ਜੰਡਿਆਲਾ ਗੁਰੂ, 23 ਜੁਲਾਈ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਅੱਜ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਅਹਿਸਾਸ ਕਿਸ਼ਨਪੁਰੀ ਫਾਊਂਡੇਸ਼ਨ ਅਤੇ ਸੇਂਟ ਸੋਲਜਰ ਸਕੂਲ ਦੇ ਬੱਚਿਆਂ ਨੇ ਆਪਣੀ ਹਰਿਆਲੀ ਪ੍ਰਾਜੈਕਟ ਅਧੀਨ ਸਰਕਾਰ ਵੱਲੋਂ ਚਲਾਈ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਨਾਲ ਚੱਲ ਕੇ ਬੂਟਾ ਲਾਉਣ ਦਾ ਆਗਾਜ਼ ਕੀਤਾ ਅਤੇ ਬੱਚਿਆਂ ਤੇ ਸਟਾਫ਼ ਨੇ ਪ੍ਰਣ ਲਿਆ ਕਿ ਇਸ ਮੌਸਮ ਵਿੱਚ ਲਗਪਗ 10 ਹਜ਼ਾਰ ਬੂਟੇ ਲਗਾਵਾਂਗੇ । ਇਸ ਮੁਹਿੰਮ ਨੂੰ ਉਦੋਂ ਹੋਰ ਮਜ਼ਬੂਤੀ ਮਿਲੀ ਜਦੋਂ ਫਾਰੈਸਟ ਮਹਿਕਮੇ ਦੇ ਡੀ.ਐਫ.ਓ ਰਾਜੇਸ਼ ਗੁਲਾਟੀ ਦੀ ਪੂਰੀ ਟੀਮ ,ਰੋਟਰੀ ਕਲੱਬ ਅੰਮ੍ਰਿਤਸਰ ,ਆਸਥਾ ਦੀ ਪੂਰੀ ਟੀਮ, ਪਵਨ ਚਿੰਤਨ ਧਾਰਾ ਆਸ਼ਰਮ ਦੀ ਪੂਰੀ ਟੀਮ ਸ੍ਰੀ ਰਜਿੰਦਰ ਰਿਖੀ ਦੀ ਅਗਵਾਈ ਹੇਠ ਸਕੂਲ ਵਿੱਚ ਪਹੁੰਚੀ । ਇਸ ਮੁਹਿੰਮ ਦਾ ਆਗਾਜ਼ ਕੈਬਨਿਟ ਮੰਤਰੀ ਸ.ਹਰਭਜਨ ਸਿੰਘ ਈਟੀਓ ਪੰਜਾਬ ਨੇ ਪੌਦਾ ਲਗਾ ਕੇ ਕੀਤਾ।ਉਨ੍ਹਾਂ ਨੇ ਡਾ ਮੰਗਲ ਸਿੰਘ ਕਿਸ਼ਨਪੁਰੀ ਵੱਲੋਂ ਚਲਾਈ ਇਸ ਮੁਹਿੰਮ ਦੀ ਪੁਰਜ਼ੋਰ ਸ਼ਲਾਘਾ ਕੀਤੀ ਤੇ ਇਸ ਮੁਹਿੰਮ ਨੂੰ ਪੰਜਾਬ ਸਰਕਾਰ ਦੀ ਮੁਹਿੰਮ ਹੀ ਦੱਸਿਆ ਤੇ ਕਿਹਾ ਕਿ ਸੇਂਟ ਸੋਲਜਰ ਸਕੂਲ ਦਾ ਇਸ ਮੁਹਿੰਮ ਵਿਚ ਅਹਿਮ ਯੋਗਦਾਨ ਹੈ।
ਇਸ ਮੌਕੇ ਤੇ ਰੋਟਰੀ ਕਲੱਬ ਵੱਲੋਂ ਅਸ਼ਵਨੀ ਅਵਸਥੀ (ਪ੍ਰਧਾਨ),ਅਮਨ ਸ਼ਰਮਾ ਸੈਕਰੇਟਰੀ,ਪਰਮਜੀਤ ਸਿੰਘ, ਐਚ ਐਸ ਜੋਗੀ,ਜਤਿੰਦਰ ਸਿੰਘ,ਮਮਤਾ ਅਰੋੜਾ,ਹਰਦੇਸ਼ ਦੇਵ ਸਾਈ, ਅਸ਼ੋਕ ਸ਼ਰਮਾ, ਮਨਿੰਦਰ ਸਿੰਘ ਪ੍ਰਧਾਨ, ਮਨਮੋਹਨ ਸਿੰਘ, ਸੁਖਵਿੰਦਰਪਾਲ ਸਿੰਘ,ਬਲਦੇਵ ਸਿੰਘ ਸੰਧੂ ਲੁਹਾਰਕਾ, ਕੇ.ਐਸ. ਚੱਠਾ, ਦਵਿੰਦਰ ਸਿੰਘ, ਪਵਨ ਚਿੰਤਨ ਧਾਰਾ ਤੋਂ ਰਾਜੇਸ਼ ਗੁਲਾਟੀ,ਸੁਰਿੰਦਰ ਫਰਿਸ਼ਤਾ ਉਰਫ ਘੁੱਲੇਸ਼ਾਹ,ਅਵਤਾਰ ਦੀਪਕ ਗਾਇਕ,ਰਜਿੰਦਰ ਰਿਖੀ, ਦੀਪਕ ਮੇਹਰ,ਰੋਹਿਤ ਕੇਸਰੀ,ਕਰਨ ਮਲਹੋਤਰਾ,ਸਜਨ ਗਰਗ, ਦੀਵਾਤ ਸ਼ਰਮਾ, ਜਤਿਨ ਰਾਏ,ਕੁਲਵਿੰਦਰ ਸਿੰਘ, ਬਿੱਟੂ ਬਲਰਾਜ ਰਾਜਾ,ਸੁਮੀਤ ਕਾਲੀਆ,ਕਾਰਤਿਕ ਰਿਖੀ, ਡੀ ਕੇ ਰੈਡੀ, ਹੇਮਦੀਪ ਸ਼ਰਮਾ, ਸੰਜੀਵ ਸ਼ਰਮਾ, ਮਨੀਸ਼, ਕਿਸ਼ਨਪੁਰੀ ਫਾਊਂਡੇਸ਼ਨ ਵੱਲੋਂ ਪ੍ਰਿੰਸੀਪਲ ਅਮਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ,ਕੋਆਰਡੀਨੇਟਰ ਨਿਲਾਕਸ਼ੀ ਗੁਪਤਾ, ਬਲਬੀਰ ਸਿੰਘ ਸਾਬਕਾ ਸਰਪੰਚ ,ਪ੍ਰਲਾਦ ਸਿੰਘ, ਸੁਤਨਾਮ ਸਿੰਘ,ਕੁਲਦੀਪ ਸਿੰਘ, ਜਸਬੀਰ ਸਿੰਘ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ,ਨਵਜੀਤ ਕੌਰ,ਵਰਿੰਦਰ ਸਿੰਘ ਆਦਿ ਹਾਜ਼ਰ ਸਨ।