
ਜੰਡਿਆਲਾ ਗੁਰੂ, 05 ਦਸੰਬਰ (ਕੰਵਲਜੀਤ ਸਿੰਘ) : ਸ਼ੇਰੇ ਪੰਜਾਬ ਪ੍ਰੈਸ ਕਲੱਬ ਜੰਡਿਆਲਾ ਗੁਰੂ ਦੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ ਅਤੇ ਚੇਅਰਮੈਨ ਰਾਮ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਤੱਪ ਅਸਥਾਨ ਗੁਰਦੁਆਰਾ ਬਾਬਾ ਹੁੰਦਾਲ ਜੀ ਜੰਡਿਆਲਾ ਗੁਰੂ ਵਿਖੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਸ੍ਰੀਮਾਨ ਸੰਤ ਬਾਬਾ ਪਰਮਾਨੰਦ ਜੀ ਮੁੱਖ ਸੇਵਾਦਾਰ ਤਪ ਅਸਥਾਨ ਸ੍ਰੀ ਗੁਰੂ ਬਾਬਾ ਹੰਦਾਲ ਜੀ ਹਾਜ਼ਰ ਸਨ ਇਹ ਮੀਟਿੰਗ ਦਾ ਮੁੱਖ ਮੁੱਦਾ ਧਾਰਮਿਕ ਸਮਾਗਮ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਦਿਨ ਸ਼ਨੀਵਾਰ ਮਿਤੀ 7 ਦਸੰਬਰ 2024 ਨੂੰ ਸ਼ਾਮ 6 ਤੋਂ 9 ਵਜੇ ਤੱਕ ਕਰਵਾਉਣ ਸਬੰਧੀ ਬਾਰੇ ਵਿਚਾਰ ਵਿਟਾਂਡਰਾਂ ਕੀਤਾ।
ਇਸ ਧਾਰਮਿਕ ਸਮਾਗਮ ਚ ਰਸਭਿੰਨੀ ਮਨ ਮੋਹਕ ਅਵਾਜ਼ ਦੇ ਮਾਲਕ ਭਾਈ ਕਰਨੈਲ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਅਤੇ ਭਾਈ ਗੁਰਕੀਰਤ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਗੁਰਬਾਣੀ ਦੇ ਇਲਾਹੀ ਕੀਰਤਨ ਰਾਹੀਂ ਸਮੂਹ ਸੰਗਤ ਨੂੰ ਨਿਹਾਲ ਕਰਨਗੇ। ਇਹ ਧਾਰਮਿਕ ਸਮਾਗਮ ਸ਼੍ਰੀ ਮਾਨ ਸੰਤ ਬਾਬਾ ਪ੍ਰਮਾਨੰਦ ਜੀ ਦੇ ਅਸ਼ੀਰਵਾਦ ਅਤੇ ਜੰਡਿਆਲਾ ਗੁਰੂ ਹਲਕੇ ਦੇ ਸਮੂਹ ਪੱਤਰਕਾਰ ਭਾਈਚਾਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਕੀ ਇਹ ਧਾਰਮਿਕ ਸਮਾਗਮ ਚ ਪ੍ਰਵਾਰਾ ਸਮੇਤ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸੀਆ ਪ੍ਰਾਪਤ ਕਰੋ ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ।
ਇਸ ਮੀਟਿੰਗ ਚ ਪ੍ਰਧਾਨ ਹਰਜਿੰਦਰ ਸਿੰਘ ਕਲੇਰ ਤੇ ਚੈਅਰਮੈਨ ਰਾਮ ਸ਼ਰਨਜੀਤ ਸਿੰਘ ਤੋਂ ਇਲਾਵਾ ਪੱਤਰਕਾਰ ਸੁਰਜੀਤ ਸਿੰਘ ਖਾਲਸਾ,ਪੰਜਾਬ ਸਿੰਘ ਬੱਲ, ਤਰਲੋਚਨ ਸਿੰਘ ਯੋਧਾ ਨਗਰੀ, ਰਜੇਸ਼ ਪਾਠਕ, ਮੰਗਲਦੀਪ ਸਿੰਘ, ਕੰਵਲਜੀਤ ਸਿੰਘ ਲਾਡੀ, ਹਰਿੰਦਰ ਸਿੰਘ ਡੱਡਵਾਲ, ਸਰਦੂਲ ਸਿੰਘ ਡੱਡਵਾਲ, ਸੁਖਜਿੰਦਰ ਸਿੰਘ ਸੋਨੂੰ, ਕੁਲਦੀਪ ਸਿੰਘ ਗੋਨੂੰਵਾਲ, ਬਲਜੀਤ ਸਿੰਘ ਬਿੱਟੂ, ਮਲਕੀਤ ਸਿੰਘ ਸੱਗੂ, ਸਾਹਿਬ ਦਿਆਲ, ਦਵਿੰਦਰ ਸਹੋਤਾ,ਰਣਜੀਤ ਸਿੰਘ,ਗੁਰਪ੍ਰੀਤ ਸਿੰਘ ,ਪਰਮਜੀਤ ਸਿੰਘ ਪੰਮਾ,ਪਰਗਟ ਸਿੰਘ, ਆਦਿ ਹਾਜ਼ਰ ਸਨ।