਫੀਆ ਦਾ ਕੀਤਾ ਜਾਵੇਗਾ ਖਾਤਮਾ : ਪਠਾਣਮਾਜਰਾ
ਭੁੰਨਰਹੇੜੀ,ਪਟਿਆਲਾ 23 ਜੁਲਾਈ (ਕ੍ਰਿਸ਼ਨ ਗਿਰ) : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਵਿਚ ਨਸ਼ਾ ਮਾਫੀਆਂ ਦਾ ਖਾਤਮਾ ਕੀਤਾ ਜਾਵੇਗਾ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋ ਬਚਾਉਣ ਲਈ ਪੰਜਾਬ ਦੇ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਰੋਜਗਾਰ ਦੇ ਅਵਸਰ ਪ੍ਰਦਾਨ ਕੀਤੇ ਜਾਣਗੇ।
ਇਹ ਸ਼ਬਦ ਹਰਮੀਤ ਸਿੰਘ ਪਠਾਣਮਾਜਰਾ ਹਲਕਾ ਇੰਚਾਰਜ ਸਨੌਰ ਆਮ ਆਦਮੀ ਪਾਰਟੀ ਨੇ ਪਿੰਡ ਖਰਾਬਗੜ੍ਹ ਵਿਖੇ ਬਲਾਕ ਪ੍ਰਧਾਨ ਡਾ. ਬਲਕਾਰ ਸਿੰਘ, ਸਰਕਲ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਜਗਦੀਸ਼ ਸਿੰਘ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆ ਕਹੇ। ਉਹਨਾਂ ਕਿਹਾ ਕਿ ਪੰਜਾਬ ਵਿਚ ਆਪ ਵਲੋਂ ਸੁਰੂ ਕੀਤੀ ਗਈ ਮੁਫਤ ਬਿਜਲੀ ਗਾਰੰਟੀ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਆਪ ਦੀ ਸਰਕਾਰ ਆਉਣ ਤੇ ਤਿੰਨ ਸੋ ਯੂਨਿਟ ਬਿਜਲੀ ਹਰ ਮਹੀਨੇ ਮੁਫਤ ਦਿੱਤੀ ਜਾਵੇਗੀ । ਇਸ ਤਰ੍ਹਾਂ ਦੋ ਮਹੀਨੇ ਦੇ ਛੇ ਸੋ ਯੂਨਿਟ ਮੁਫਤ ਬਿਜਲੀ ਪ੍ਰਧਾਨ ਕੀਤੀ ਜਾਵੇਗੀ ਅਤੇ ਚੋਵੀ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਇਸ ਮੋਕੇ ਆਪ ਆਗੂਆਂ ਨੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਿੰਡ ਖਰਾਬਗੜ੍ਹ ਵਿਖੇ ਪੁੱਜਣ ਤੇ ਸਨਮਾਨਿਤ ਕੀਤਾ। ਇਸ ਮੋਕੇ ਬਲਾਕ ਪ੍ਰਧਾਨ ਡਾ. ਬਲਕਾਰ ਸਿੰਘ, ਸਰਕਲ ਪ੍ਰਧਾਨ ਗੁਰਮੀਤ ਸਿੰਘ, ਜਗਦੀਸ਼ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ ਬੁੱਧਮੋਰ, ਰਣਦੀਪ ਸਿੰਘ ਬੁੱਧਮੋਰ, ਰਮੇਸ ਕੁਮਾਰ ਖਰਾਬਗੜ੍ਹ, ਬਰਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਲਸਨ, ਲੱਕੀ, ਮਲਕੀਤ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ, ਸੀਬੂ, ਅਮਰੀਕ ਸਿੰਘ, ਰਾਹੁਲ, ਦੀਪੀ, ਜਸਪਾਲ ਸਿੰਘ ਜੱਸੀ, ਹੈਪੀ, ਕ੍ਰਿਸ਼ਨ ਕੁਮਾਰ, ਰਮੇਸ਼ ਕੁਮਾਰ ਅਤੇ ਹੋਰ ਵੀ ਵੱਡੀ ਗਿਣਤੀ ਵਿਚ ਸਰਕਲ ਦੇ ਪਿੰਡਾਂ ਦੇ ਲੋਕ ਮੋਜੂਦ ਸਨ।