
ਜੰਡਿਆਲਾ ਗੁਰੂ, 10 ਦਸੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਪ੍ਰੈਸ ਸੰਘਰਸ਼ ਜਨਰਲਿਸਟਸ ਐਸੋਸੀਏਸ਼ਨ ਰਜਿ ਦਾ 12ਵਾਂ ਸਾਲਾਨਾ ਪੱਤਰਕਾਰ ਸਮਾਰੋਹ ਬੀਬੀ ਕੌਲਾਂ ਜੀ ਸਕੂਲ ਤਰਨ ਤਾਰਨ ਰੋਡ ਅੰਮ੍ਰਿਤਸਰ ਵਿਖੇ ਹੋਇਆ। ਇਸ ਸੰਮੇਲਨ ਦੇ ਮੁੱਖ ਮਹਿਮਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ਼੍ਰੀ ਓ ਪੀ ਸੋਨੀ ਸਨ। ਸ਼੍ਰੀ ਓ ਪੀ ਸੋਨੀ ਨੇ ਰੀਬਨ ਕੱਟ ਕੇ ਇਸ ਸੰਮੇਲਨ ਦਾ ਆਗਾਜ ਕੀਤਾ।
ਇਹ 12ਵੀਂ ਵਰ੍ਹੇਗੰਢ ਸੰਗਠਨ ਦੇ ਆਲ ਇੰਡੀਆ ਪ੍ਰਧਾਨ ਸੰਜੀਵ ਪੁੰਜ ਦੀ ਅਗਵਾਹੀ ਹੇਠ ਅਤੇ ਸਰਪ੍ਰਸਤ ਇੰਦਰਜੀਤ ਅਰੋੜਾ ਦੀ ਰਹਿਨੁਮਾਈ ਹੇਠ ਹੋਈ ਹੈ। ਜਿਸਨੂੰ ਪੰਜਾਬ ਅਤੇ ਪੰਜਾਬ ਤੋਂ ਬਾਹਰੀ ਸੂਬਿਆਂ ਤੋਂ ਇਕੱਤਰ ਹੋਏ ਪੱਤਰਕਾਰਾਂ ਨੇ ਸਾਂਝੇ ਤੌਰ ਤੇ ਮਿਲ ਕੇ ਮਨਾਇਆ। ਇਸ ਮੌਕੇ ਨਰਿੰਦਰ ਰਾਏ,ਪ੍ਰਦੀਪ ਗੋਇਲ, ਕੰਵਲਜੀਤ ਸਿੰਘ ਵਾਲੀਆ, ਜੋਗਿੰਦਰ ਜੋੜਾ, ਸੁਮੀਤ ਕੰਬੋਜ,ਗੁਰਮੀਤ ਸੂਰੀ, ਨਿਰਮਲ ਚੋਹਾਨ, ਜਗਜੀਤ ਸਿੰਘ ਸੱਗੂ, ਪਟਿਆਲਾ, ਪ੍ਰਦੀਪ ਅਨੇਜਾ ਸਾਮਣਾ,ਮੁਕੇਸ਼ ਪਠਾਨਕੋਟ,ਗੁਰਪਾਲ ਸਿੰਘ ਰਾਏ,
ਗੁਰਮੀਤ ਸਿੰਘ ਮੁਕੇਰੀਆਂ,ਰਮੇਸ਼ ਗਾਬਾ ਜਲੰਧਰ, ਜਸਵਿੰਦਰ ਸਿੰਘ ਕੋਟ ਸੁਖੀਆਂ, ਰਾਜਿੰਦਰ ਨਿੱਕਾ ਫਿਰੋਜਪੁਰ,ਸੀਮਾ ਸੰਖਿਆਨ ਬਿਲਾਸਪੁਰ ਹਿਮਾਚਲ, ਪੁਸ਼ਪਿੰਦਰ ਸਿੰਘ ਬੰਟੀ ਤਰਨ ਤਾਰਨ,ਮੋਹਨ ਹੰਸ ਬਟਾਲਾ,ਕੇਸ਼ਵ ਮਹਾਜਨ ਗੁਰਦਾਸਪੁਰ, ਜੰਡਿਆਲਾ ਗੁਰੂ ਦੇ ਪ੍ਰਧਾਨ ਰਾਮ ਸ਼ਰਨਜੀਤ ਸਿੰਘ, ਮੰਗਲਦੀਪ ਸਿੰਘ,ਸੁਖਜਿੰਦਰ ਸਿੰਘ ਸੋਨੂੰ,ਕੰਵਲਜੀਤ ਸਿੰਘ ਲਾਡੀ,ਦਵਿੰਦਰ ਪੁਰੀ ਅਜਨਾਲਾ,ਹਰਵਿੰਦਰ ਸਿੰਘ,ਨੀਰਜ ਮਲਹੋਤਰਾ,ਸਾਜਨ, ਗੁਰਦੀਪ ਭੱਟੀ ਅਟਾਰੀ,ਰਜੇਸ਼ ਕੌਂਡਲ,ਹਰਸ਼ ਪੁੰਜ,ਆਰ ਕੇ ਸੋਨੀ,ਹਰਜੀਤ ਸਿੰਘ,ਸੁਸ਼ੀਲ ਸ਼ਰਮਾ, ਹਰਨੀਤ ਸਿੰਘ,ਗੌਰਵ,ਵਿਪਨ ਬਲੱਗਣ, ਰਜਿੰਦਰ ਬਲੱਗਣ,ਕਰਨ ਕਪੂਰ, ਅਵਤਾਰ ਸਿੰਘ,ਮੋਨੂੰ,ਨੰਦਿਨੀ ਪੁੰਜ,ਰਾਜ ਕੁਮਾਰ ਚੰਡੀਗੜ੍ਹਤੋਂ ਆਪਣੀਆਂ ਟੀਮਾਂ ਸਮੇਤ ਹਾਜਿਰ ਹੋਏ।