ਬਾਬਾ ਬਕਾਲਾ ਸਾਹਿਬ, 05 ਮਾਰਚ (ਸੁਖਵਿੰਦਰ ਬਾਵਾ) : ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਾਹਰਾਜ ਨੇ ਖਡੂਰ ਸਾਹਿਬ ਦੀ ਧਰਤੀ ਉੱਪਰ ਗੁਰਮੁਖੀ ਲਿਪੀ ਨੂੰ ਤਿਆਰ ਕੀਤਾ ਅਤੇ ਇੱਕ ਮਾਲਾ ਵਿੱਚ ਪਰੋ ਕੇ ਗੁਰਮੁਖੀ ਲਿਪੀ ਅਤੇ ਪੰਜਾਬੀ ਮਾਂ ਬੋਲੀ ਦੀ ਦਾਤ ਸਾਨੂੰ ਬਖਸ਼ੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਨੇ ਗੁਰੂ ਸਹਿਬਾਨਾਂ ਦੇ ਪੂਰਨਿਆਂ ਤੇ ਚਲਦੇ ਹੋਏ ਪੰਜਾਬੀ ਮਾਂ ਬੋਲੀ ਅਤੇ ਗੁਰਮੁਖੀ ਲਿਪੀ ਨੂੰ ਪ੍ਰਫੁੱਲਤ ਕਰਨ ਲਈ ਸਾਰੇ ਸਰਕਾਰੀ ਅਦਾਰਿਆਂ ਵਿੱਚ ਹਰ ਜਾਣਕਾਰੀ ਪੰਜਾਬੀ ਵਿੱਚ ਲਿਖਕੇ ਫਲੈਕਸ ਬੋਰਡ ਲਗਵਾਏ, ਰਜਿਸਟਰੀਆਂ ਵਿੱਚ ਪੰਜਾਬੀ ਭਾਸ਼ਾ ਨੂੰ ਸੌਖਾਲੇ ਤਰੀਕੇ ਨਾਲ ਲਿਖਣ ਦੇ ਆਦੇਸ਼ ਦਿੱਤੇ, ਸੜਕਾਂ ਅਤੇ ਸਾਰੇ ਮਾਰਗਾਂ ਉੱਪਰ ਪੰਜਾਬੀ ਮਾਂ ਬੋਲੀ ਅਤੇ ਗੁਰਮੁਖੀ ਅੰਕਿਤ ਕਰਨ ਦੇ ਨਿਦੇਸ਼ ਜਾਰੀ ਕਰਕੇ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਮੁੜ੍ਹ ਰੰਗਲਾ ਪੰਜਾਬ ਬਣਾਉਣ ਦੇ ਰਾਹ ਤੇ ਲਿਆਦਾ ਗਿਆ।
ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਜੇਕਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਲੋਕ ਸਭਾ ਵਿੱਚ ਇਹ ਅਵਾਜ ਜਰੂਹ ਬੁਲੰਦ ਕਰਨਗੇ ਕਿ ਜਦੋਂ ਸਾਡੇ ਕੋਲ “ਇੱਕ ਭਾਸ਼ਾ ਇੱਕ ਲਿਪੀ” ਹੈ ਤਾਂ ਉਸੇ ਸਮੇਂ ਹੀ ਅਸੀ ਇੱਕ ਕੌਮ ਵਿੱਚ ਬੱਝ ਜਾਂਦੇ ਹਾਂ । ਕੰਗ ਨੇ ਕਿਹਾ ਕਿ ਜਦੋਂ ਅਸੀ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਵੱਖ ਵੱਖ ਭਾਸ਼ਾ ਵਿੱਚ ਟਰਾਂਸਲੇਟ ਕਰਦੇ ਹਾਂ ਤਾਂ ਇੱਕ ਕੌਮਿਅਤ ਨਹੀ ਸਿਰਜੀ ਜਾ ਸਕਦੀ । ਕੌਮ ਸਿੱਰਜਣ ਲਈ ਸਾਨੂੰ ਗੁਰੂ ਸਾਹਿਬਾਨਾਂ ਦੇ ਫਲਸਫੇ ਤੇ ਚੱਲਣਾ ਪਵੇਗਾਂ, ਜਿਸ ਵਿੱਚ ਉਹਨਾਂ ਨੇ ਇਸ ਗੱਲ ਤੇ ਜੋਰ ਦਿੱਤਾ ਸੀ ਕਿ ਵੱਧ ਤੋਂ ਵੱਧ ਲੋਕ ਗੁਰਮੁਖੀ ਲਿਪੀ ਪੜ੍ਹਨ ਸਿੱਖਣ ਅਤੇ ਪਜਾਬੀ ਮਾਂ ਬੋਲੀ ਨਾਲ ਜੁੜਨ, ਕਿਉਕਿ ਜੋ ਰਸ ਗੁਰੂ ਦੀ ਬਾਣੀ ਪੜ੍ਹਨ ਦਾ ਗੁਰਮੁਖੀ ਲਿਪੀ ਵਿੱਚ ਹੈ,
ਜਿਸਦਾ ਇੱਕ ਇੱਕ ਸ਼ਬਦ ਗੁਰੂ ਸਹਿਬਾਨਾਂ ਨੇ ਇਸ ਪ੍ਰਕਾਰ ਲਿਖਿਆ ਅਤੇ ਪੜਿਆਂ ਹੈ, ਜਿਸਨਾਲ ਬਾਣੀ ਰੂਹ ਨਾਲ ਜੁੜਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪ ਵੀ ਗੁਰਮੁਖੀ ਲਿਪੀ ਪੜ੍ਹਨੀ ਲਿਖਣੀ ਅਤੇ ਅਪਾਣੇ ਬੱਚਿਆਂ ਨੂੰ ਇਸ ਨਾਲ ਜੋੜਨ ਦਾ ਵੱਧ ਤੋਂ ਵੱਧ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਅਸੀ ਆਪਣੇ ਗੁਰੂ ਸਹਿਬਾਨਾਂ ਵੱਲੋਂ ਦਿੱਤੀ ਏਨੀ ਵੱਡੀ ਦਾਤ ਨੂੰ ਆਪਣੀ ਜਿੰਦਗੀ ਵਿੱਚ ਧਾਰ ਕੇ ਗੁਰੂਆਂ ਦੀ ਬਖਸ਼ਿਸ ਲੈ ਸਕੀਏ ਅਤੇ ਪੰਜਾਬ ਦੀ ਰੰਗਲੀ ਧਰਤੀ ਨੂੰ ਰੂਹਾਨੀ ਰੰਗਤ ਦਿੱਤੀ ਜਾ ਸਕੇ। ਖਡੂਰ ਦਾ ਪੁੱਤਰ ਹੋਣ ਕਰਕੇ ਮੇਰੀ ਇਹ ਪਹਿਲ ਹੋਵੇਗੀ ਕਿ ਮੈਂ ਇਸ ਕਸਬੇ ਨੂੰ ਜਿੱਥੇ ਪੰਜਾਬ ਸਰਕਾਰ ਵਲੋਂ ਤਰਜ਼ੀਹ ਦਿੱਤੀ ਜਾ ਰਹੀ ਹੈ ਉੱਥੇ ਕੇਂਦਰ ਸਰਕਾਰ ਅੱਗੇ ਵਿਸ਼ੇਸ਼ ਦਰਜ਼ਾ ਦਿੱਤੇ ਜਾਣ ਨੂੰ ਰੱਖਾਂਗਾ ਤਾਂ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਸਾਹਿਬ ਵਲੋਂ ਤਿਆਰ “ਸਿੱਖੀ ਅਤੇ ਭਾਸ਼ਾ” ਵਜੋਂ ਹਲਕੇ ਦੀ ਪਹਿਚਾਣ ਬਣ ਸਕੇ।