ताज़ा खबरपंजाब

ਆਪ ਆਗੂ ਭੁਪਿੰਦਰ ਸਿੰਘ ਚਾਹਲ ਬਲਾਕ ਤਰਸਿੱਕਾ ਦੇ ਪ੍ਰਧਾਨ ਬਣੇ

ਜੰਡਿਆਲਾ ਗੁਰੂ/ਟਾਂਗਰਾ, 18 ਅਕਤੂਬਰ (ਕੰਵਲਜੀਤ ਸਿੰਘ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਹਲਕਾ ਜੰਡਿਆਲਾ ਗੁਰੂ ਦੇ ਸਰਕਲ ਤਰਸਿੱਕਾ ਤੋਂ ਪਾਰਟੀ ਦੇ ਸਰਗਰਮ ਆਗੂ ਭੁਪਿੰਦਰ ਸਿੰਘ ਰਮਾਣਾਚੱਕ ਨੂੰ ਬਲਾਕ ਤਰਸਿੱਕਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨਾਲ ਪੂਰੇ ਇਲਾਕੇ ਦੇ ਨੌਜਵਾਨਾਂ ਦੇ ਚਿਹਰਿਆਂ ਤੇ ਵਿਚ ਵੱਡੀ ਖੁਸ਼ੀ ਝਲਕ ਰਹੀ ਹੈ। ਇਸ ਦੌਰਾਨ ਮੰਤਰੀ ਈ.ਟੀ.ਓ. ਨੇ ਆਖਿਆ ਕਿ ਨੌਜਵਾਨ ਆਗੂ ਭੁਪਿੰਦਰ ਸਿੰਘ ਚਾਹਲ ‘ਆਪ’ ਪਾਰਟੀ ਦੇ ਬੇਹੱਦ ਵਫਾਦਾਰ ਤੇ ਮਿਹਨਤੀ ਆਗੂਆਂ ਚੋਂ ਇਕ ਹਨ, ਜਿਨਾਂ ਨੇ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਸਖਤ ਮਿਹਨਤ ਕੀਤੀ ਹੈ। ਉਨਾਂ ਕਿਹਾ ਕਿ ਅਜਿਹੇ ਵਰਕਰਾਂ ਤੇ ‘ਆਪ’ ਪਾਰਟੀ ਨੂੰ ਹਮੇਸ਼ਾਂ ਮਾਣ ਰਹੇਗਾ।

ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਰਮਾਣਾਚੱਕ ਨੂੰ ਮੁਬਾਰਕਬਦ ਦਿੱਤੀ ਅਤੇ ਭਵਿੱਖ ਵਿਚ ਹੋਰ ਵੀ ਜਿਆਦਾ ਲਗਨ ਤੇ ਦ੍ਰਿੜਤਾ ਨਾਲ ਪਾਰਟੀ ਦੀ ਸੇਵਾ ਕਰਨ ਲਈ ਥਾਪੜਾ ਦਿੱਤਾ। ਇਸ ਸਮੇਂ ਨਵ ਨਿਯੁਕਤ ਬਲਾਕ ਪ੍ਰਧਾਨ ਚਾਹਲ ਨੇ ਇਹ ਮਾਨ ਸਨਮਾਨ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਸਮੁੱਚੀ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਸ ਵਿਸ਼ਵਾਸ਼ ਨਾਲ ਪਾਰਟੀ ਨੇ ਮੈਨੂੰ ਇਹ ਸੇਵਾ ਬਖ਼ਸ਼ੀ ਹੈ ਮੈ ਉਸ ਤੇ ਖਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ, ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਤਰੱਕੀ ਅਤੇ ਚੜ੍ਹਦੀ-ਕਲਾ ਲਈ ਕੰਮ ਕਰਨ ਵਾਸਤੇ ਮੈਂ ਹਮੇਸ਼ਾਂ ਯਤਨਸ਼ੀਲ ਰਹਾਂਗਾ। ਇਸ ਮੌਕੇ ਚੇਅਰਮੈਨ ਛਨਾਖ ਸਿੰਘ , ਆਪ ਆਗੂ ਨਰੇਸ਼ ਪਾਠਕ, ਸਰਬਜੀਤ ਸਿੰਘ ਡਿੰਪੀ, ਮੈਡਮ ਸਨੈਨਾ ਰੰਧਾਵਾ ਤੇ ਹੋਰ ਆਗੂ ਵੀ ਹਾਜਰ ਸਨ।

Related Articles

Leave a Reply

Your email address will not be published.

Back to top button