ਜਲੰਧਰ, 07 ਜੂਨ (ਅਮਨਦੀਪ ਸਿੰਘ) : ਪੰਜਾਬ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਡੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਰਾਮਾ ਮੰਡੀ ਵਿੱਚ ਆਕਸੀਜਨ ਟੈਸਟਿੰਗ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਆਮ ਲੋਕਾਂ ਨੇ ਆਪਣੇ ਉਤਸ਼ਾਹ ਨਾਲ ਆਪਣੇ ਆਕਸੀਜਨ ਪੱਧਰ ਦੀ ਜਾਂਚ ਕੀਤੀ ਅਤੇ ਆਮ ਆਦਮੀ ਪਾਰਟੀ ਦੇ ਆਕਸੀਮੀਟਰ ਟੈਸਟ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ‘ਆਪ’ ਪਾਰਟੀ ਨੂੰ ਪੂਰਨ ਸਮਰਥਨ ਨਾਲ ਜਿਤਾਉਣ ਦੇ ਆਪਣੇ ਇਰਾਦੇ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਰਾਜਵਿੰਦਰ ਕੌਰ ਅਤੇ ਸੁਰਿੰਦਰ ਸੋਡੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਦੀ ਸ਼ੁਰੂਆਤ ਜ਼ਿਲ੍ਹਾ ਪੱਧਰ ‘ਤੇ ਕੀਤੀ ਜਾਵੇਗੀ।
ਜ਼ਿਲ੍ਹਾ ਮੀਤ ਪ੍ਰਧਾਨ ਹਰਚਰਨ ਸਿੰਘ ਸੰਧੂ ਨੇ ਵੀ ਆਏ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਦੀਆਂ ਨੀਤੀਆਂ ਵਿੱਚ ਸ਼ਾਮਲ ਹੋਣ ਲਈ ਲੋਕਾਂ ਦਾ ਧੰਨਵਾਦ ਕੀਤਾ। ਜ਼ਿਲ੍ਹਾ ਯੂਥ ਹੈੱਡ ਰਮਨਿਕ ਰੰਧਾਵਾ ਨੇ ਵੀ ਇਸ ਮੌਕੇ ਆਪਣੀ ਹਾਜ਼ਰੀ ਲਗਵਾਈ ਅਤੇ ਆਕਸੀਜਨ ਟੈਸਟ ਵਿਚ ਭਾਗ ਲਿਆ। ਡਾਕਟਰ ਵਿੰਗ ਪੰਜਾਬ ਦੇ ਸਹਿ-ਮੁਖੀ ਡਾ. ਸੰਜੀਵ ਸ਼ਰਮਾ ਜੀ ਨੇ ਲੋਕਾਂ ਨੂੰ ਇਸ ਮੌਕੇ ਉਨ੍ਹਾਂ ਦੇ ਆਕਸੀਜਨ ਟੈਸਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਦਰਸ਼ਨ ਲਾਲ ਭਗਤ ਸਟੇਟ ਡਿਪਟੀ ਹੈਡ ਐਸ ਸੀ ਵਿੰਗ, ਸੰਤੋਖ ਸਿੰਘ ਸਰੋਆ ਸੂਬਾ ਮੀਤ ਪ੍ਰਧਾਨ ਸਾਬਕਾ ਕਰਮਚਾਰੀ, ਏ ਐਨ ਸਹਿਗਲ। ਡਿਸਟਿਕ ਸਕਤਰ ਬੁੱਧੀਜੀਵੀ ਵਿੰਗ, ਜ਼ਿਲ੍ਹਾ ਮੀਡੀਆ ਇੰਚਾਰਜ ਤਰਨਦੀਪ ਸੰਨੀ, ਬਲਾਕ ਹੈੱਡ ਰਾਜੀਵ ਆਨੰਦ, ਬਲਾਕ ਹੈੱਡ ਮਨਿੰਦਰ ਕੌਰ ਪਾਬਲਾ, ਮਨਜੀਤ ਸਿੰਘ, ਤੇਜਪਾਲ ਸਿੰਘ, ਬਲਵੀਰ ਸਿੰਘ, ਗੁਰਵਿੰਦਰ ਸਿੰਘ ਵਾਰਡ ਹੈਡ , ਸੁਰਿੰਦਰ ਸਿੰਘ ਵਾਰਡ ਡਿਪਟੀ ਹੈਡ , ਸੁਭਾਸ਼ ਪ੍ਰਭਾਕਰ ਕੇਂਦਰੀ ਦਫ਼ਤਰ ਇੰਚਾਰਜ , ਗੁਰਪ੍ਰੀਤ ਕੌਰ, ਰਜਿੰਦਰ ਵਰਦੀ ਵਾਰਡ ਪ੍ਰਧਾਨ ਆਦਿ ਹਾਜ਼ਰ ਸਨ।