
ਜਲੰਧਰ, 06 ਅਪ੍ਰੈਲ (ਨਿਊਜ਼ 24 ਪੰਜਾਬ) : ਪੰਜਾਬ ਕਾਂਗਰਸ ਦੇ ਜਲੰਧਰ ਕੈਂਟ ਤੋਂ ਐਮ ਐਲ ਏ ਪਰਗਟ ਸਿੰਘ ਨੇ ਆਪਣੇ ਫੇਸਬੁੱਕ ਪੇਜ ‘ਤੇ ਇਕ ਵੀਡੀਓ ਸ਼ੇਅਰ ਕਰਕੇ ਆਮ ਆਦਮੀ ਪਾਰਟੀ ‘ਤੇ ਕਰਾਰਾ ਹਮਲਾ ਬੋਲਿਆ ਹੈ! ਇਸ ਵੀਡੀਓ ਵਿੱਚ ਅਬੋਹਰ ਦੀ ਟਰੱਕ ਯੂਨੀਅਨ ਦੀ ਬੈਠਕ ਦੌਰਾਨ ਆਮ ਆਦਮੀ ਪਾਰਟੀ ਦੇ ਹੀ ਦੋ ਗਰੁੱਪਾਂ ਵਿੱਚ ਪ੍ਰਧਾਨਗੀ ਨੂੰ ਲੈ ਕੇ ਡਾਂਗਾਂ ਚੱਲੀਆਂ ਹਨ ਅਤੇ ਇਕ ਧਿਰ ਨੇ ਦੂਜੀ ਧਿਰ ਦੇ ਆਗੂਆਂ ਨੂੰ ਬੁਰੇ ਤਰੀਕੇ ਨਾਲ ਜ਼ਖ਼ਮੀ ਕੀਤਾ ਹੈ! ਇਸ ਬਾਰੇ ਭਗਵੰਤ ਮਾਨ ‘ਤੇ ਸਵਾਲ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਹੈ ਭਗਵੰਤ ਮਾਨ ਜੀ ਕੀ ਇਹ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ?