ਅੰਮ੍ਰਿਤਸਰ/ ਜੰਡਿਆਲਾ ਗੁਰੂ, 06 ਦਸੰਬਰ (ਕੰਵਲਜੀਤ ਸਿੰਘ) : ਕਮਿਸ਼ਨਰ ਆਫ਼ ਪੁਲਿਸ ਅੰਮ੍ਰਿਤਸਰ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਸ਼੍ਰੀਮਤੀ ਅਮਨਦੀਪ ਕੌਰ ਪੀ ਪੀ ਐਸ ਵਧੀਕ ਕਮਿਸ਼ਨਰ ਪੁਲਿਸ ਟ੍ਰੈਫ਼ਿਕ ਵਲੋਂ ਇੰਸਪੈਕਟਰ ਪਰਵੀਨ ਕੁਮਾਰੀ ਅਤੇ ਐਸ ਆਈ ਜਸਪਾਲ ਸਿੰਘ ਵਲੋਂ ਅਮ੍ਰਿਤਸਰ ਦੇ ਭੰਡਾਰੀ ਪੁੱਲ ਤੇ ਸਪੈਸ਼ਲ ਚੈਕਿੰਗ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੈਫਿਕ ਇੰਸਪੈਕਟਰ ਪ੍ਰਵੀਨ ਕੁਮਾਰੀ ਅਤੇ ਐਸ ਆਈ ਜਸਪਾਲ ਸਿੰਘ ਨੇ ਦੱਸਿਆ ਕਿ ਜਿਨਾਂ ਲੋਕਾਂ ਦੀਆਂ ਗੱਡੀਆਂ, ਕਾਰਾਂ ਦੇ ਸ਼ੀਸ਼ੇ ਕਾਲੇ, ਬਲੈਕ ਫਿਲਮਾਂ, ਸੀਟ ਬੈਲਟ ਅਤੇ ਬਿਨਾਂ ਕਾਗਜ਼ਾਤ ਜੋ ਲੋਕ ਗੱਡੀਆਂ ਚਲਾ ਰਹੇ ਹਨ ਉਹਨਾਂ ਦੇ ਚਲਾਨ ਕੀਤੇ ਗਏ ਅਤੇ ਜੋ ਲੋਕ ਟੂ ਵੀਲਰ ਬਿਨਾਂ ਹੈਲਮਟ, ਟਰਿਪਲਿੰਗ, ਬਿਨਾਂ ਲਾਈਸਂਸ, ਬਿਨਾਂ ਆਰਸੀ, ਬਿਨਾਂ ਇਨਸ਼ੋਰਂਸ ਅਤੇ ਜਿਨਾਂ ਦੇ ਬੁਲੇਟ ਮੋਟਰਸਾਈਕਲਾਂ ਤੇ ਪਟਾਖੇ ਚਲਦੇ ਹਨ ਉਹਨਾਂ ਦੇ ਵੀ ਚਲਾਨ ਕਤੇ ਗਏ ਅਤੇ ਨਾਲ ਹੀ ਵਾਹਨ ਚਾਲਕਾਂ ਨੂੰ ਟਰੈਫਿਕ ਪੁਲਿਸ ਵੱਲੋਂ ਅਪੀਲ ਕੀਤੀ ਗਈ ਕਿ ਉਹ ਆਪਣੇ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ।