
ਚੋਹਲਾ ਸਾਹਿਬ/ਸਰਹਾਲੀ ਕਲਾਂ,17 ਸਤੰਬਰ (ਰਾਕੇਸ਼ ਨਈਅਰ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਆਪਣੇ ਖਪਤਕਾਰਾਂ ਦੇ ਬਿੱਲਾਂ ਅਤੇ ਬਿਜਲੀ ਸਪਲਾਈ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਕਰ ਦਿੱਤਾ ਗਿਆ ਹੈ। ਉੱਪ ਮੰਡਲ ਅਫ਼ਸਰ ਸਰਹਾਲੀ ਇੰਜੀਨੀਅਰ ਨੀਰਜ਼ ਸ਼ਰਮਾਂ ਵਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਹੁਣ ਖਪਤਕਾਰ ਆਪਣੇ ਬਿੱਲਾਂ ਅਤੇ ਬਿਜਲੀ ਸਪਲਾਈ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਆ ਰਹੀ ਮੁਸ਼ਕਲ ਸੰਬੰਧੀ 18 ਸਤੰਬਰ ਤੋਂ ਉੱਪ ਮੰਡਲ ਅਫ਼ਸਰ ਸਰਹਾਲੀ ਦੇ ਦਫ਼ਤਰ ਟਾਈਮ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਤਾਰ ਲਗਾਏ ਜਾ ਰਹੇ ਵਿਸ਼ੇਸ਼ ਕੈਂਪ ਵਿੱਚ ਪਹੁੰਚ ਕੇ ਆਪਣੀਆਂ ਮੁਸ਼ਕਿਲਾਂ ਦਾ ਨਿਪਟਾਰਾ ਉਥੇ ਮੌਜੂਦ ਅਧਿਕਾਰੀਆਂ/ਕਰਮਚਾਰੀਆਂ ਕੋਲੋਂ ਤੁਰੰਤ ਕਰਵਾ ਸਕਦੇ ਹਨ।ਇੰਜੀਨੀਅਰ ਨੀਰਜ਼ ਸ਼ਰਮਾਂ ਵਲੋਂ ਖਪਤਕਾਰਾਂ ਨੂੰ ਇਸ ਵਿਸ਼ੇਸ਼ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਹੈ।