
ਬਾਬਾ ਬਕਾਲਾ ਸਾਹਿਬ, 16 ਅਗਸਤ (ਸੁਖਵਿੰਦਰ ਬਾਵਾ) : ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਦਰ ਆਂਉਦੇ ਪਿੰਡ ਧੂਲਕਾ ਵਿੱਖੇ ਸੱਤਿਆ ਭਾਰਤੀ ਸਕੂਲ ਵਿਚ ਅਜ਼ਾਦੀ ਦਿਵਸ ਮਨਾਇਆ ਗਿਆ ਜਿਸ ਵਿਚ ਝੰਡਾ ਲਹਿਰਾਉਣ ਦੀ ਰਸਮ ਪਿੰਡ ਦੇ ਸਰਪੰਚ ਵਰਿੰਦਰ ਸਿੰਘ ਮਿੱਠੂ, ਰਣਜੀਤ ਸਿੰਘ ਰਾਣਾ, ਗੁਰਦਿਆਲ ਸਿੰਘ, ਬਲਵਿੰਦਰ ਸਿੰਘ ਬਿੱਲੂ ਆਦਿ ਨੇ ਕੀਤੀ ਇਸ ਮੌਕੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਸਕੂਲ ਮੈਨੇਜਮੈਂਟ ਵੱਲੋ ਆਏ ਹੋਏ ਮੋਹਤਬਰ ਵਿਅਕਤੀਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਨਾਮ ਵੰਡੇ ਗਏ ਇਸ ਮੌਕੇ ਮੈਡਮ ਹਰਪ੍ਰੀਤ ਕੌਰ,ਕੰਵਲਜੀਤ ਕੌਰ ਪਰਮਜੀਤ ਕੌਰ, ਪਵਨਦੀਪ ਕੌਰ ਪ੍ਰੀਤ ਬੀਰ ਕੌਰ ਆਦਿ ਹਾਜ਼ਰ ਸਨ।