ਚੰਡੀਗੜ੍ਹ, 20 ਜੁਲਾਈ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਸਦ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਿਸਮਰਤ ਕੌਰ ਬਾਦਲ ਸਣੇ ਅਕਾਲੀ ਆਗੂ ਹੱਥਾਂ ਵਿਚ ਤਖਤੀਆਂ ਫੜੀ ਨਜ਼ਰ ਆਏ।
ਇਸ ਦੌਰਾਨ ਕੋਲੋਂ ਲੰਘ ਰਹੇ ਕੇਂਦਰੀ ਮੰਤਰੀਆਂ ਨੂੰ ਸਿੰਘਾਂ ਦੀ ਇਹ ਮੰਗ ਪੂਰੀ ਕਰਨ ਦੀ ਅਪੀਲ ਕੀਤੀ ਗਈ। ਦੂਜੇ ਪਾਸੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ਉਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇਹ ਲੜਾਈ ਬੰਦੀ ਸਿੰਘਾਂ ਦੀ ਰਿਹਾਈ ਲਈ ਨਹੀਂ ਹੈ, ਸਗੋਂ ਅਕਾਲੀ ਦਲ ਦੇ ਵਜੂਦ ਦੀ ਹੈ।