ਬਾਬਾ ਬਕਾਲਾ ਸਾਹਿਬ 09 ਫਰਵਰੀ (ਸੁਖਵਿੰਦਰ ਬਾਵਾ) : ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਮੀਟਿੰਗਾਂ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਯੂਥ ਜੋਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ “ਆਪ” ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ੍: ਭਗਵੰਤ ਸਿਘ ਮਾਨ ਨੇ ਵਿਕਾਸ ਕਾਰਜਾਂ ਦਾ ਪੰਜਾਬ ਵਿੱਚ ਜੋ ਹੜ੍ਹ ਲਿਆਦਾ ਹੈ, ਜਿਸ ਸਦਕਾ ਪੰਜਾਬ ਦੀ ਗੱਡੀ ਮੁੜ੍ਹ ਪਟੜੀ ਤੇ ਚੜ੍ਹ ਰਹੀ ਹੈ । ਕੰਗ ਨੇ ਕਿਹਾ ਕਿ 11 ਫਰਵਰੀ ਦੀ ਪਿੰਡ ਸੇਰੋਂ ਜਿਲ੍ਹਾ ਤਰਨ ਤਾਰਨ ਵਿਖ਼ੇ ਹੋ ਰਹੀ ਰੈਲੀ ਸਬੰਧੀ ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਅਤੇ ਲੋਕਾਂ ਵਿੱਚ ਆਪਣੇ ਹਰਮਨ ਪਿਆਰੇ ਨੇਤਾਵਾਂ ਨੂੰ ਦੇਖਣ ਅਤੇ ਉਹਨਾਂ ਦੇ ਵਿਚਾਰ ਸੁਨਣ ਲਈ ਭਾਰੀ ਉਤਸਾਹ ਵੇਖਣ ਨੂੰ ਮਿਲਿਆ। ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ, ਬਿਜਲੀ ਮੰਤਰੀ ਸ੍ਰ: ਹਰਭਜਨ ਸਿੰਘ ਈ.ਟੀ.ਓ. ਅਤੇ ਸਮੁੱਚੀ ਕੈਬਨੇਟ ਵੱਲੋ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਬਣੇ ਥਰਮਲ ਪਲਾਂਟ ਨੂੰ ਖ੍ਰੀਦ ਦਾ ਪੰਜਾਬ ਦੀ ਸਰਕਾਰ ਦਾ ਫੈਸਲਾ ਤਰੱਕੀ ਦੀ ਰਾਹ ਤੇ ਵੱਡਾ ਉਪਰਾਲਾ ਹੈ, ਜਿਸ ਨਾ ਲੋਕਸਭਾ ਹਲਕਾ ਖਡੂਰ ਸਾਹਿਬ ਹੀ ਨਹੀ, ਪੂਰੇ ਪੰਜਾਬ ਨੂੰ ਇਸਦਾ ਲਾਭ ਹੋਵੇਗਾ ।
ਮਿਤੀ 11 ਫਰਵਰੀ ਨੂੰ ਪੰਜਾਬ ਵਾਸੀਆਂ ਦੀ ਝੋਲੀ ਵਿੱਚ ਥਰਮਲ ਪਲਾਟ ਦੀ ਸੌਗਾਤ ਪਵੇਗੀ। ਜਿਸ ਨਾਲ ਪੰਜਾਬ ਵਿੱਚ ਬਿਜਲੀ ਮਸਲੇ ਪੂਰੀ ਤਰ੍ਹਾਂ ਖਤਮ ਹੋਣਗੇ। ਸੁਰਜੀਤ ਸਿੰਘ ਕੰਗ ਨੇ ਕਿਹਾ ਕਿ 11 ਫਰਵਰੀ ਦੀ ਰੈਲੀ ਤੇ ਜਾਣ ਲਈ ਪਿੰਡਾਂ ਵਿੱਚ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਲੋਕ ਬੱਸਾਂ, ਟੈਕਟਰ ਟਰਾਲੀਆਂ, ਮੋਟਰਸਾਈਕਲਾਂ ਅਤੇ ਹੋਰ ਆਪਣੇ ਸਾਧਨਾਂ ਨੇ ਹੁੰਮ ਹੁਮਾਂ ਕੇ ਰੈਲੀ ਵਿੱਚ ਆਪਣੇ ਹਰਮਨ ਪਿਆਰੇ ਨੇਤਾਵਾਂ ਨੂੰ ਸੁਨਣ ਲਈ ਪਹੁੰਚਣਗੇ ।