
ਜੰਡਿਆਲਾ ਗੁਰੂ 20 ਫਰਵਰੀ (ਕੰਵਲਜੀਤ ਸਿੰਘ ਲਾਡੀ) : ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਗੁਰਸਾਹਿਬ ਸਿੰਘ ਚਾਟੀ ਵਿੰਡ ਮੰਗਲ ਸਿੰਘ ਰਾਮਪੁਰਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਇਸ ਮੌਕੇ ਮੰਗਲ ਸਿੰਘ ਰਾਮਪੁਰਾ ਦੇ ਗ੍ਰਹਿ ਵਿਖੇ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਕੋਟ ਬੁੱਢਾ ਨੇ ਕਿਹਾ ਕਿ ਸ਼ੰਬੂ ਖਨੌਰੀ ਰਤਨਪੁਰਾ ਬਾਡਰ ਤੇ ਚੱਲ ਰਹੇ ਅੰਦੋਲਨ ਨੂੰ ਤਕਰੀਬਨ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਅੰਦੋਲਨ ਤੇ ਸ਼ੁਰੂ ਵਿੱਚ ਬੀਜੇਪੀ ਸਰਕਾਰ ਵੱਲੋਂ ਹੱਕੀ ਮੰਗਾਂ ਵਾਸਤੇ ਆਏ ਕਿਸਾਨਾਂ ਦੇ ਵੱਡਾ ਤਸ਼ੱਦਦ ਕੀਤਾ ਗਿਆ ਜਿਸ ਵਿੱਚ 21 ਫਰਵਰੀ ਨੂੰ ਸੰਘਰਸ਼ ਦੌਰਾਨ ਸ਼ੁਭ ਕਰਨ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੈਂਕੜੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਫੱਟਰ ਕਰ ਦਿੱਤਾ ਅਤੇ ਕਈ ਕਿਸਾਨ ਅੱਥਰੂ ਗੈਸ ਨਾ ਸਹਾਰਦੇ ਹੋਏ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਬੈਠੇ ਇਸ ਦੁੱਖਦਾਈ ਘਟਨਾ ਦੇ ਇੱਕ ਸਾਲ ਪੂਰੇ ਹੋਣ ਤੇ ਸ਼ੰਬੂ ਖਨੌਰੀ ਰਤਨਪੁਰਾ ਬਾਡਰ ਤੇ ਸ਼ਹੀਦ ਸ਼ੁਭਕਰਨ ਸਿੰਘ ਦੀ ਬਰਸੀ ਮਨਾਈ ਜਾਵੇਗੀ ਉਥੇ ਸ਼ੁਭ ਕਰਨ ਸਿੰਘ ਤੇ ਜੱਦੀ ਪਿੰਡ ਬੱਲੋ ਜਿਲਾ ਬਠਿੰਡਾ ਵਿਖੇ ਹਜ਼ਾਰਾਂ ਕਿਸਾਨ ਇਕੱਠੇ ਹੋ ਕੇ ਪਿੰਡ ਬੱਲੋ ਵਿਖੇ ਵਿਛੜੇ ਹੋਏ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ
ਇਸ ਮੌਕੇ ਜਥੇਬੰਦੀ ਦੇ ਆਗੂ ਦਵਿੰਦਰ ਸਿੰਘ ਚਾਟੀਵਿੰਡ ਜਥੇਦਾਰ ਬਲਵੰਤ ਸਿੰਘ ਪੰਡੋਰੀ ਸਰਬਜੀਤ ਸਿੰਘ ਸਰਪੰਚ ਰਾਮਪੁਰਾ ਨੇ ਕਿਹਾ ਕਿ 21 ਫਰਵਰੀ ਨੂੰ ਪਿੰਡ ਬੱਲੋ ਵਿਖੇ ਕਿਸਾਨ ਮਜ਼ਦੂਰ ਅਤੇ ਬੀਬੀਆਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਕਰਕੇ ਸ਼ਹੀਦ ਦੀ ਯਾਦ ਨੂੰ ਤਾਜ਼ਾ ਕੀਤਾ ਜਾਵੇਗਾ ਇਸ ਮੌਕੇ ਕਿਸਾਨਾਂ ਬੋਲਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਉਹ ਆਖਿਰ ਇੱਕ ਦਿਨ ਬਰਬਾਦ ਹੋ ਕੇ ਰਹਿ ਜਾਂਦੀਆਂ ਨੇ ਕਿਸਾਨਾਂ ਬੋਲਦਿਆਂ ਕਿਹਾ ਕਿ ਕਿਸਾਨ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਵਾਸਤੇ ਬਾਰਡਰਾਂ ਤੇ ਪਿਛਲੇ ਇੱਕ ਸਾਲ ਤੋਂ ਸੰਘਰਸ਼ ਕਰ ਰਹੇ ਨੇ ਸੰਘਰਸ਼ ਉਨਾ ਚਿਰ ਤੱਕ ਜਾਰੀ ਰਹੇਗਾ ਜਿੰਨਾ ਚਿਰ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਲਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜ ਸਿੰਘ ਰਾਮਪੁਰਾ ਸਾਹਿਬ ਸਿੰਘ ਸਭਰਾ ਹਰਪਾਲ ਸਿੰਘ ਚੀਤੇ ਮੇਜਰ ਸਿੰਘ ਰਾਮਪੁਰਾ ਸਤਨਾਮ ਸਿੰਘ ਜਡਿਆਲਾ ਨੰਬਰਦਾਰ ਰਾਮਪੁਰਾ ਹਰਮਨ ਸਿੰਘ ਰਾਮਪੁਰਾ ਬਿੱਟੂ ਸ਼ਾਹ ਰਾਮਪੁਰਾ ਸ਼ੇਰ ਸਿੰਘ ਰਾਮਪੁਰਾ ਆਦੀ ਆਗੂ ਸਨ।