ਬਾਬਾ ਬਕਾਲਾ ਸਾਹਿਬ, 04 ਫਰਵਰੀ (ਸੁਖਵਿੰਦਰ ਬਾਵਾ) : ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ (ਇਪਸਾ) ਅਤੇ ਪੰਜਾਬ ਭਰ ਵਿਚ ਸਰਗਰਮੀਆਂ ਦੇ ਪੱਖ ਤੋਂ ਅੱਵਲ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਰਜਿ:) ਵੱਲੋਂ ਸਾਂਝੇ ਉੱਦਮ ਸਦਕਾ, ਇਕ ਵਿਸ਼ਾਲ ਕਵੀ ਦਰਬਾਰ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਸ਼ਮੇਸ਼ ਪਬਲਿਕ ਸੀ: ਸੈ. ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਮਰਹੂਮ ਸ਼ਾਇਰ ਪ੍ਰਮਿੰਦਰਜੀਤ ਦੀ ਯਾਦ ਵਿਚ ਦਿੱਤਾ ਜਾਂਦਾ ਪੁਰਸਕਾਰ, ਇਸ ਵਾਰ ਇਨਕਲਾਬੀ ਸ਼ਾਇਰ ਅਤੇ ਨਾਟਕਕਾਰ ਮਿੰਦਰਪਾਲ ਭੱਠਲ ਨੂੰ ਦਿੱਤਾ ਗਿਆ । ਪੁਰਸਕਾਰ ਵਿੱਚ ਸਨਮਾਨਿਤ 21000/- ਰੁਪਏ ਦੀ ਰਾਸ਼ੀ, ਇੱਕ ਦੁਸ਼ਾਲਾ ਅਤੇ ਸੋਵੀਨਾਰ ਸ਼ਾਮਲ ਹੈ । ਇਸ ਸਮਾਰਮ ਦੀ ਪ੍ਰਧਾਨਗੀ ਡਾ. ਪਰਮਿੰਦਰ ਸਿੰਘ ਸਾਬਕਾ ਮੁਖੀ ਅੰਗਰੇਜ਼ੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੀਤੀ, ਜਦਕਿ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ) ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਪ੍ਰਧਾਨਗੀ ਮੰਡਲ ਵਿੱਚ ਡਾ: ਤਜਿੰਦਰ ਕੌਰ ਸ਼ਾਹੀ (ਓ.ਐਸ.ਡੀ. ਸਰਕਾਰੀ ਕਾਲਜ ਸਠਿਆਲਾ), ਲੋਕ ਹਿਤੈਸ਼ੀ ਸ਼ਾਇਰ ਮਿੰਦਰਪਾਲ ਭੱਠਲ, ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ, ਡਾ. ਗੋਪਾਲ ਸਿੰਘ ਬੁੱਟਰ, ਭੁਪਿੰਦਰ ਸਿੰਘ ਮੱਲ੍ਹੀ ਕੈਨੇਡਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ,
ਸਕੱਤਰ ਦੀਪ ਦਵਿੰਦਰ ਸਿੰਘ, ਕਾਰਜਕਾਰਨੀ ਮੈਂਬਰ ਮੱਖਣ ਕੁਹਾੜ, ਡਾ. ਗਗਨਦੀਪ ਸਿੰਘ ਪ੍ਰਧਾਨ ਮਝੈਲਾਂ ਦੀ ਸੱਥ, ਕੀਰਤ ਪ੍ਰਤਾਪ ਪੰਨੂ ਪ੍ਰਧਾਨ ਮਜਲਸ, ਡਾ. ਜੈਨਿੰਦਰ ਚੌਹਾਨ ਜਨਰਲ ਸਕੱਤਰ ਭਾਈ ਕਾਨ ਸਿੰਘ ਨਾਭਾ ਵਿਚਾਰ ਵਿਕਾਸ ਮੰਚ, ਦਸ਼ਮੇਸ਼ ਸਕੂਲ ਦੇ ਐਮ.