ਅੰਮ੍ਰਿਤਸਰ, 11 ਜੁਲਾਈ (ਰਾਕੇਸ਼ ਨਈਅਰ ‘ਚੋਹਲਾ’) : ਵਿਦੇਸ਼ ਰਾਜ ਮੰਤਰੀ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਜਪਾ ਦੇ ਇੰਚਾਰਜ ਸ਼੍ਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਕਰਦਿਆਂ ਸ਼੍ਰੀ ਅਰਵਿੰਦ ਸ਼ਰਮਾ ਜਨਰਲ ਸੈਕਟਰੀ ਅੰਮ੍ਰਿਤਸਰ ਦਿਹਾਤੀ (ਮਜੀਠਾ) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਭਾਜਪਾ ਨੂੰ ਮਜ਼ਬੂਤ ਕਰਦਿਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੋਂ ਸਾਰੀਆਂ ਸੀਟਾਂ ਭਾਰੀ ਬਹੁਮਤ ਨਾਲ ਹਾਸਿਲ ਕਰਨ ਲਈ ਸਖਤ ਮਿਹਨਤ ਕਰਨ ਦਾ ਯਕੀਨ ਦਿਵਾਇਆ ਹੈ।ਇਸ ਮੁਲਾਕਾਤ ਦੌਰਾਨ ਸਹਿ ਇੰਚਾਰਜ ਲੋਕ ਸਭਾ ਹਲਕਾ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਜਗਮੋਹਨ ਸਿੰਘ ਰਾਜੂ ਸਹਿ ਇੰਚਾਰਜ ਪੰਜਾਬ ਦੀ ਮੌਜੂਦਗੀ ਵਿਚ ਅਰਵਿੰਦ ਸ਼ਰਮਾ ਨੇ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਪਾਪ੍ਰਤੀਆਂ ਜਿਵੇ ਕਿ ਕਰਤਾਰਪੁਰ ਲਾਂਘਾ,84 ਦੇ ਕਤਲੇਆਮ ਪੀੜਤ ਸਿੱਖਾਂ ਨੂੰ ਇਨਸਾਫ ਦਿਵਾਉਣ, ਗੁਰੂ ਤੇਗ ਬਹਾਦੁਰ ਜੀ ਦੀ ਸ਼ਤਾਬਦੀ ਧੂਮਧਾਮ ਨਾਲ ਮਨਾਉਣ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਜੀਐਸਟੀ ਮੁਕਤ ਕਰਨ ਤੋਂ ਇਲਾਵਾ ਲੋਕ ਭਲਾਈ ਸਕੀਮਾਂ ਆਯੁਸ਼ਮਾਨ ਭਾਰਤ ਯੋਜਨਾ,ਉੱਜਵਲ ਯੋਜਨਾ,ਟੈਕਸ ਵਿੱਚ ਛੋਟ, CSC ਸੈਂਟਰ ਖੋਲ੍ਹਣ,ਘਰ ਘਰ ਗ੍ਰਾਮੀਣ ਇਲਾਕਿਆਂ ਵਿੱਚ ਇੰਟਰਨੈੱਟ,ਕਿਸਾਨ ਬੀਮਾ ਯੋਜਨਾ,ਸਵੱਛ ਭਾਰਤ ਅਭਿਆਨ,
ਆਵਾਸ ਯੋਜਨਾ,ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਗ੍ਰਾਮ ਵਿਕਾਸ ਯੋਜਨਾ,ਆਦਿ ਹੋਰ ਕਈ ਸਕੀਮਾਂ ਜਿੰਨਾ ਦਾ ਹਰ ਵਰਗ ਨੂੰ ਬਹੁਤ ਫਾਇਦਾ ਪਹੁੰਚ ਰਿਹਾ ਹੈ,ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।ਭਾਜਪਾ ਦੇ ਜ਼ਿਲ੍ਹਾ ਜਨਰਲ ਸੈਕਟਰੀ ਦਿਹਾਤੀ (ਮਜੀਠਾ) ਅਰਵਿੰਦ ਸ਼ਰਮਾਂ ਨੇ ਅਰਜੁਨ ਰਾਮ ਮੇਘਵਾਲ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਵਾਲੇ ਨਾਲ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੁਆਰਾ ਹਲਕਾ ਬਾਬਾ ਬਕਾਲਾ ਦੇ ਲੋਕਾਂ ਦੀ ਰਈਆ ਪੁਲ ਦੀ ਮੰਗ ਨੂੰ ਪੂਰਾ ਕਰਨ ’ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਹਲਕਾ ਬਾਬਾ ਬਕਾਲਾ ਦੇ ਨਾਲ ਲਗਦੇ ਪਿੰਡਾਂ ਵਿੱਚ ਭਾਜਪਾ ਨੂੰ ਹੋਰ ਮਜ਼ਬੂਤੀ ਮਿਲੇਗੀ।ਉਹਨਾ ਦੱਸਿਆ ਕਿ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਮਨਜੀਤ ਸਿੰਘ ਮੰਨਾ ਵੀ ਲੋਕਾਂ ਨਾਲ ਜ਼ਮੀਨੀ ਪੱਧਰ ‘ਤੇ ਵਿਚਰ ਰਹੇ ਹਨ ਜਿਸ ਨਾਲ ਘਰ ਘਰ ਭਾਜਪਾ ਦਾ ਪ੍ਰਚਾਰ ਹੋ ਰਿਹਾ ਹੈ।ਇਸ ਮੌਕੇ ਹਲਕਾ ਮਜੀਠਾ ਦੀ ਜਿਲਾ ਟੀਮ,ਸੁਖਦੇਵ ਸਿੰਘ ਜਨਰਲ ਸਕੱਤਰ,ਸ਼੍ਰੀ ਪ੍ਰਦੀਪ ਭੁੱਲਰ ਹਲਕਾ ਇੰਚਾਰਜ ਮਜੀਠਾ,ਸੁਖਵਿੰਦਰ ਸਿੰਘ ਮੀਤ ਪ੍ਰਧਾਨ ਜ਼ਿਲਾ ਮਜੀਠਾ,ਸਵਿੰਦਰ ਸਿੰਘ ਛੱਜਲਵੱਡੀ,ਅਸੋਕ ਕੁਮਾਰ ਮੰਡਲ ਪ੍ਰਧਾਨ,ਵਿਕਰਮ ਕੁਮਾਰ ਮੰਡਲ ਪ੍ਰਧਾਨ,ਭਾਗਿਆ ਸ਼ਰਮਾ ਆਈਟੀ ਸੈੱਲ ਪ੍ਰਧਾਨ,ਉਦਭਵ ਕੁਮਾਰ ਯੁਵਾ ਮੋਰਚਾ ਪ੍ਰਧਾਨ,ਕੰਵਲਜੀਤ ਸਿੰਘ ਜਿਲਾ ਕਿਸਾਨ ਮੋਰਚਾ ਪ੍ਰਧਾਨ,ਮੰਗਾ ਸਿੰਘ ਮਾਹਲਾ ਜਿਲਾ ਕਾਰਿਜਕਾਰਣੀ ਮੈਂਬਰ ਆਦਿ ਮੌਜੂਦ ਸਨ।