
ਬਾਬਾ ਬਕਾਲਾ ਸਾਹਿਬ, 20 ਮਾਰਚ (ਸੁਖਵਿੰਦਰ ਬਾਵਾ) : ਹਲਕਾ ਬਕਾਲਾ ਬਕਾਲਾ ਸਾਹਿਬ ਦੇ ਅੰਦਰ ਆਂਉਦੇ ਪਿੰਡ ਧੂਲਕਾ ਦੇ ਸੱਤਿਆ ਐਲੀਮੈਂਟਰੀ ਸਕੂਲ ਵਿਚ ਬੱਚਿਆਂ ਦੇ ਨਵੇ ਦਾਖਲੇ ਨੂੰ ਲੈਕੇ ਸਕੂਲ ਵਿਚ ਲਕੀ ਡਰਾਅ ਕੱਢਿਆ ਗਿਆ ਕਿਉਂਕਿ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਤੇ ਕਲਾਸ ਦੀਆਂ ਸੀਮਤ ਸਨ, ਸੋ ਇਸ ਕਰਕੇ ਡਰਾਅ ਕੱਢਿਆ ਗਿਆ। ਇਸ ਮੌਕੇ ਰਣਜੀਤ ਸਿੰਘ ਰਾਣਾ ਅਤੇ ਸਕੂਲ ਦੇ ਸਟਾਫ ਮੈਡਮ ਹਰਪ੍ਰੀਤ ਕੌਰ, ਮਨਦੀਪ ਕੌਰ, ਕੰਵਲਜੀਤ ਕੌਰ, ਪ੍ਰੀਤ ਬੀਰ ਕੌਰ ਅਮਨਪ੍ਰੀਤ ਕੌਰ, ਪਵਿਤਰ ਜੀਤ ਕੌਰ ਸਿਮਰਨ ਕੌਰ ਕੁਲਜੀਤ ਕੌਰ ਮਨਬੀਰ ਕੌਰ ਪਵਨ ਦੀਪ ਕੌਰ ਅਤੇ ਬੱਚਿਆਂ ਦੇ ਮਾਪੇ ਆਦਿ ਹਾਜ਼ਰ ਸਨ।