
ਮੁਕੇਰੀਆਂ (ਜਸਵੀਰ ਸਿੰਘ ਪੁਰੇਵਾਲ) : ਅੱਜ ਮਾਤਾ ਰਾਣੀ ਚੌਕ ਜੋ ਭਾਜਪਾ ਵੱਲੋਂ ਚੋਰੀ ਛੁਪੇ ਕਿਸਾਨਾਂ ਤੋਂ ਪੁਤਲਾ ਫੂਕਿਆ ਗਿਆ ਉਸ ਦੀ ਕਿਸਾਨਾਂ ਨੂੰ ਭਿਣਕ ਪੈਂਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੁਕੇਰੀਆਂ ਦੇ ਆਗੂ ਇਕੱਠੇ ਹੋਣੇ ਸ਼ੁਰੂ ਹੋ ਗਏ ਨਾਲ ਹੋਰ ਵੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਜਿਸ ਦੇ ਦੇਖਦਿਆਂ ਸਾਰ ਹੀ ਛੇਤੀ ਤੋਂ ਛੇਤੀ ਮੀਟਿੰਗ ਖਤਮ ਕਰਕੇ ਭਾਜਪਾ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸਰਦਾਰ ਜਸਵੰਤ ਸਿੰਘ ਰੰਧਾਵਾ ਇੰਦਰਜੀਤ ਸਿੰਘ ਖਾਲਸਾ ਗੁਰਵਿੰਦਰ ਸਿੰਘ ਭਿੰਡਰ ਗੁਰਜੀਵਨ ਸਿੰਘ ਸਰਪੰਚ ਦਿਲਬਾਗ ਸਿੰਘ ਮਹਿਮੂਦਪੁਰ ਸਰਪੰਚ ਦਿਲਬਾਗ ਸਿੰਘ ਡਾਲੋਵਾਲ ਸਰਬਜੀਤ ਸਿੰਘ ਡਿੰਪਲ ਰਾਜੂ ਵੱਲੋਂ ਸਖ਼ਤ ਤਾੜਨਾ ਕੀਤੀ ਗਈ ਹੈ ਭਾਜਪਾ ਨੂੰ ਜੇਕਰ ਭਾਜਪਾ ਵਲੋਂ ਮੁਕੇਰੀਆਂ ਵਿੱਚ ਕਿਸੇ ਕਿਸਾਨ ਜਥੇਬੰਦੀ ਜਾਂ ਕਿਸੇ ਕਿਸਾਨ ਦਾ ਪੁਤਲਾ ਫੂਕਿਆ ਗਿਆ ਫੂਕਿਆ ਗਿਆ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਘਰੋਂ ਨਿਕਲਣਾ ਮੁਸ਼ਕਲ ਕਰ ਦਿੱਤਾ ਜਾਵੇਗਾ ਜੇ ਅਜਿਹੀ ਕੋਝੀ ਹਰਕਤ ਕੀਤੀ ਭਾਜਪਾ ਨੇ ਜਸਵੰਤ ਸਿੰਘ ਰੰਧਾਵਾ ਜੀ ਨੇ ਬੋਲਦਿਆਂ ਕਿਹਾ ਕਿ ਅਸੀਂ ਆਪਣੇ ਹੱਕ ਲੈ ਕੇ ਹੀ ਰਹਾਂਗੇ ਲਾਸਟ ਦਮ ਤਕ