ताज़ा खबरपंजाब

ਅਰਵਿੰਦ ਕੇਜਰੀਵਾਲ ਦੇ ਦਿੱਲੀ ਵਿੱਚ ਕੀਤੇ ਇਤਿਹਾਸਕ ਕ੍ਰਾਂਤੀਕਾਰੀ ਵਿਕਾਸ ਕਾਰਜਾਂ ਤੋਂ ਪੰਜਾਬੀ ਪ੍ਰਭਾਵਿਤ : ਰਣਜੋਧ ਹਡਾਣਾ

ਭੁੰਨਰਹੇੜੀ,ਪਟਿਆਲਾ, 16 ਸਤੰਬਰ (ਕ੍ਰਿਸ਼ਨ ਗਿਰ) : ਆਮ ਆਦਮੀ ਪਾਰਟੀ ਹਲਕਾ ਸਨੌਰ ਦੇ ਸੀਨੀਅਰ ਆਗੂ ਰਣਜੋਧ ਸਿੰਘ ਹਡਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ 2022 ਵਿਚ ਆਮ ਆਦਮੀ ਪਾਰਟੀ ਦਾ ਆਉਣਾ ਬਿਲਕੁੱਲ ਤੈਅ ਹੈ ਕਿਉਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਦੇ ਦਿੱਲੀ ਵਿਚ ਕੀਤੇ ਹੋਏ ਵਿਕਾਸ ਕਾਰਜਾਂ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਲੋਕ ਇਹ ਚਾਹੁੰਦੇ ਰਹੇ ਹਨ ਕਿ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਵਧੀਆ ਵਿਕਾਸ ਦੇ ਕੰਮ ਹੋਣ। ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਸਭ ਤੋਂ ਵੱਧ ਚਾਹ ਰਹੇ ਹਨ।ਪੰਜਾਬ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਤੇ ਪੂਰਾ ਵਿਸ਼ਵਾਸ ਹੈ ਕਿ ਇਹ ਪੰਜਾਬ ਦੀ ਨੁਹਾਰ ਬਦਲ ਰੱਖ ਦੇਣਗੇ। ਅਰਵਿੰਦ ਕੇਜਰੀਵਾਲ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਵ ਲਿਆ ਕੇ ਦਿੱਲੀ ਦੇ ਸਿਹਤ ਅਤੇ ਸਿੱਖਿਆ ਖੇਤਰ ਨੂੰ ਸੰਸਾਰ ਪੱਧਰ ਦਾ ਬਣਾ ਦਿੱਤਾ ਹੈ।

ਦੁਨੀਆ ਦੇ ਵੱਡੇ ਵੱਡੇ ਆਗੂ ਕੇਜਰੀਵਾਲ ਦੇ ਬਣਾਏ ਸਕੂਲ ਅਤੇ ਹਸਪਤਾਲ ਦੇਖਣ ਲਈ ਸਪੈਸਲ ਦਿੱਲੀ ਆ ਰਹੇ ਹਨ ਜੋ ਕਿ ਬਹੁਤ ਮਾਣ ਵਾਲੀ ਗੱਲ ਹੈ । ਪ੍ਰਸ਼ਾਸਨਿਕ ਭ੍ਰਿਸ਼ਟਾਚਾਰ ਖਤਮ ਕਰਕੇ ਆਮ ਜਨਤਾ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਸਰਕਾਰੀ ਕੰਮਾਂ ਵਿੱਚ ਪਾਰਦਸ਼ਤਾ ਬਣਾ ਕੇ ਅਤੇ ਭ੍ਰਿਸ਼ਟਾਚਾਰ ਖਤਮ ਕਰਕੇ ਖਰਚੇ ਘਟਾ ਕੇ ਅਤੇ ਸਹੀ ਟੈਕਸ ਪ੍ਰਣਾਲੀ ਲਾਗੂ ਕਰਕੇ ਸਰਕਾਰੀ ਖਜ਼ਾਨੇ ਨੂੰ ਵੀ ਭਰ ਦਿੱਤਾ ਹੈ। ਜਿਸ ਨਾਲ ਦਿੱਲੀ ਦੀ ਆਮ ਜਨਤਾ ਲਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਦਿੱਲੀ ਦੇ ਸਾਰੇ ਕਾਮਿਆਂ ਦੇ ਬੀਮੇ ਕਰ ਦਿਤੇ ਹਨ ਅਤੇ ਵਿਦਿਆਰਥੀਆਂ ਨੂੰ ਸਸਤੇ ਅਤੇ ਆਸਾਨ ਸਿੱਖਿਆ ਲੋਨ ਦਿਤੇ ਗਏ ਹਨ ਜੋ ਕਿ ਵਿਦਿਆਰਥੀ ਆਪਣੀ ਪੜਾਈ ਪੂਰੀ ਕਰਕੇ ਨੌਕਰੀ ਜਾ ਹੋਰ ਰੋਜਗਾਰ ਕਰ ਸਕਦੇ ਹਨ। ਇਨ੍ਹਾਂ ਕੰਮਾਂ ਤੋ ਪ੍ਰਭਾਵਿਤ ਹੋ ਕੇ ਪੰਜਾਬ ਦੇ ਲੋਕਾਂ ਨੇ ਤੀਜੀ ਧਿਰ ਦੇ ਰੂਪ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਦਾ ਮਨ ਬਣਾ ਲਿਆ ਹੈ ਅਤੇ 2022 ਵਿਚ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾ ਕੇ ਇਤਿਹਾਸ ਸਿਰਜੇਗੀ , ਇਸ ਮੌਕੇ ਉਨ੍ਹਾਂ ਨਾਲ ਸੁਖਵਿੰਦਰ ਸਿੰਘ ਬਲਮਗੜ੍ਹ ,ਰਾਜਾ ਧੰਜੂ ਸਰੁਸਤੀਗਡ਼੍ਹ, ਬਲਕਾਰ ਸਿੰਘ ਦੂਧਨ ਗੁੱਜਰਾਂ, ਵਿਕਰਮਜੀਤ ਸਿੰਘ ਹਡਾਣਾ, ਕਰਨੈਲ ਸਿੰਘ ਨਿਜ਼ਾਮਪੁਰ, ਗੁਰਮੀਤ ਸਿੰਘ ਬਾਂਗਡ਼ਾਂ, ਸਿੰਘ ਦੂਧਨ, ਅੰਕੁਸ਼ ਸ਼ਰਮਾ ਭਸਮੜਾ , ਰੂਪ ਸਿੰਘ ਘੜਾਮ, ਹਰਪਾਲ ਸਿੰਘ ਹਡਾਣਾ, ਮਨਿੰਦਰ ਸਿੰਘ ਮਲਕਪੁਰ ਆਦਿ ਹਾਜ਼ਰ ਸਨ।

Related Articles

Leave a Reply

Your email address will not be published.

Back to top button