
ਜਲੰਧਰ 19 ਦਸੰਬਰ (ਹਰਜਿੰਦਰ ਸਿੰਘ) : ਸਮੇਂ ਦੀ ਜ਼ਾਲਮ ਸਰਕਾਰ ਵੱਲੋਂ ਜਿਨ੍ਹਾਂ ਲਤੀਫ਼ਪੁਰਾ ਮੁਹੱਲੇ ਦੇ ਨਿਵਾਸੀਆਂ ਦੇ ਮਕਾਨ ਢਾਹੇ ਗਏ ਹਨ, ਉਹਨਾਂ ਦੇ ਸੰਘਰਸ਼ ਦਾ ਸਾਥ ਦੇਣ ਲਈ ਮਹਿੰਦਰ ਸਿੰਘ ਬਾਜਪਾ,ਜਥੇਦਾਰ ਕਸਮੀਰ ਸਿੰਘ ਕਿਸਾਨ ਯੁਨਿਅਨ ਰਾਜੇਵਾਲ ਤੇ ਸੰਤੋਖ ਸਿੰਘ ਸੰਧੂ ਅੱਜ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਆਏ ਅਤੇ ਚੱਲ ਰਹੇ ਸੰਘਰਸ਼ ਵਿਚ ਕਮੇਟੀ ਦਾ ਸਹਿਯੋਗ ਮੰਗਿਆ, ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਗੁਰਵਿੰਦਰ ਸਿੰਘ ਸਿਧੂ,ਵਿੱਕੀ ਸਿੰਘ ਖ਼ਾਲਸਾ,ਮਨਦੀਪ ਸਿੰਘ ਬਲੂ,ਦਿਲਬਾਗ ਸਿੰਘ ਪ੍ਰੀਤ ਨਗਰ,ਤੇ ਆਗਾਜ ਐਨਜੀਉ ਦੇ ਪਰਮਪ੍ਰੀਤ ਸਿੰਘ ਵਿੱਟੀ ਤੇ ਹੋਰ ਸਾਥੀਆਂ ਨੇ ਆਏ ਸੰਘਰਸ਼ ਸੀਲ ਆਗੂਆਂ ਨੂੰ ਯਕੀਨ ਦਿਵਾਇਆ ਹੈ ਅਸੀ ਹਮੇਸ਼ਾ ਉਸ ਵਿਅਕਤੀ ਦੇ ਨਾਲ ਹੈ ਜਿਸ ਨਾਲ ਧੱਕਾ ਹੁੰਦਾ ਹੈ।
ਅਸੀਂ ਆਪਣੀ ਕਮੇਟੀ ਅਤੇ ਆਗਾਜ ਐਨਜੀਉ ਦੇ ਅਹੁਦੇਦਾਰਾਂ ਦੀ ਮੀਟਿੰਗ ਜਲਦੀ ਹੀ ਬੁੁਲਾਕੇ ਲਤੀਫ਼ਪੁਰੇ ਪੀੜਤਾ ਦੇ ਹਰ ਤਰਾਂ ਦੇ ਸਹਿਯੋਗ ਦਾ ਪ੍ਰੋਗਰਾਮ ਉਲੀਕਾਗੇ। ਇਸ ਮੌਕੇ ਤੇ ਆਗੂਆਂ ਨੇ ਕਿਹਾ ਕਿ ਸਾਨੂੰ ਸਭ ਨੂੰ ਜਾਤ ਧਰਮ ਤੋਂ ਉੱਪਰ ਉੱਠ ਕੇ ਲਤੀਫ਼ਪੂਰੇ ਨਿਵਾਸੀਆਂ ਦੇ ਸੰਘਰਸ਼ ਵਿੱਚ ਸਾਥ ਦੇਣਾ ਚਾਹੀਦਾ ਹੈ,ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਲਤੀਫ਼ਪੁਰੇ ਦੇ ਪੀੜਤਾਂ ਨੂੰ ਇਨਸਾਫ ਨਾ ਦਿਤਾ ਗਿਆ ਤਾਂ ਸੰਘਰਸ਼ ਵਿਰਾਟ ਰੂਪ ਲੈ ਸਕਦਾ ਹੈ। ਜਿਸਨੂੰ ਸੰਭਾਲਣਾ ਸਰਕਾਰ ਲਈ ਮੁਸ਼ਕਲ ਹੋ ਜਾਵੇਗਾ, ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ ਆਤਮ ਪ੍ਰਕਾਸ਼ ਜਤਿੰਦਰ ਸਿੰਘ ਸਾਹਨੀ,ਅਮਨਦੀਪ ਸਿੰਘ ਟਿੰਕੂ ਆਦਿ ਹਾਜ਼ਰ ਸਨ।