ਜੰਡਿਆਲਾ ਗੁਰੂ, 01 ਜਨਵਰੀ (ਕੰਵਲਜੀਤ ਸਿੰਘ ਲਾਡੀ) : ਨਵੇਂ ਸਾਲ ਦੀ ਪਹਿਲੀ ਦਸਤਕ ਮੌਕੇ ਪ੍ਰੈਸ ਸਘੰਰਸ਼ ਜਰਨਲਿਸਟ ਐਸੋਸੀਏਸ਼ਨ ਆਲ ਇੰਡੀਆ ਦੇ ਪ੍ਰਧਾਨ ਸੰਜੀਵ ਕੁਮਾਰ ਪੁੰਜ ਦੀ ਯੋਗ ਅਗਵਾਈ ਹੇਠ ਅਤੇ ਜੰਡਿਆਲਾ ਗੁਰੂ ਦੇ ਪ੍ਰਧਾਨ ਰਾਮ ਸਰਨਜੀਤ ਸਿੰਘ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਤਾਲ ਰੈਸਟੋਰੈਂਟ ਵਿਖੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਦਾ ਅਗਾਜ਼ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸੰਜੀਵ ਕੁਮਾਰ ਪੁੰਜ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਨੂੰ ਨਿਰਪੱਖ ਹੋ ਕਿ ਇਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਆਮ ਪਬਲਿਕ ਦੀਆਂ ਮੁਸਕਲਾਂ ਨੂੰ ਸਰਕਾਰ ਦੇ ਸਾਹਮਣੇ ਲਿਉਣ ਲਈ ਕੰਮ ਕਰਨਾ ਚਾਹੀਦਾ ਹੈ ਤੇ ਓਨਾ ਦੀਆ ਖਬਰਾਂ ਨੂੰ ਪ੍ਰਕਾਸ਼ਿਤ ਕਰਕੇ ਸੁੱਤੇ ਹੋਏ ਪ੍ਰਸ਼ਾਸਨ ਨੂੰ ਜੁਗਾਉਣ ਦਾ ਕੰਮ ਕਰਨਾ ਚਾਹੀਦਾ ਹੈ।
ਬਹੁਤ ਲੋੜ ਹੈ ਤਾਂ ਜੋ ਡਿੱਗਦੇ ਜਾਂਦੇ ਕੈਰੀਅਰ ਨੂੰ ਬਚਾਇਆ ਜਾ ਸਕੇ I ਅੱਗੇ ਜ਼ਿਲਾ ਪ੍ਰਧਾਨ ਹੈ, ਹਰਪ੍ਰੀਤ ਸਿੰਘ ਸਿੰਧਬਾਜ ਨੇ ਆਪਣੇ ਕੀਮਤੀ ਸੁਝਾਵਾਂ ਰਾਹੀਂ ਪੱਤਰਕਾਰਾਂ ਨੂੰ ਸੰਦੇਸ਼ ਦਿੱਤਾ ਕਿ ਸਾਰੇ ਪੱਤਰਕਾਰਾਂ ਨੂੰ ਰਲ ਮਿਲ ਕੇ ਭ੍ਰਿਸ਼ਟ ਹੋ ਚੁੱਕੇ ਸਿਸਟਮ ਨੂੰ ਆਪਣੀ ਕਲਮ ਦੀ ਤਾਕਤ ਨਾਲ ਸੁਧਾਰਨ ਦਾ ਯਤਨ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਸੁਖ ਦਾ ਸਾਹ ਮਿਲ ਸਕੇ ਇਸ ਮੌਕੇ ਜੰਡਿਆਲਾ ਗੁਰੂ ਤੋਂ ਪ੍ਰਧਾਨ ਰਾਮ ਸ਼ਰਨਜੀਤ ਸਿੰਘ ਨੇ ਸਮੂਹ ਪੱਤਰਕਾਰਾਂ ਵੀਰਾਂ ਨੂੰ ਇਸ ਮੀਟਿੰਗ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਅਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ ਤੇ ਪ੍ਰਧਾਨ ਸੰਜੀਵ ਕੁਮਾਰ ਪੁੰਜ, ਹਰਪ੍ਰੀਤ ਸਿੰਘ ਸਿੰਦਬਾਦ , ਰਾਮ ਸ਼ਰਨਜੀਤ ਸਿੰਘ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਾਂਝੇ ਤੌਰ ਤੇ ਕੇਕ ਕੱਟਿਆ ਗਿਆ।
ਇਸ ਮੌਕੇ ਤੇ ਨਿਰਮਲ ਸਿੰਘ ਚੌਹਾਨ, ਮਲਕੀਤ ਸਿੰਘ ਸੱਗੂ,ਕੰਵਲਜੀਤ ਸਿੰਘ ਲਾਡੀ,ਕੁਲਦੀਪ ਸਿੰਘ ਡੱਡਵਾਲ ,ਹਰਿੰਦਰ ਸਿੰਘ ਡੱਡਵਾਲ, ਕੁਲਜੀਤ ਸਿੰਘ ਐੱਮ ਏ, ਰਜੇਸ਼ ਪਾਠਕ, ਕੁਲਵੰਤ ਸਿੰਘ ਵਿਰਦੀ, ਸੁਖਜਿੰਦਰ ਸਿੰਘ ਸੋਨੂੰ, ਸੋਨੂੰ ਬੇਦੀ,ਸਰਦੂਲ ਸਿੰਘ ਡੱਡਵਾਲ, ਸੁਨੀਲ ਗੁਪਤਾ ,ਨੀਰਜ ਮਲਹੋਤਰਾ,ਹਰਨੀਤ ਸਿੰਘ, ਮੁਕੇਸ਼ ਬੇਦੀ, ਪਰਦੀਪ ਗੋਇਲ, ਨਤੀਸ਼ ਜੋਸ਼ੀ,ਗੌਰਵ ਜੋਸ਼ੀ, ਆਦਿ ਸਮੂਹ ਪੱਤਰਕਾਰ ਭਾਈਚਾਰਾ ਹਾਜ਼ਰ ਸੀ I