ताज़ा खबरपंजाब

ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਅੰਮ੍ਰਿਤਸਰ ਦਿੱਲੀ ਹਾਈਵੇ ਮਾਰਗ ਨਿਜਰਪੁਰਾ ਟੋਲ ਪਲਾਜਾ ਮੁਕੰਮਲ ਬੰਦ ਰਿਹਾ : ਕਿਸਾਨ ਆਗੂ

ਜੰਡਿਆਲਾ ਗੁਰੂ 30 ਸਤੰਬਰ (ਕੰਵਲਜੀਤ ਸਿੰਘ ਲਾਡੀ/ਦਵਿੰਦਰ ਸਿੰਘ ਸਹੋਤਾ) : ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਨਿਜਰਪੁਰਾ ਟੋਲ ਪਲਾਜਾ ਕਿਸਾਨੀ ਮੰਗਾਂ ਨੂੰ ਲੈ ਕੇ ਬੰਦ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਮੰਗਲ ਸਿੰਘ ਰਾਮਪੁਰਾ ਰੁਪਿੰਦਰ ਸਿੰਘ ਸੁਲਤਾਨਵਿੰਡ ਅੰਗਰੇਜ਼ ਸਿੰਘ ਚਾਟੀ ਵਿੰਡ ਨਰਿੰਦਰ ਸਿੰਘ ਕੋਟਲਾ ਬਾਮਾ ਮੁਖਤਾਰ ਸਿੰਘ ਉਮਰੇਵਾਲ ਹਰਜੀਤ ਸਿੰਘ ਵੇਲਾ ਨੇ ਕੀਤੀ ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਪ੍ਰੈੱਸ ਸਕੱਤਰ ਗੁਰਸਾਹਿਬ ਸਿੰਘ ਚਾਟੀਵਿੰਡ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਹਰਦੋ ਝੰਡੇ ਨੇ ਕਿਹਾ ਕਿ ਹੜਾਂ ਕਾਰਨ ਪੰਜਾਬ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਜਿਸ ਟਿਊਬਵੈਲੀ ਦਾ ਖਰਾਬ ਹੋ ਜਾਣਾ ਜਮੀਨੀ ਪੱਧਰ ਖਰਾਬ ਹੋ ਜਾਣਾ ਮਕਾਨਾ ਦਾ ਢੈਹ ਢੇਰੀ ਹੋ ਜਾਣਾ ਫਸਲਾਂ ਬਿਲਕੁਲ ਖਤਮ ਹੋ ਜਾਣੀਆਂ ਅਤੇ ਜਾਨੀ ਮਾਲੀ ਨੁਕਸਾਨ ਵੀ ਹੋ ਜਾਣਾ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ 6800 ਰੁਪਏ ਪ੍ਰਤੀ ਏਕੜ ਐਲਾਨ ਕਰਕੇ ਕਿਸਾਨਾਂ ਨਾਲ ਕੋਜਾ ਮਜ਼ਾਕ ਕੀਤਾ ਉਥੇ ਹੀ ਅੱਜ ਪੰਜਾਬ ਸਰਕਾਰ ਨੇ ਹਾਲੀ ਤੱਕ ਨੁਕਸਾਨ ਦੇ ਮੁਆਵਜੇ ਸਬੰਧੀ ਕੋਈ ਵੀ ਐਲਾਨ ਨਹੀਂ ਕੀਤਾ।

 

ਇਸ ਮੌਕੇ ਕਿਸਾਨਾਂ ਬੋਲਦਿਆਂ ਸਰਕਾਰ ਤੋਂ ਪ੍ਰਤੀ ਏਕੜ ਇਕ ਲੱਖ ਰੁਪਏ ਦੀ ਮੰਗ ਕਰਦਿਆਂ ਵੱਖ ਵੱਖ ਜਿਲਿਆਂ ਵਿੱਚ ਜਿਵੇਂ ਮੁਕਤਸਰ ਫਾਜ਼ਿਲਕਾ ਆਦਿ ਇਲਾਕਿਆਂ ਚ ਨਕਲੀ ਬੀਜਾ ਕਾਰਨ ਕਿਸਾਨਾਂ ਦੇ ਚਿੱਟੀ ਮੱਖੀ ਦੇ ਤੇਲੇ ਨਾਲ ਨਰਮੇ ਦੀ ਫਸਲ ਨੂੰ ਵਾਹਣਾ ਪਿਆ ਜਿਸ ਕਾਰਨ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਚੁੱਕਾ ਇਹਨਾਂ ਸਾਰੀਆਂ ਫਸਲਾਂ ਨੂੰ ਲੈ ਕੇ ਸਰਕਾਰ ਗਰਦੌਰੀ ਕਰਾ ਕੇ ਬਣਦਾ ਯੋਗ ਮੌਆਵਜਾ ਦੇਵੇ ਕਿਸਾਨ ਆਗੂਆਂ ਬੋਲਦਿਆਂ ਕਿਹਾ ਕਿ ਪਿਛਲੇ ਲੰਮੇ ਸਕਿਨ ਦੀ ਬਿਮਾਰੀ ਫੈਲਣ ਕਾਰਨ ਪਸ਼ੂ ਧਨ ਦਾ ਬਹੁਤ ਜਿਆਦਾ ਨੁਕਸਾਨ ਹੋ ਚੁੱਕਾ ਪਰ ਸਰਕਾਰ ਅੱਜ ਤੱਕ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਸਹਿਕਾਰੀ ਅਤੇ ਦੂਸਰੀਆਂ ਬੈਂਕਾਂ ਵੱਲੋਂ ਕਿਸਾਨਾਂ ਨੂੰ ਲਿਮਿਟਾਂ ਦੇ ਸੰਮਣ ਭੇਜ ਕੇ ਬਿਨਾਂ ਵਜਹਾ ਤੰਗਤੰਗ ਪਰੇਸ਼ਾਨ ਕਰਕੇ ਖੁਦਕੁਸ਼ੀਆਂ ਵੱਲ ਧੱਕ ਰਹੇ ਨੇ ਸਰਕਾਰ ਇਹਨਾਂ ਵੱਲੇ ਤੁਰੰਤ ਧਿਆਨ ਦੇਵੇ ਅਤੇ ਸੰਮਣ ਕਿਸਾਨਾਂ ਵੱਲ ਭੇਜਣੇ ਬੰਦ ਕਰੇ

