ਅੰਮ੍ਰਿਤਸਰ/ਜੰਡਿਆਲਾ ਗੁਰੂ, 29 ਮਾਰਚ (ਕੰਵਲਜੀਤ ਸਿੰਘ) : ਗੁਰੂ ਨਗਰੀ ਅੰਮ੍ਰਿਤਸਰ ਦੇ ਵਿਰਾਸਤੀ ਨਹਿਰ ਤਾਰਾਂ ਵਾਲਾ ਪੁਲ ਜਿੱਥੋਂ ਪਹਿਲੀ ਵਾਰੀ ਬਿਜਲੀ ਪੈਦਾ ਕਰਕੇ ਅੰਮ੍ਰਿਤਸਰ ਨੂੰ ਦਿੱਤੀ ਸੀ ਤੇ ਇਸੇ ਹੀ ਨਹਿਰ ਦੇ ਵਿੱਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਤੇ ਪੰਜ ਸਰੋਵਰਾਂ ਨੂੰ ਜਲ ਜਾਂਦਾ ਤੇ ਇਸੇ ਹੀ ਨਹਿਰ ਵਿੱਚੋਂ ਦੁਰਗਿਆਨਾ ਮੰਦਰ ਨੂੰ ਜਲ ਜਾਂਦਾ ਹੈ ਨਹਿਰ ਦੇ ਆਲੇ ਦੁਆਲੇ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ ਜਿਸਦਾ ਜਾਇਜ਼ਾ ਲੈਣ ਦੇ ਲਈ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਇਸ ਨਹਿਰ ਦੀ ਸਾਫ ਸਫਾਈ ਕਰਾਉਣ ਦੇ ਲਈ ਉੱਗੇ ਸਮਾਜ ਸੇਵੀ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਇਸ ਦਾ ਮੁੱਦਾ ਚੁੱਕਿਆ ਸੀ
ਅਤੇ ਅੱਜ ਅਸੀਂ ਉਹ ਸਾਫ ਸਫਾਈ ਦੇ ਕੰਮਾਂ ਦਾ ਜਾਇਜ਼ਾ ਲੈਣ ਆਏ ਹਾਂ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉੱਗੇ ਸਮਾਜ ਸੇਵੀ ਸਰਬਜੀਤ ਸਿੰਘ ਸੋਨੂ ਜੰਡਿਆਲਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰੂ ਨਗਰੀ ਦੇ ਐਮਪੀ ਗੁਰਜੀਤ ਸਿੰਘ ਔਜਲਾ ਨੇ ਨਹਿਰ ਦੀ ਸਾਫ ਸਫਾਈ ਦੇ ਲਈ ਮਨਰੇਗਾ ਤੋਂ 20 ਲੱਖ 80 ਹਜਾਰ ਰੁਪਆ ਮਨਜ਼ੂਰ ਕਰਵਾਇਆ ਸੀ ਜਿਸ ਦੀ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ ਤੇ ਨਹਿਰ ਦੇ ਆਲੇ ਦੁਆਲੇ ਵੀ ਬਹੁਤ ਹੱਦ ਤੱਕ ਸਾਫ ਸਫਾਈ ਦਾ ਕੰਮ ਹੋ ਚੁੱਕਿਆ ਹੈ
ਅਤੇ ਜਿੱਥੋਂ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਉੱਥੇ ਵੀ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ ਤੇ ਸੋਨੂ ਜੰਡਿਆਲਾ ਨੇ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਨੂੰ ਦੱਸਿਆ ਕਿ ਉਹ ਪਾਣੀ ਵਿੱਚ ਗੰਦਗੀ ਨਾ ਪਾਉਣ ਆਖਰ ਵਿੱਚ ਐਮਪੀ ਔਜਲਾ ਨੇ ਵਹਿਮਾ ਭਰਮਾਂ ਵਿੱਚ ਫਸੇ ਹੋਏ ਲੋਕਾਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਪਾਣੀ ਪਰਮਾਤਮਾ ਵੱਲੋਂ ਬਖਸ਼ੀ ਹੋਈ ਇੱਕ ਅਨਮੋਲ ਦਾਤ ਹੈ ਉਸ ਵਿੱਚ ਗੰਦਗੀ ਨਾ ਪਾਓ ਪਾਣੀ ਸਾਡਾ ਜੀਵਨ ਹੈ ਇਸ ਦੀ ਕਦਰ ਕਰੋ ਇਸ ਮੌਕੇ ਤੇ ਹਾਜ਼ਰ ਅੰਗਰੇਜ਼ ਸਿੰਘ ਜਸਪਾਲ ਸਿੰਘ ਸੋਨੀ ਸਕੱਤਰ ਸਿੰਘ ਭੱਟੀ ਬਾਜ ਸਿੰਘ ਬਿਕਰਮ ਸਿੰਘ ਰਣਜੀਤ ਸਿੰਘ ਜਤਿੰਦਰ ਸਿੰਘ ਜੱਸਾ ਆਦਿ ਹਾਜ਼ਰ ਸਨ।