ਅੰਮ੍ਰਿਤਸਰ,ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਪਿਛਲੇ ਦਿਨੀਂ ਪਟਿਆਲਾ ਜਾਂ ਪੰਜਾਬ ਦੀ ਕਿਸੇ ਵੀ ਹੋਰ ਥਾਂ ਤੇ ਦੋ ਫ਼ਿਰਕਿਆਂ ਵਿਚਕਾਰ ਹੋਈਆਂ ਝੜਪਾਂ ਇੱਕ ਬਹੁਤ ਹੀ ਵੱਡੀ ਮੰਦ ਭਾਗੀ ਗੱਲ ਹੈ ਤੇ ਆਪਣੀ ਸੂਝ-ਬੂਝ ਨੂੰ ਕਾਇਮ ਰੱਖਦਿਆਂ ਹੋਇਆਂ ਆਪਣੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣਾ ਚਾਹੀਦਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ਼ ਸੇਵਕ ਤੇ ਕਿਸਾਨ ਆਗੂ ਜਥੇਦਾਰ ਬਲਵੰਤ ਸਿੰਘ ਪੰਡੋਰੀ ਤੇ ਉਹਨਾਂ ਦੇ ਸਾਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਨਾਮ ਸਿਮਰਨ ਕਰਨਾ ਚਾਹੀਦਾ ਹੈ ਤਾਂ ਕਿ ਇਸ ਕਲਜੁਗ ਦੇ ਭਵਸਾਗਰ ਤੋਂ ਪਾਰ ਹੋ ਸਕੀਏ।
ਇਸ ਮੌਕੇ ਭੁਪਿੰਦਰ ਸਿੰਘ ਸੂਏਵਾਲਾ, ਇਜ਼ੀ. ਬਲਜੀਤ ਸਿੰਘ ਜੰਮੂ ਐਮਬੀਐਸ ਰਿਜੋਰਟ ਵਾਲੇ, ਐਨਆਰਆਈ ਕਰਨਬੀਰ ਸਿੰਘ ਕੁੱਕੂ ਨਵਾਂ ਪਿੰਡ, ਡਾਕਟਰ ਸਰਬਜੀਤ ਸਿੰਘ ਜੰਮੂ, ਸਾਬਕਾ ਸਰਪੰਚ ਹਰਦੀਪ ਸਿੰਘ ਨਵਾਂ ਪਿੰਡ, ਨੰਬਰਦਾਰ ਗੁਰਮੀਤ ਸਿੰਘ ਜੀਵਨ ਪੰਧੇਰ, ਸਰਪੰਚ ਸਰਪ੍ਰੀਤ ਸਿੰਘ ਸਰਕਾਰੀਆ ਅਕਾਲਗੜ ਢਪੱਈਆਂ, ਪ੍ਰਧਾਨ ਨਵਤੇਜ ਸਿੰਘ ਅਮਰਕੋਟ, ਸਮਰਾਟ ਸਿੰਘ, ਬਲਾਕ ਸੰਮਤੀ ਮੈਂਬਰ ਰਵਿੰਦਰ ਸਿੰਘ ਰਵੀ, ਸਰਪੰਚ ਤਰਸੇਮ ਸਿੰਘ, ਸਰਪੰਚ ਜਗੀਰ ਸਿੰਘ, ਸਾਹਬੀ ਰਾਮ, ਗੁਰਦੀਪ ਸਿੰਘ ਮੱਖਣਵਿੰਡੀ, ਬਚਿੱਤਰ ਸਿੰਘ ਦੋਧੀ, ਗੁਰਮੇਜ਼ ਸਿੰਘ ਮੱਖਣਵਿੰਡੀ, ਮਨਜੀਤ ਸਿੰਘ ਮੱਖਣਵਿੰਡੀ, ਰਾਜ ਸੰਧੂ ਰਾਏਪੁਰ ਕਲਾਂ, ਦਲਜੀਤ ਸਿੰਘ ਗਿੱਲ, ਸਰਪੰਚ ਬਲਜਿੰਦਰ ਸਿੰਘ ਰਸੂਲਪੁਰ ਕਲਾਂ, ਚੇਅਰਮੈਨ ਹਰਜਿੰਦਰ ਸਿੰਘ ਰਾਏਪੁਰ ਕਲਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਤਾਂ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਿਆ ਜਾ ਸਕੇ ।