ਡੀ. ਪ੍ਰਿੰ. ਕੁਲਬੀਰ ਸਿੰਘ ਮਾਨ ਅਤੇ ਪ੍ਰਿੰ: ਹਰਵਿੰਦਰ ਕੌਰ ਆਦਿ ਬਿਰਾਜਮਾਨ ਹੋਏ । ਮੰਚ ਸੰਚਾਲਨ ਨਿਭਾ ਰਹੇ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਪਿਛਲੀਆਂ ਸਰਗਰਮੀਆਂ ਤੇ ਝਾਤ ਪਾਈ । ਇਸ ਮੌਕੇ ਨਾਮਵਰ ਗਾਇਕ ਮੱਖਣ ਭੈਣੀਵਾਲਾ, ਸੁਖਮੀਤ ਸਿੰਘ, ਸਤਨਾਮ ਸਿੰਘ ਸੱਤਾ ਜਸਪਾਲ, ਕਾਲਾ ਰਿਆਲੀ, ਮਨਦੀਪ ਸਿੰਘ ਰਾਜਨ, ਅਕਾਸ਼ਦੀਪ ਸਿੰਘ, ਜਸਮੇਲ ਸਿੰਘ ਜੋਧੇ, ਦਵਿੰਦਰ ਧਾਰੀਆ ਸਿਡਨੀ ਆਦਿ ਨੇ ਗਾਇਕੀ ਦੇ ਜੌਹਰ ਦਿਖਾਏ।
ਇੰਟਰਨੈਸ਼ਨਲ ਕਵੀਸ਼ਰੀ ਜਥਾ ਪਾਠਕ ਭਰਾ ਧਨੌਲੇ ਵਾਲੇ ਅਤੇ ਗੁਰਤਾਜ ਸਿੰਘ, ਗੁਰਲਾਲ ਸਿੰਘ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਦੇ ਜੌਹਰ ਦਿਖਾਏ। ਜਦਕਿ ਭਾਰੀ ਬਾਰਿਸ਼ ਦੇ ਬਾਵਜੂਦ ਪੰਜਾਬ ਭਰ ਵਿਚੋਂ ਆਏ ਕਵੀਆਂ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ। ਇਸ ਦੌਰਾਨ ਮਾਂ ਬੋਲੀ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿੱਚ ਮਨਦੀਪ ਸਿੰਘ ਬੋਪਰਾਏ, ਮਾ. ਮਨਜੀਤ ਸਿੰਘ ਵੱਸੀ, ਹਰਦਰਸ਼ਨ ਸਿੰਘ ਕਮਲ, ਅਜੀਤ ਸਿੰਘ ਨਬੀਪੁਰੀ, ਚਰਨਜੀਤ ਸਿੰਘ ਚੰਨ ਝਬਾਲ, ਬਲਦੇਵ ਕ੍ਰਿਸ਼ਨ ਸ਼ਰਮਾ, ਗੁਰਪ੍ਰੀਤ ਸਿੰਘ ਰੰਗੀਨਪੁਰ, ਨਿਸ਼ਾਨ ਸਿੰਘ ਜੌੜਾ ਸੰਘਾ, ਜਗਨ ਨਾਥ ਨਿਮਾਣਾ, ਸੀਤਲ ਸਿੰਘ ਮੁਲੋਪੁਰੀ, ਬੂਟਾ ਰਾਮ ਅਜ਼ਾਦ, ਜਸਵੰਤ ਸਿੰਘ ਗਿੱਲ ਦੁਬਈ, ਨਵਦੀਪ ਸਿੰਘ ਬਦੇਸ਼ਾ, ਡਾ. ਕੁਲਵੰਤ ਸਿੰਘ ਬਾਠ, ਜਸਪਾਲ ਸਿੰਘ ਧੂਲਕਾ, ਲਖਵਿੰਦਰ ਸਿੰਘ ਮਾਨ, ਜਗਦੀਸ਼ ਸਿੰਘ ਬਮਰਾਹ, ਜਤਿੰਦਰਪਾਲ ਕੌਰ, ਸੁਰਿੰਦਰ ਖਿਲਚੀਆਂ, ਗੁਰਮੀਤ ਕੌਰ ਬੱਲ, ਰਮੇਸ਼ ਕੁਮਾਰ ਜਾਨੂੰ ਬਟਾਲਾ, ਸਰਬਜੀਤ ਸਿੰਘ ਪੱਡਾ, ਅਜੀਤ ਸਠਿਆਲਵੀ, ਬਲਦੇਵ ਸਿੰਘ, ਸ਼ਿੰਗਾਰਾ ਸਿੰਘ ਸਠਿਆਲਾ, ਸੁਖਰਾਜ ਸਿੰਘ ਬੱਲ, ਬਲਬੀਰ ਸਿੰਘ ਬੀਰ, ਅਮਰਜੀਤ ਸਿੰਘ ਘੱਕ, ਬਲਵਿੰਦਰ ਸਿੰਘ ਅਠੌਲਾ, ਨਿਸ਼ਾਨ ਸਿੰਘ ਤਰਨ ਤਾਰਨ, ਅੰਤਰਜੀਤ ਸਿੰਘ ਭੱਠਲ, ਪ੍ਰੀਤ ਪਾਠਕ, ਪ੍ਰੋ. ਮਿੱਠੂ ਧਨੋਲਾ ਆਦਿ ਨੇ ਰਚਨਾਵਾਂ ਪੇਸ਼ ਕੀਤੀਆਂ।