
ਜੰਡਿਆਲਾ ਗੁਰੂ, 18 ਦਸੰਬਰ (ਕੰਵਲਜੀਤ ਸਿੰਘ) : ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ 295 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਕਾਬੂ ਕੀਤਾ। ਐਸ.ਐਚ.ਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਐਸ ਐਸ ਪੀ ਅਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ੇ ਦੇ ਸਮਗਲਰਾਂ ਨੂੰ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਦੋਸ਼ੀ ਸੰਨੀ ਪੁੱਤਰ ਤਰਸੇਮ ਸਿੰਘ ਵਾਸੀ ਜੰਡਿਆਲਾ ਗੁਰੂ 295 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਐਸ ਐਚ ਓ ਨੇ ਦੱਸਿਆ ਕਿ ਇਸ ਦੋਸ਼ੀ ਦੇ ਵਿਰੁੱਧ ਪਹਿਲਾਂ ਵੀ 6ਪਰਚੇ ਦਰਜ ਹਨ।