ਅੰਮ੍ਰਿਤਸਰ/ਜੰਡਿਆਲਾ ਗੁਰੂ, 19 ਅਕਤੂਬਰ (ਕੰਵਲਜੀਤ ਸਿੰਘ) : ਰਾਮਲੀਲਾ ਇਲਾਕਾ ਗੁਰੂ ਕੀ ਵਡਾਲੀ ਛੇਹਾਰਟਾ ਦੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿੱਛਲੇ ਕਾਫੀ ਲੰਬੇ ਸਮੇਂ ਤੋਂ ਨਵਰਾਤਿਆਂ ਵਿੱਚ ਨੌਜਵਾਨਾਂ ਵੱਲੋਂ ਕਰਵਾਈ ਜਾਂਦੀ ਹੈ ਅਤੇ ਇਲਾਕਾ ਵਾਸੀਆਂ ਦਾ ਪੂਰਾ ਸਹਿਯੋਗ ਰਹਿਦਾਂ ਹੈ। ਰਾਮਲੀਲਾ ਦੀ ਸ਼ੁਰੂਆਤ ਵਿੱਚ ਰਿਬਨ ਕੱਟਣ ਦੀ ਰਸਮ ਪ੍ਰਸਿੱਧ ਸੋਸ਼ਲ ਵਰਕਰ ਪਰਵਿੰਦਰ ਕੌਰ ਅਤੇ ਪ੍ਰਸਿੱਧ ਸਮਾਜ ਸੇਵੀ ਓਮ ਪ੍ਰਕਾਸ਼ ਗੱਬਰ ਨੇ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮਾਜ ਸੇਵੀ ਮੈਡਮ ਪਰਵਿੰਦਰ ਕੌਰ ਨੇ ਦੱਸਿਆ ਕਿ ਇਹ ਇਲਾਕਾ ਗੁਰੂ ਕੀ ਵਡਾਲੀ ਦੇ ਨੌਜਵਾਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਉਹਨਾਂ ਨੂੰ ਇੱਕ ਵਧੀਆ ਸਟੇਜ ਦੇ ਰਹੇ ਹਨ ਅਤੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਦੀ ਮੰਡਲੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੋ ਵੀ ਨੌਜਵਾਨ ਨਸ਼ਾ ਕਰਦੇ ਹਨ ਉਹਨਾਂ ਨੂੰ ਨਸ਼ਾ ਤਿਆਗਣਾ ਚਾਹੀਦਾ ਹੈ ਅਤੇ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ।
ਸ੍ਰੀ ਓਮ ਪ੍ਰਕਾਸ਼ ਗੱਬਰ ਨੇ ਵੀ ਨੌਜਵਾਨਾਂ ਨੂੰ ਨਸ਼ਾ ਮੁਕਤ ਪੰਜਾਬ ਬਾਰੇ ਵਧੀਆ ਪ੍ਰੇਰਨਾ ਦਿੱਤੀ। ਨਾਲ ਹੀ ਆਏ ਹੋਏ ਮਹਿਮਾਨਾਂ ਨੇ ਰਾਮਲੀਲਾ ਮੰਡਲੀ ਦੀ ਹੌਸਲਾ ਫਜਾਈ ਕੀਤੀ ਅਤੇ ਰਾਮਲੀਲਾ ਮੰਡਲੀ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ। ਗੁਰੂ ਕੀ ਵਡਾਲੀ ਦੀ ਰਾਮਲੀਲਾ ਮੰਡਲੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ। ਇਸ ਮੌਕੇ ਰਾਮਲੀਲਾ ਮੰਡਲੀ ਦੇ ਪ੍ਰਧਾਨ ਮੁਖਤਿਆਰ ਸਿੰਘ ,ਵਾਈਸ ਪ੍ਰਧਾਨ ਗੋਰਾ ਵਡਾਲੀ ,ਸਤਨਾਮ ਸਿੰਘ, ਸੋਨੂ, ਬੱਬੂ ਸ਼ਿਵ ਸਾਗਰ , ਜੋਗੀ ਵਡਾਲੀ,ਸੋਨੂ ਖੰਡ ਵਾਲਾ, ਪੱਤਰਕਾਰ ਮਨਜੀਤ ਸਿੰਘ ਅਤੇ ਰਾਮਲੀਲਾ ਮੰਡਲੀ ਦੀ ਸਮੂਹ ਟੀਮ ਦੇ ਮੈਂਬਰ ਹਾਜ਼ਰ ਸਨ।