ताज़ा खबरपंजाब

ਅਸਤਘਾਟ ਬਿਆਸ ਦੀ ਗੋਲਕ ਦੇ ਮਾਮਲੇ ਵਿਚ ਇਨਸਾਫ਼ ਨਾ ਮਿਲਣ ‘ਤੇ ਚਾਰ ਮੈਂਬਰ ਟੈਂਕੀ ‘ਤੇ ਚੜ੍ਹੇ

ਬਾਬਾ ਬਕਾਲਾ ਸਾਹਿਬ, 11 ਸਤੰਬਰ (ਸੁਖਵਿੰਦਰ ਬਾਵਾ) : ਅੱਜ ਸਵੇਰੇ ਪੁਲੀਸ ਪ੍ਰਸ਼ਾਸਨ ਵਲੋ ਇਨਸਾਫ਼ ਨਾ ਮਿਲਣ ਕਾਰਨ ਅਸਤਘਾਟ ਬਿਆਸ ਵਿਚ ਸੇਵਾ ਕਰਦੇ ਇਕ ਪਰਿਵਾਰ ਦੇ ਚਾਰ ਮੈਂਬਰ ਗ੍ਰਾਮ ਪੰਚਾਇਤ ਦੀ ਟੈਂਕੀ ਤੇ ਚੜ੍ਹ ਗਏ ਅਤੇ ਇਨਸਾਫ਼ ਨਾ ਮਿਲਣ ਤੱਕ ਮਰਨ ਵਰਤ ਰੱਖਣ ਦਾ ਐਲਾਨ ਕੀਤਾ।ਦੇਰ ਰਾਤ ਐਸ ਡੀ ਐਮ ਬਾਬਾ ਬਕਾਲਾ ਵਲੋ ਭਰੋਸਾ ਦੇਣ ਉਪਰੰਤ ਟੈਂਕੀ ਤੋ ਉਤਾਰ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਬਿਆਸ ਵਿਚ ਬਿਆਸ ਦਰਿਆ ਤੇ ਅਸਤਘਾਟ ਬਣਾ ਕੇ ਉੱਥੇ ਸਥਾਨਕ ਲੋਕ ਮੁਰਦਿਆਂ ਦੀਆ ਅਸਤੀਆਂ ਜਲ ਪ੍ਰਵਾਹ ਕਰਦੇ ਹਨ ਜਿੱਥੇ ਇਕ ਗੋਲਕ ਲਾਈ ਗਈ ਸੀ ਜੋ ਮੰਦਿਰ ਅਤੇ ਹੋਰ ਕੰਮਾਂ ਲਈ ਵਰਤੀ ਜਾਦੀ ਸੀ ਉੱਥੇ ਕੁਝ ਪਰਿਵਾਰ ਜੋ ਸੇਵਾ ਕਰਦੇ ਹਨ ਉਹ ਗੋਲਕ ਦੇ ਪੈਸਿਆਂ ਤੋ ਆਪਣਾ ਗੁਜ਼ਾਰਾ ਚਲਾਉਂਦੇ ਆ ਰਹੇ ਸਨ। ਪੰਚਾਇਤਾਂ ਭੰਗ ਹੋਏ ਦੋ ਮਹੀਨੇ ਤੋ ਉਪਰ ਸਮਾ ਬੀਤ ਚੁੱਕਾ ਹੈ ਪਰ ਪੰਚਾਇਤ ਵਲੋ ਗੋਲਕ ਤੇ ਕਬਜ਼ਾ ਕਰਕੇ ਉਹ ਸਾਰੇ ਪੈਸੇ ਆਪਣੇ ਕਬਜ਼ੇ ਵਿਚ ਲੈ ਲਏ ਗਏ ਸਨ ਜਿਸ ਸਬੰਧੀ ਕੋਰਟ ਕੇਸ ਵੀ ਚੱਲ ਰਿਹਾ ਹੈ ਸੇਵਾਦਾਰ ਗੁਰਇਕਬਾਲ ਨੇ ਦੱਸਿਆ ਕਿ ਪੁਲੀਸ ਥਾਣਾ ਬਿਆਸ ਵਿਚ ਧਰਮ ਅਸਥਾਨ ਦੀ ਬੇਅਦਬੀ ਕਰਨ ਅਤੇ ਕੁੱਟਮਾਰ ਕਰਨ ਸਬੰਧੀ ਸੂਚਨਾ ਦਿੱਤੀ ਸੀ ਪਰ ਪੁਲੀਸ ਦੇ ਸਬ ਡਵੀਜ਼ਨ ਪੱਧਰ ਦੇ ਪੁਲੀਸ ਅਧਿਕਾਰੀ ਦੇ ਕਹਿਣ ਤੇ ਪਹਿਲਾ ਪਰਚਾ ਦਰਜ ਕਰਨ ਵਿਚ ਦੇਰੀ ਕੀਤੀ ਫਿਰ ਉਸ ਵਿਚ ਧਰਮ ਅਸਥਾਨ ਦੀ ਬੇਅਦਬੀ ਸਬੰਧੀ ਕੋਈ ਵੀ ਧਾਰਾ ਨਹੀਂ ਲਾਈ ਗਈ ਸੀ ਉਲਟਾ ਉਕਤ ਅਧਿਕਾਰੀ ਜਿਨ੍ਹਾਂ ਲੋਕਾਂ ਨੇ ਕੁੱਟਮਾਰ ਕੀਤੀ ਸੀ ਉਨ੍ਹਾਂ ਦੀਆ ਗੱਡੀਆਂ ਵਿਚ ਬੈਠਕੇ ਆਪਣੀ ਡਿਊਟੀ ਦੀ ਕੁਤਾਹੀ ਕੀਤੀ ਜਾ ਰਹੀ ਹੈ