ਇਸ ਮੌਕੇ ਜਥੇਬੰਦੀਆਂ ਦੇ ਆਗ ਦਵਿੰਦਰ ਸਿੰਘ ਚਾਟੀਵਿੰਡ ਜਗਜੀਤ ਸਿੰਘ ਸਰਾਲੀ ਮੰਡ ਹਰਜੀਤ ਸਿੰਘ ਜੌਹਲ ਸੁਰਜੀਤ ਸਿੰਘ ਵੀਲਾ ਕੈਪਟਨ ਹਰਪਾਲ ਸਿੰਘ ਮੁਖਤਾਰ ਸਿੰਘ ਬਲਾਕ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਸੂਬਾ ਪ੍ਰਧਾਨ ਨੌਜਵਾਨ ਸੰਘਰਸ਼ ਕਮੇਟੀ ਕਿਹਾ ਕਿ ਸਰਕਾਰ ਵੱਲੋਂ ਸੰਦਾ ਉੱਤੇ ਦਿੱਤੀ ਜਾਣ ਵਾਲੇ ਸਬਸਿਡੀ ਨੂੰ ਕਿਸਾਨਾਂ ਦੇ ਸਿੱਧੇ ਖਾਤਿਆਂ ਵਿੱਚ ਪਾਇਆ ਜਾਵੇ ਅਤੇ ਫਰਮਾਂ ਵੱਲੋਂ ਕੀਤੀ ਜਾ ਰਹੀ ਲੁੱਟ ਕਸੁੱਟ ਨੂੰ ਬੰਦ ਕਰਕੇ ਕਿਸਾਨਾਂ ਦੀ ਆਰਥਿਕ ਮਦਦ ਹੋ ਸਕੇ ਅਤੇ ਛੋਟੇ ਕਿਸਾਨਾਂ ਨੂੰ ਪਰਾਲੀ ਸਾਂਭਣ ਵਾਸਤੇ 6000 ਰੁਪਆ ਪਰ ਏਕੜ ਦਿੱਤਾ ਜਾਵੇ ਜਿਸ ਨਾਲ ਵਾਤਾਵਰਨ ਵੀ ਠੀਕ ਰਹਿ ਸਕੇ ਆਖਰ ਵਿੱਚ ਕਿਸਾਨ ਆਗੂਆਂ ਬੋਲਦਿਆਂ ਕਿਹਾ ਕਿ ਇਹਨਾਂ ਮੰਗਾਂ ਵੱਲ ਸਰਕਾਰ ਜਲਦੀ ਤੋਂ ਜਲਦੀ ਸਰਕਾਰ ਧਿਆਨ ਦੇਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਡੇ ਸੰਘਰਸ਼ ਕਰ ਲਈ ਮਜਬੂਰ ਹੋਵੇਗਾ ਇਸ ਮੌਕੇ ਇਸ ਮੌਕੇ ਕਿਸਾਨ ਆਗੂ ਕਾਬਲ ਸਿੰਘ ਬਲਵੰਤ ਸਿੰਘ ਪੰਡੋਰੀ ਪਰਮਜੀਤ ਸਿੰਘ ਬਾਊਪੁਰ ਬਾਬਾ ਬਚਿੱਤਰ ਸਿੰਘ ਮਨਜੀਤ ਸਿੰਘ ਸੋਨੂ ਮਾਹਲ ਜਸਬੀਰ ਸਿੰਘ ਸਤਨਾਮ ਸਿੰਘ ਜੰਡਿਆਲਾ ਸੰਦੀਪ ਸਿੰਘ ਮਿੱਠਾ ਕੁਲਦੀਪ ਸਿੰਘ ਮੋਹਲੇ ਕੇ ਬਲਕਾਰ ਸਿੰਘ ਬੱਦੋਵਾਲ ਕਾਰਜ ਸਿੰਘ ਰਾਮਪੁਰਾ ਸਰਪੰਚ ਸੁਖਚੈਨ ਸਿਂੰਘ ਸੁਖਦੇਵ ਸਿੰਘ ਰਾਜਪਾਲ ਸਿੰਘ ਸੁਲਤਾਨਵਿੰਡ ਮਿਲਖਾ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ|

Related Articles

Leave a Reply

Your email address will not be published.

Back to top button