
ਜਲੰਧਰ, 13 ਮਈ (ਦਰਿਵ ਟਕਿਆਰ) : ਡਿਊਟੀ ਦੌਰਾਨ ਕੋਵਿਡ-19 ਬਿਮਾਰੀ ਕਾਰਨ ਸਵਰਗਵਾਸ ਹੋਏ ਪੁਲਿਸ ਕਰਮਚਾਰੀਆਂ ਦੇ ਵਾਰਸਾਂ ਨੂੰ 50 ਲੱਖ ਰੁਪਏ ਐਕਸ਼ਗਰੇਸ਼ੀਆ ਗ੍ਰਾਂਟ ਦੇਣ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵੀਨ ਸਿੰਗਲਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ (SSP), ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਜਿਨ੍ਹਾਂ ਦੇ ਪੁਲਿਸ ਅਧਿਕਾਰੀ ਲੇਟ ਸ੍ਰੀ ਵਰਿੰਦਰ ਪਾਲ ਸਿੰਘ ਪੀ.ਪੀ.ਐਸ ਉਪ-ਪੁਲਿਸ ਕਪਤਾਨ (SP),ਸਬ-ਡਵੀਜਨ ਸ਼ਾਹਕੋਟ ਤਾਇਨਾਤ ਸਨ। ਜਿਨ੍ਹਾਂ ਵੱਲੋਂ ਫੌਰਟ ਲਾਈਨ ਵਾਰੀਅਰ ਤੇ ਡਿਊਟੀ ਨਿਭਾਉਦੇ ਹੋਏ ਮਿਤੀ 09.02.2021 ਨੂੰ ਕਰੋਨਾ ਪੀੜਤ ਹੋ ਜਾਣ ਤੇ ਜੇਰੇ ਇਲਾਜ ਮਿਤੀ 14.03.2021 ਅਪੋਲੋ ਹਸਪਤਾਲ ਲੁਧਿਆਣਾ ਵਿਖੇ ਮੋਤ ਹੋ ਗਈ ਸੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋ ਫੰਰਟ ਲਾਈਨ ਵਾਰੀਅਰ ਵਜੋ ਪੁਲਿਸ ਅਧਿਕਾਰੀ/ਕਰਮਚਾਰੀਆਂ ਨੂੰ ਦਿੱਤੀ ਸਲਾਘਾਯੋਗ ਸਹੂਲਤ ਦੇ ਸਨਮੁੱਖ ਉਹਨਾ ਦੀ ਧਰਮ ਪਤਨੀ ਸ੍ਰੀਮਤੀ ਨਵਨੀਤ ਕੌਰ ਨੂੰ 50 ਲੱਖ ਰੁਪਏ ਐਕਸਗਰੇਸ਼ੀਆ ਗਾਂਟ ਦਿੱਤੀ ਗਈ ਹੈ।