ਜਿਸ ਕਾਰਨ ਅੱਜ ਸਵੇਰੇ ਕਰੀਬ 6-19 ਵਜੇ ਉਸਨੇ ਪੁਲੀਸ ਥਾਣਾ ਬਿਆਸ ਅਤੇ ਕੰਟਰੋਲ ਰੂਮ ਤੇ ਫ਼ੋਨ ਕਰਨ ਉਪਰੰਤ ਕੋਈ ਕਾਰਵਾਈ ਨਾ ਹੋਣ ਤੇ ਅੱਜ ਪਰਿਵਾਰ ਸਮੇਤ ਬਿਆਸ ਟੈਂਕੀ ਤੇ ਚੜ ਗਏ ਅਤੇ ਇਨਸਾਫ਼ ਨਾ ਮਿਲਣ ਤੇ ਇਕ ਇਕ ਕਰਕੇ ਆਤਮਹੱਤਿਆ ਦੀ ਧਮਕੀ ਦਿਤੀ। ।ਇਸ ਖ਼ਬਰ ਤੋ ਬਾਅਦ ਐੱਸ ਡੀ ਐਮ ਬਾਬਾ ਬਕਾਲਾ ਰਵਿੰਦਰ ਸਿੰਘ ਅਰੋੜਾ, ਸੁਖਦੇਵ ਕੁਮਾਰ ਬੰਗੜ ਤਹਿਸੀਲਦਾਰ ਬਾਬਾ ਬਕਾਲਾ,ਡੀ ਐੱਸ ਪੀ ਬਾਬਾ ਬਕਾਲਾ ਸਵਿੰਦਰਪਾਲ ਸਿੰਘ, ਥਾਣਾ ਮੁਖੀ ਬਿਆਸ ਹਰਪਾਲ ਸਿੰਘ,ਥਾਣਾ ਮੁਖੀ ਖਿਲਚੀਆਂ ਬਿਕਰਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲੀਸ ਪਾਰਟੀ ਪਹੁੰਚ ਗਈ ਹੈ। ਪਰ ਅਜੇ ਤੱਕ ਮਾਮਲਾ ਜਿਉਂ ਦਾ ਤਿਉਂ ਹੀ ਚੱਲ ਰਿਹਾ ਹੈ।ਐੱਸ ਡੀ ਐਮ ਬਾਬਾ ਬਕਾਲਾ ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਇਹ ਲੋਕ ਕਬਰ ਤੇ ਰਹਿੰਦੇ ਸਨ ਜਿਸ ਉਪਰ ਕੁਝ ਲੋਕਾਂ ਨੇ ਕਬਜ਼ਾ ਕਰ ਲਿਆ ਸੀ ਜਿਸ ਸਬੰਧੀ ਇਹ ਪਹਿਲਾ ਵੀ ਮੇਰੇ ਕੋਲ ਆਏ ਸਨ ਪਰ ਪੁਲੀਸ ਪ੍ਰਸਾਸਨ ਵਲੋ ਧਾਰਮਿਕ ਅਸਥਾਨ ਦੀ ਬੇਅਦਬੀ ਸਬੰਧੀ ਧਾਰਾ ਨਹੀਂ ਲਾਈ ਸੀ ਜੋ ਕਿ ਪੁਲੀਸ ਨੇ ਆਖਦੇ ਧਾਰਾ ਵਿਚ ਵਾਧਾ ਕਰਨ ਉਪਰੰਤ ਦੇਰ ਰਾਤ ਉਨ੍ਹਾਂ ਨੂੰ ਹੇਠਾਂ ਉਤਾਰ ਲਿਆ ਗਿਆ ਹੈ ਅਤੇ ਮੈਡੀਕਲ ਕਰਵਾਇਆ ਜਾ ਰਿਹਾ ਹੈ।

Related Articles

Leave a Reply

Your email address will not be published.

Back to top button