ਚੋਹਲਾ ਸਾਹਿਬ/ਤਰਨਤਾਰਨ, 20 ਮਈ (ਰਾਕੇਸ਼ ਨਈਅਰ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੈਂਬਰ ਪੰਚਾਇਤ ਚੋਹਲਾ ਸਾਹਿਬ ਦਇਆ ਸਿੰਘ ਸੰਧੂ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਉਨ੍ਹਾਂ ਨੂੰ ਬਿਜਲੀ ਘਰ ਚੋਹਲਾ ਸਾਹਿਬ ਦਾ ਇੰਚਾਰਜ ਨਿਯੁਕਤ ਕਰਦੇ ਹੋਏ ਬਿਜਲੀ ਬੋਰਡ ਨਾਲ ਸਬੰਧਤ ਖਪਤਕਾਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ-ਨਿਯੁਕਤ ਇੰਚਾਰਜ ਦਇਆ ਸਿੰਘ ਸੰਧੂ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਬਿਜਲੀਘਰ ਚੋਹਲਾ ਸਾਹਿਬ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਲੋਕ ਬਿਜਲੀ ਬੋਰਡ ਨਾਲ ਸਬੰਧਤ ਮੁਸ਼ਕਿਲਾਂ ਜਾਂ ਸਮੱਸਿਆਵਾਂ ਲਈ ਬਿਨਾਂ ਝਿਜਕ ਕਿਸੇ ਵੀ ਸਮੇਂ ਉਨ੍ਹਾਂ ਨੂੰ ਮਿਲ ਸਕਦੇ ਹਨ।ਖਪਤਕਾਰਾਂ ਦੀਆਂ ਮੁਸ਼ਕਿਲਾਂ ਨੂੰ ਉਹ ਜਲਦ ਹੱਲ ਕਰਵਾਉਣ ਦਾ ਯਤਨ ਕਰਨਗੇ।ਦਇਆ ਸਿੰਘ ਸੰਧੂ ਨੇ ਕਿਹਾ ਕਿ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਜਿਥੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਜ਼ਲਦ ਹੱਲ ਕਰਵਾਇਆ ਜਾ ਰਿਹਾ ਹੈ,ਉਥੇ ਹੀ ਹਲਕੇ ਦੇ ਸਾਰੇ ਪਿੰਡਾਂ ਵਿੱਚ ਵਿਕਾਸ ਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਹੋਣਗੀਆਂ।ਉਨ੍ਹਾਂ ਕਿਹਾ ਕਿ ‘ਆਪ’ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਨਾਉਣ ਲਈ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਚਨਬੱਧ ਹਨ।
ਇਸ ਮੌਕੇ ਦਇਆ ਸਿੰਘ ਸੰਧੂ ਨੂੰ ਬਿਜਲੀਘਰ ਚੋਹਲਾ ਸਾਹਿਬ ਦਾ ਇੰਚਾਰਜ ਨਿਯੁਕਤ ਕਰਨ ‘ਤੇ ਉਨ੍ਹਾਂ ਦੇ ਸਾਥੀ ਪਾਰਟੀ ਦੇ ਜਿਲ੍ਹਾ ਸਕੱਤਰ ਕੇਵਲ ਚੋਹਲਾ,ਰੇਸ਼ਮ ਸਿੰਘ ਫੌਜੀ,ਡਾਕਟਰ ਗਗਨਦੀਪ ਸਿੰਘ,ਅੰਗਰੇਜ਼ ਸਿੰਘ ਮਕੈਨਿਕ,ਅਮੋਲਕ ਸਿੰਘ,ਬੈਨੀ ਚੋਹਲਾ,ਲਖਵਿੰਦਰ ਸਿੰਘ ਗ੍ਰੰਥੀ,ਹੌਲਦਾਰ ਹਰਬੰਸ ਸਿੰਘ ਫੌਜੀ,ਗੁਰਪ੍ਰੀਤ ਸਿੰਘ ਗੋਪੀ,ਡਾਕਟਰ ਇੰਦਰਜੀਤ ਸਿੰਘ ਸਾਬਕਾ ਪ੍ਰੈਸ ਸਕੱਤਰ,ਕਿਸਾਨ ਆਗੂ ਮੋਹਨ ਸਿੰਘ,ਕਰਤਾਰ ਸਿੰਘ ਡੇਅਰੀ ਫਾਰਮ ਵਾਲੇ,ਅੰਗਰੇਜ਼ ਸਿੰਘ ਸ਼ਬਦੀ,ਕੁਲਦੀਪ ਸਿੰਘ ਨੰਬਰਦਾਰ,ਸੁਖਵਿੰਦਰ ਸਿੰਘ,ਗੁਰਸੇਵਕ ਸਿੰਘ, ਪ੍ਰੀਤਮ ਸਿੰਘ ਫੌਜੀ,ਸੁਖਦੇਵ ਸਿੰਘ,ਰਵੀ ਸਿੰਘ ਚੋਹਲਾ, ਗੁਰਮੇਲ ਸਿੰਘ, ਗੁਰਮੀਤ ਕੁਮਾਰ ਕਾਕੇ ਸ਼ਾਹ,ਸੁਖਬੀਰ ਸਿੰਘ ਆੜਤੀਆ,ਡਾਕਟਰ ਨਿਰਭੈ ਸਿੰਘ,ਲਾਲੀ ਚੋਹਲਾ,ਕੁਲਵੰਤ ਸਿੰਘ ਫੌਜੀ,ਦਿਲਬਾਗ ਸਿੰਘ,ਬਾਬਾ ਸੁਖਦੇਵ ਸਿੰਘ, ਹਰਜਿੰਦਰ ਸਿੰਘ ਮਿੱਠੂ,ਜਸਵੰਤ ਸਿੰਘ ਜੱਸਾ,ਬਿੱਕਰ ਸਿੰਘ ਵਿੱਕੀ,ਰਣਜੀਤ ਸਿੰਘ ਰਾਣਾ,ਮੁਹੱਬਤ ਪਾਲ ਸਿੰਘ,ਪਵਨ ਕੁਮਾਰ ਦੇਵਗਨ,ਰਣਜੀਤ ਸਿੰਘ ਫੌਜੀ ਲੋਹੀਆਂ,ਹਰਜਿੰਦਰ ਸਿੰਘ ਜਿੰਦੀ ਪ੍ਰਧਾਨ, ਡਾਕਟਰ ਇੰਦਰਜੀਤ ਸਿੰਘ ਸਾਬਕਾ ਪ੍ਰੈਸ ਸਕੱਤਰ ਆਦਿ ਨੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਧੰਨਵਾਦ ਕਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।