
ਬਠਿੰਡਾ, 30 ਦਸੰਬਰ (ਬਿਊਰੋ) : ਪੰਜਾਬ ਦੇ ਬਠਿੰਡਾ ‘ਚ 4 ਨਸ਼ਾ ਤਸਕਰਾਂ ਦੀ 35 ਲੱਖ 22 ਹਜ਼ਾਰ 829 ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਇਹ ਜਾਇਦਾਦ ਸਮੱਗਲਰਾਂ ਨੇ ਨਸ਼ਿਆਂ ਦੇ ਕਾਰੋਬਾਰ ਰਾਹੀਂ ਬਣਾਈ ਸੀ। ਜਿਸ ਨੂੰ ਸਮਰੱਥ ਅਧਿਕਾਰੀ ਦਿੱਲੀ ਨੇ 68F NDPS ਐਕਟ ਤਹਿਤ ਜ਼ਬਤ ਕਰ ਲਿਆ ਹੈ। ਇਸ ਸਬੰਧੀ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਦੇ ਬਾਹਰ ਪੋਸਟਰ ਵੀ ਲਗਾਏ ਗਏ ਹਨ।